ਟਰਾਂਸਫਾਰਮ ’ਚੋਂ ਤੇਲ ਚੋਰੀ ਕਰਦੇ ਸਮੇਂ ਕਰੰਟ ਲੱਗਣ ਨਾਲ ਚੋਰ ਦੀ ਹੋਈ ਮੌਤ

07/20/2022 7:39:17 PM

ਰਈਆ (ਹਰਜੀਪ੍ਰੀਤ) - ਪਿੰਡ ਫੱਤੂਵਾਲ ਵਿਖੇ ਬੀਤੀ ਰਾਤ ਇਕ ਚੋਰ ਦੀ ਟਰਾਂਸਫਾਰਮ ਵਿੱਚੋਂ ਤੇਲ ਚੋਰੀ ਕਰਨ ਮੌਕੇ ਕਰੰਟ ਲੱਗ ਜਾਣ ਨਾਲ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਪਹੁੰਚੀ ਪੁਲਸ ਨੇ ਚੋਰ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਇਸ ਮੌਕੇ ਏ. ਐੱਸ. ਆਈ. ਜਸਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ ਰਾਤ ਪਿੰਡ ਫੱਤੂਵਾਲ ਰਾਜਬਾਹੇ ਤੋਂ ਪਾਰ ਖੇਤਾਂ ਵਿਚ ਲੱਗੇ ਟਰਾਂਸਫਾਰਮ ਵਿਚੋਂ ਇਕ ਚੋਰ ਤੇਲ ਚੋਰੀ ਕਰ ਰਿਹਾ ਸੀ। ਇਸ ਦੌਰਾਨ ਕਰੰਟ ਪੈਣ ਨਾਲ ਚੋਰ ਦੀ ਮੌਤ ਹੋ ਗਈ।


rajwinder kaur

Content Editor

Related News