ਨਾਕੇਬੰਦੀ ਦੌਰਾਨ ਟਰੱਕ ਚਾਲਕ ਇਕ ਪਿਸਟਲ 32 ਬੋਰ ਅਤੇ ਮੈਗਜ਼ੀਨ ਸਣੇ ਗ੍ਰਿਫ਼ਤਾਰ

10/20/2022 11:43:35 AM

ਗੁਰਦਾਸਪੁਰ (ਵਿਨੋਦ) - ਥਾਣਾ ਸਦਰ ਦੀ ਪੁਲਸ ਨੇ ਇਕ ਟਰੱਕ ਚਾਲਕ ਵਿਅਕਤੀ ਨੂੰ ਇਕ ਪਿਸਟਲ 32 ਬੋਰ ਅਤੇ ਮੈਗਜ਼ੀਨ ਸਮੇਤ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਆਰਮਜ਼ ਐਕਟ 25-54-59 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਸਹਾਇਕ ਸਬ ਇੰਸਪੈਕਟਰ ਹਰਜੀਤ ਸਿੰਘ ਨੇ ਦੱਸਿਆ ਕਿ ਉਸ ਵਲੋਂ ਪੁਲਸ ਪਾਰਟੀ ਅਤੇ ਨਾਰਕੋਟਿਕ ਕਰਮਚਾਰੀਆਂ ਨਾਲ ਮਿਲ ਕੇ ਹਰਦੋਛੰਨੀਆਂ ਬਾਈਪਾਸ ਚੌਂਕ ਗੁਰਦਾਸਪੁਰ ਨੇੜੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। 

ਪੜ੍ਹੋ ਇਹ ਵੀ ਖ਼ਬਰ :ਹਰੀਕੇ ਪੱਤਣ ਵਿਖੇ ਦੋਹਰਾ ਕਤਲ, ਸਾਬਕਾ ਫ਼ੌਜੀ ਤੇ ਉਸ ਦੀ ਪਤਨੀ ਨੂੰ ਤੇਜ਼ਧਾਰ ਹਥਿਆਰ ਨਾਲ ਉਤਾਰਿਆ ਮੌਤ ਦੇ ਘਾਟ

ਇਸ ਦੌਰਾਨ ਉਨ੍ਹਾਂ ਨੇ ਟਰੱਕ ਨੰਬਰ ਪੀ.ਬੀ.06 ਕਿਊ 0611 ਨੂੰ ਰੋਕ ਲਿਆ ਅਤੇ ਚਾਲਕ ਨੇ ਆਪਣੀ ਪਛਾਣ ਅੰਮ੍ਰਿਤਪਾਲ ਸਿੰਘ ਉਰਫ ਅੰਬਾ ਪੁੱਤਰ ਨਿਰਮਲ ਸਿੰਘ ਵਾਸੀ ਆਦੀਆ ਥਾਣਾ ਦੋਰਾਂਗਲਾ ਵਜੋਂ ਕਰਵਾਈ। ਇਸ ਦੌਰਾਨ ਜਦੋਂ ਪੁਲਸ ਨੇ ਟਰੱਕ ਦੀ ਚੈਕਿੰਗ ਕੀਤੀ ਤਾਂ ਟਰੱਕ ਦੇ ਡਰਾਈਵਰ ਵਾਲੇ ਕੈਬਿਨ ਦੇ ਉੱਪਰ ਵਾਲੀ ਸਾਇਡ ਬਣੇ ਕੈਬਿਨ ਵਿਚੋਂ ਇਕ ਪਿਸਟਲ 32 ਬੋਰ ਸਮੇਤ ਮੈਗਜੀਨ ਬਿਨਾਂ ਨੰਬਰੀ ਬਰਾਮਦ ਹੋਇਆ। ਪੁਲਸ ਨੇ ਉਸ ਨੂੰ ਕਬਜ਼ੇ ਵਿਚ ਲੈ ਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। 

ਪੜ੍ਹੋ ਇਹ ਵੀ ਖ਼ਬਰ : ਗੁਰੂ ਨਗਰੀ ਅੰਮ੍ਰਿਤਸਰ 'ਚ ਨਸ਼ਿਆਂ ਦਾ ਕਹਿਰ, ਮਾਪਿਆਂ ਨੇ ਲਾਡਾਂ ਨਾਲ ਪਾਲ਼ੇ 2 ਸਕੇ ਭਰਾਵਾਂ ਦੀ ਮੌਤ

 


Rahul Singh

Content Editor

Related News