ਅਣਪਛਾਤੇ ਵਿਅਕਤੀ ਨੇ ਡੇਰਾ ਰੋਡ ਪੁਲ ਤੋਂ ਮਾਰੀ ਛਾਲ, ਹਾਲਤ ਗੰਭੀਰ

05/09/2022 2:16:47 AM

ਬਟਾਲਾ (ਬੇਰੀ, ਗੁਰਪ੍ਰੀਤ) : ਅੱਜ ਦੇਰ ਸ਼ਾਮ ਸਥਾਨਕ ਡੇਰਾ ਰੋਡ ਪੁਲ ਤੋਂ ਇਕ ਅਣਪਛਾਤੇ ਵਿਅਕਤੀ ਨੇ ਛਾਲ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਅੱਜ ਦੇਰ ਸ਼ਾਮ ਇਕ ਅਣਪਛਾਤੇ ਵਿਅਕਤੀ ਨੇ ਡੇਰਾ ਰੋਡ ਵਾਲੇ ਪੁਲ ਤੋਂ ਰੇਲਵੇ ਟ੍ਰੈਕ ਵਾਲੀ ਸਾਈਡ ਵੱਲ ਛਾਲ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਇਸ ਦੌਰਾਨ ਸਥਾਨਕ ਲੋਕਾਂ ਨੇ ਉਕਤ ਵਿਅਕਤੀ ਨੂੰ ਇਲਾਜ ਲਈ ਸਿਵਲ ਹਸਪਤਾਲ ਬਟਾਲਾ ’ਚ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ। ਫਿਲਹਾਲ ਅਜੇ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ।

ਇਹ ਵੀ ਪੜ੍ਹੋ : ਨਾਬਾਲਗਾ ਨਾਲ ਗੈਂਗਰੇਪ ਕਰਵਾਉਣ ਵਾਲੀ ਅੱਡੇ ਦੀ ਮੁੱਖ ਸਰਜਣਾ ਪੁਲਸ ਵੱਲੋਂ ਕਾਬੂ


Mukesh

Content Editor

Related News