ਗੁਰਦਾਸਪੁਰ ਜ਼ਿਲ੍ਹੇ ''ਚ ਕੋਰੋਨਾ ਕਾਰਨ 2 ਹੋਰ ਵਿਅਕਤੀਆਂ ਦੀ ਮੌਤ

12/17/2020 8:00:05 PM

ਗੁਰਦਾਸਪੁਰ/ਬਟਾਲਾ, (ਹਰਮਨ, ਬੇਰੀ)- ਜ਼ਿਲ੍ਹਾ ਗੁਰਦਾਸਪੁਰ ’ਚ 2 ਵਿਅਕਤੀ ਕੋਰੋਨਾ ਵਾਇਰਸ ਕਾਰਣ ਮੌਤ ਦੇ ਮੂੰਹ ’ਚ ਚਲੇ ਗਏ ਹਨ, ਜਦੋਂ ਕਿ 2 ਵਿਅਕਤੀ ਅੱਜ ਇਸ ਵਾਇਰਸ ਤੋਂ ਪੀੜਤ ਪਾਏ ਗਏ ਹਨ। ਸਿਵਲ ਸਰਜਨ ਡਾ. ਵਰਿੰਦਰ ਜਗਤ ਨੇ ਦੱਸਿਆ ਕਿ ਜ਼ਿਲੇ ’ਚ 2,42,538 ਸ਼ੱਕੀ ਮਰੀਜ਼ਾਂ ਦੀ ਸੈਂਪਲਿੰਗ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ’ਚੋਂ 2,32,874 ਨੈਗੇਟਿਵ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕੁੱਲ 7728 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਅਤੇ 1937 ਦੀਆਂ ਰਿਪੋਰਟਾਂ ਪੈਡਿੰਗ ਹਨ।

ਉਨ੍ਹਾਂ ਦੱਸਿਆ ਕਿ 30 ਕੋਰੋਨਾ ਪੀੜ੍ਹਤ ਹੋਰ ਜ਼ਿਲਿਆਂ ’ਚ ਹਨ, ਜਦੋਂ ਕਿ ਤਿੱਬੜੀ ਮਿਲਟਰੀ ਹਸਪਤਾਲ ’ਚ 1, ਸਿਵਲ ਹਸਪਤਾਲ ਗੁਰਦਾਸਪੁਰ ’ਚ 2 ਪੀੜਤ ਦਾਖਲ ਹਨ। 86 ਪੀੜਤਾਂ ਨੂੰ ਲੱਛਣ ਨਾ ਹੋਣ ਕਾਰਣ ਘਰਾਂ ’ਚ ਇਕਾਂਤਵਾਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 7368 ਵਿਅਕਤੀਆਂ ਨੇ ਫ਼ਤਿਹ ਹਾਸਲ ਕਰ ਲਈ ਹੈ, ਜਿਨ੍ਹਾਂ ’ਚ 7206 ਪੀੜਤ ਠੀਕ ਹੋਏ ਹਨ ਅਤੇ 162 ਪੀੜਤਾਂ ਨੂੰ ਡਿਸਚਾਰਜ ਕਰ ਕੇ ਹੋਮ ਇਕਾਂਤਵਾਸ ਕੀਤਾ ਗਿਆ ਹੈ। ਇਸ ਮੌਕੇ ਜ਼ਿਲੇ ’ਚ ਐਕਟਿਵ ਕੇਸ 119 ਹਨ ਅਤੇ 241 ਮੌਤਾਂ ਹੋਈਆਂ ਹਨ।

ਸਿਹਤ ਵਿਭਾਗ ਦੀ ਟੀਮ ਨੇ ਲਏ 116 ਲੋਕਾਂ ਦੇ ਕੋਰੋਨਾ ਸੈਂਪਲ

ਬਟਾਲਾ,(ਸਾਹਿਲ)- ਸੀਨੀਅਰ ਮੈਡੀਕਲ ਅਫ਼ਸਰ ਡਾ. ਗੀਤਾਂਜਲੀ ਸਿੰਘ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਵੱਲੋਂ ਪਿੰਡ ਤੱਤਲਾ ਅਤੇ ਸਠਿਆਲੀ ਵਿਖੇ ਕੋਰੋਨਾ ਵਾਇਰਸ ਸਬੰਧੀ ਕੈਂਪ ਲਾ ਕਿ 116 ਲੋਕਾਂ ਦੇ ਕੋਰੋਨਾ ਸੈਂਪਲ ਲਏ। ਇਸ ਸਬੰਧੀ ਸਹਾਇਕ ਮਲੇਰੀਆ ਅਫ਼ਸਰ ਰਛਪਾਲ ਸਿੰਘ ਅਤੇ ਡਾ. ਅਮਰਿੰਦਰ ਸਿੰਘ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਰੋਜ਼ਾਨਾਂ ਹੀ ਸਿਹਤ ਵਿਭਾਗ ਦੀ ਟੀਮ ਵੱਲੋਂ ਵੱਖ-ਵੱਖ ਪਿੰਡਾਂ ’ਚ ਕੋਰੋਨਾ ਵਾਇਰਸ ਸਬੰਧੀ ਕੈਂਪ ਲਾ ਕੇ ਕੋਰੋਨਾ ਸੈਂਪਲ ਲਏ ਜਾ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਦੀਆਂ ਗਾਈਡ ਲਾਈਨ ਦੀ ਪਾਲਣਾ ਕਰੋ। ਇਸ ਮੌਕੇ ਡਾ. ਜਗਜੀਤ ਸਿੰਘ ਮੈਡੀਕਲ ਅਫ਼ਸਰ, ਕੁਲਵੰਤ ਸਿੰਘ, ਐਂਜਲਾ, ਸੀ. ਐੱਚ. ਓ. ਚਾਂਦਨੀ, ਜੇ. ਬੀ. ਥੋਮਸ, ਅਨੂੰ, ਏ. ਐੱਨ. ਐੱਮ. ਨਰਿੰਦਰ ਕੌਰ, ਸੁਖਵਿੰਦਰ ਸਿੰਘ, ਸੁਦੇਸ਼, ਸੁਖਜੀਤ ਕੌਰ, ਵਰਿੰਦਰ ਆਸ਼ਾ ਵਰਕਰ ਹਾਜ਼ਰ ਸਨ।


Bharat Thapa

Content Editor

Related News