ਤੇਜ਼ ਹਨੇਰੀ ਦੌਰਾਨ ਕਾਰ ''ਤੇ ਡਿੱਗਾ ਦਰੱਖਤ, ਹੋਇਆ ਭਾਰੀ ਨੁਕਸਾਨ

10/03/2019 7:40:37 PM

ਗੁਰਦਾਸਪੁਰ, (ਵਿਨੋਦ)— ਰੇਲਵੇ ਸਟੇਸ਼ਨ ਗੁਰਦਾਸਪੁਰ ਦੀ ਪਾਰਕਿੰਗ 'ਚ ਖੜੀ ਇਕ ਕਾਰ ਤੇ ਤੇਜ਼ ਹਨੇਰੀ ਚੱਲਣ ਕਾਰਨ ਸਫੈਦੇ ਦਾ ਭਾਰੀ ਦਰੱਖਤ ਕਾਰ ਤੇ ਡਿੱਗ ਗਿਆ। ਜਿਸ ਕਾਰਨ ਕਾਰ ਦਾ ਕਾਫੀ ਨੁਕਸਾਨੀ ਗਈ, ਪਰ ਕਾਰ 'ਚ ਕੋਈ ਵੀ ਨਾ ਹੋਣ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।
ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵਾਸੀ ਗੁਰਪ੍ਰਤਾਪ ਸਿੰਘ ਆਪਣੇ ਕਿਸੇ ਰਿਸ਼ਤੇਦਾਰ ਦਾ ਪਤਾ ਲੈਣ ਲਈ ਰੇਲਵੇ ਰੋਡ 'ਤੇ ਸਥਿਤ ਹਸਪਤਾਲ ਆਇਆ ਹੋਇਆ ਸੀ ਤੇ ਆਪਣੀ ਕਾਰ ਰੇਲਵੇ ਸਟੇਸ਼ਨ ਦੀ ਪਾਰਕਿੰਗ 'ਚ ਖੜੀ ਕੀਤੀ ਸੀ। ਇਸ ਦੌਰਾਨ ਅੱਜ ਸ਼ਾਮ ਸਮੇਂ ਚੱਲੀ ਤੇਜ਼ ਹਨੇਰੀ ਕਾਰਨ ਇਕ ਦਰੱਖਤ ਟੁੱਟ ਕੇ ਉਸ ਦੀ ਕਾਰ 'ਤੇ ਡਿੱਗ ਗਿਆ। ਜਿਸ ਕਾਰਨ ਕਾਰ ਕਾਫੀ ਨੁਕਸਾਨੀ ਗਈ।
 


KamalJeet Singh

Content Editor

Related News