ਟ੍ਰੈਫਿਕ ਪੁਲਸ ਨੇ 20 ਓਵਰਲੋਡ ਵਾਹਨਾਂ ਦੇ ਕੱਟੇ ਚਲਾਨ

01/13/2019 1:15:09 AM

ਬਟਾਲਾ,   (ਬੇਰੀ)-  ਅੱਜ  ਟ੍ਰੈਫਿਕ ਪੁਲਸ ਬਟਾਲਾ ਦੇ ਇੰਚਾਰਜ ਐੱਸ. ਆਈ. ਗੁਰਮੀਤ ਸਿੰਘ  ਨੇ ਦੱਸਿਆ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਵਾਉਣ ਦੇ ਮੰਤਵ ਨਾਲ ਸ਼ਹਿਰ ਦੇ ਅੰਮ੍ਰਿਤਸਰ ਰੋਡ ਬਾਈਪਾਸ ’ਤੇ ਪੁਲਸ ਪਾਰਟੀ ਤੇ ਏ. ਐੱਸ. ਆਈ. ਗੁਰਸੇਵਕ ਸਿੰਘ ਸਮੇਤ ਓਵਰਲੋਡ ਵਾਹਨਾਂ ’ਤੇ ਸ਼ਿਕੰਜਾ ਕੱਸਣ ਲਈ ਵਿਸ਼ੇਸ਼ ਚੈਕਿੰਗ ਨਾਕਾ ਲਾਇਆ ਹੋਇਆ ਸੀ, ਜਿਸ ਦੌਰਾਨ ਉਥੋਂ ਲੰਘਣ ਵਾਲੇ  20 ਓਵਰਲੋਡ ਵਾਹਨਾਂ ਦੇ ਡਰਾਈਵਰਾਂ ਦੇ ਚਲਾਨ ਕੱਟੇ ਹਨ। ਅਜਿਹੇ ਓਵਰਲੋਡ ਵਾਹਨ ਜਿਥੇ ਅਕਸਰ ਹਾਦਸਿਆਂ ਨੂੰ ਬੁਲਾਵਾ ਦਿੰਦੇ ਹਨ, ਉਥੇ ਨਾਲ ਹੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਵੀ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਬਿਨਾਂ ਰਿਫੈਕਲਟਰਾਂ ਦੇ ਲੰਘ ਰਹੇ ਟਰੈਕਟਰ-ਟਰਾਲੀਆਂ ਦੇ ਚਾਲਕਾਂ ਨੂੰ ਆਪਣੀਆਂ ਟਰਾਲੀਆਂ ਤੇ ਟਰੈਕਟਰਾਂ ਪਿਛੇ ਰਿਫਲੈਕਟਰ ਲਗਾਉਣ ਦੀਆਂ ਹਦਾÎਇਤਾਂ ਕੀਤੀਆਂ ਗਈਆਂ ਹਨ।