ਡਿਊਟੀ ਦੌਰਾਨ ਅਚਾਨਕ ਹਾਰਟ ਅਟੈਕ ਨਾਲ ਅਧਿਆਪਕ ਦੀ ਮੌਤ

04/23/2019 2:56:37 AM

ਭਿੰਡੀ ਸੈਦਾਂ, (ਗੁਰਜੰਟ)- ਸਰਕਾਰੀ ਐਲੀਮੈਂਟਰੀ ਸਕੂਲ ਭਿੰਡੀ ਸੈਦਾਂ ਵਿਖੇ ਡਿਊਟੀ ਦੌਰਾਨ ਇੱਕ ਅਧਿਆਪਕ ਦੀ ਅਚਾਨਕ ਹਾਰਟ ਐਕਟ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਅਧਿਆਪਕ ਪਰਮਿੰਦਰ ਸਿੰਘ ਕਡ਼ਿਆਲ ਨੇ ਦੱਸਿਆ ਸਰਕਾਰੀ ਐਲੀਮੈਂਟਰੀ ਸਕੂਲ਼ ਭਿੰਡੀ ਸੈਦਾਂ ਵਿਖੇ ਪਿਛਲੇ ਲੰਬੇ ਅਰਸੇ ਤੋਂ ਅਧਿਆਪਕ ਦੀ ਡਿਊਟੀ ਨਿਭਾ ਰਿਹਾ ਹਰਪ੍ਰੀਤ ਸਿੰਘ (40 ) ਦੀ ਅੱਜ ਸਵੇਰੇ ਸਕੂਲ਼ ਆਉਣ ਤੋ ਬਾਦ ਆਪਣੀ ਹਾਜ਼ਰੀ ਲਗਾ ਕੇ ਜਦੋਂ ਕਲਾਸ ਵਿਚ ਬੱਚਿਆਂ ਨੂੰ ਪੜ੍ਹਾਉਣ ਗਿਆ ਤਾਂ ਅਚਾਨਕ ਉਸਦੀ ਛਾਤੀ ਵਿਚ ਦਰਦ ਹੋਇਆ ਜਿਸ ਤੋਂ ਬਾਅਦ ਨਜ਼ਦੀਕੀ ਡਾਕਟਰ ਤੋਂ ਦਵਾਈ ਲੈਣ ਉਪਰੰਤ ਜਦੋਂ ਅਜਨਾਲੇ ਹਸਪਤਾਲ ਲੈ ਕੇ ਗਏ ਤਾਂ ਡਾਕਟਰਾਂ ਵੱਲੋਂ ਚੈੱਕਅਪ ਕਰਨ ’ਤੇ ਉਸ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਅਧਿਆਪਕ ਹਰਪ੍ਰੀਤ ਸਿੰਘ ਆਪਣੇ ਪਿੱਛੇ ਮਾਂ, ਦੋ ਲਡ਼ਕੇ ਤੇ ਇੱਕ ਲਡ਼ਕੀ ਛੱਡ ਗਿਆ। ਇਸ ਮਾਮਲੇ ਸਬੰਧੀ ਪੁਲਸ ਵੱਲੋਂ ਕਾਨੂੰਨੀ ਕਾਰਵਾਈ ਕਰਦਿਆਂ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ। ਮ੍ਰਿਤਕ ਅਧਿਆਪਕ ਦਾ ਅਜਨਾਲਾ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

Bharat Thapa

This news is Content Editor Bharat Thapa