ਇਲਾਕੇ ’ਚ ਲੰਮੇਂ ਸਮੇਂ ਤੋਂ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 2 ਮੈਂਬਰ ਕਾਬੂ

02/07/2021 10:30:34 PM

ਚੋਹਲਾ ਸਾਹਿਬ/ਤਰਨਤਾਰਨ, (ਮਨਜੀਤ,ਬਲਵਿੰਦਰ ਕੌਰ)- ਲੁੱਟਾਂ ਖੋਹਾਂ ਕਰਨ ਵਾਲੇ 2 ਵਿਅਕਤੀਆਂ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧ ’ਚ ਡੀ. ਐੱਸ. ਪੀ. ਗੋਇੰਦਵਾਲ ਰਮਨਪ੍ਰੀਤ ਸਿੰਘ ਭੁੱਲਰ ਅਤੇ ਥਾਣਾ ਚੋਹਲਾ ਸਾਹਿਬ ਦੇ ਐੱਸ. ਐੱਚ. ਓ. ਯਾਦਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਨਵਰੂਪ ਸਿੰਘ ਵਾਸੀ ਦਰਗਾਪੁਰ ਦੇ ਬਿਆਨ ’ਤੇ ਥਾਣਾ ਚੋਹਲਾ ਸਾਹਿਬ ਵਿਖੇ ਇਕ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ’ਚ ਮੁੱਦਈ ਨੇ ਦੱਸਿਆ ਕਿ ਸੀ ਕਿ ਪਿੰਡ ਭੱਠਲ ਸਹਿਜਾ ਸਿੰਘ ਵਿਖੇ ਉਸ ਕੋਲੋਂ ਕੁਝ ਲੁਟੇਰਿਆਂ ਵਲੋਂ ਪਿਸਤੌਲ ਦੀ ਨੋਕ ’ਤੇ 20 ਹਜ਼ਾਰ ਰੂਪੈ ਖੋਹੇ ਸਨ। ਪੁਲਸ ਪਾਰਟੀ ਵਲੋਂ ਟੀ-ਪੁਆਇੰਟ ਚੋਹਲਾ ਖੁਰਦ ’ਤੇ ਕੀਤੀ ਘੇਰਾਬੰਦੀ ਦੌਰਾਨ ਇਸ ਗਿਰੋਹ ਦੇ 2 ਵਿਅਕਤੀਆਂ ਨੂੰ ਕਾਬੂ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ, ਜਿੰਨ੍ਹਾਂ ਦੀ ਪਹਿਚਾਣ ਹਰਜਿੰਦਰ ਸਿੰਘ ਉਰਫ ਹਿੰਦਾ ਪੁੱਤਰ ਪੂਰਨ ਸਿੰਘ ਵਾਸੀ ਬ੍ਰਹਮਪੁਰਾ ਅਤੇ ਕੁਲਦੀਪ ਸਿੰਘ ਉਰਫ ਸੋਨੂੰ ਪੁੱਤਰ ਕੁਲਵੰਤ ਸਿੰਘ ਵਾਸੀ ਮੋਹਨਪੁਰ ਵਜੋਂ ਹੋਈ ਹੈ ਤੇ ਇਨ੍ਹਾਂ ਦਾ ਤੀਸਰਾ ਸਾਥੀ ਸੰਦੀਪ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਮੋਹਨਪੁਰ ਫਰਾਰ ਹੈ। ਉਕਤ ਲੁਟੇਰਿਆ ਤੋਂ ਇਕ ਦੇਸੀ ਪਿਸਤੌਲ, ਇਕ ਕਾਲਾ ਪਲੈਟੀਨਾ ਮੋਟਰਸਾਈਕਲ, ਇਕ ਸਿਲਵਰ ਸਪਲੈਂਡਰ ਮੋਟਰਸਾਈਕਲ, 5 ਹਜ਼ਾਰ ਰੂਪੈ ਨਗਦ ਅਤੇ ਹੋਰ ਛੋਟਾ ਮੋਟਾ ਸਮਾਨ ਬਰਾਮਦ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਲੁਟੇਰਿਆਂ ਖਿਲਾਫ ਪਹਿਲਾਂ ਵੀ ਮਾਮਲੇ ਦਰਜ ਹਨ ਤੇ ਇਨ੍ਹਾਂ ਦਾ ਤੀਸਰਾ ਸਾਥੀ ਜੋ ਅਜੇ ਫਰਾਰ ਹੈ ਉਸ ਵਿਰੁੱਧ ਵੀ ਥਾਣਾ ਚੋਹਲਾ ਸਾਹਿਬ ਵੱਖ-ਵੱਖ ਧਾਰਾਵਾਂ ਤਹਿਤ 2 ਮਾਮਲੇ ਦਰਜ ਹਨ।


Bharat Thapa

Content Editor

Related News