ਚੋਰਾਂ ਨੇ ਇਕੋ ਦੁਕਾਨ ’ਚ ਲਗਾਤਾਰ ਤਿੰਨ ਵਾਰ ਕੀਤੀ ਚੋਰੀ

07/22/2020 1:29:02 AM

ਚੋਹਲਾ ਸਾਹਿਬ, (ਮਨਜੀਤ)- ਇਤਿਹਾਸਕ ਨਗਰ ਚੋਹਲਾ ਸਾਹਿਬ ’ਚ ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ਪੀਡ਼ਤ ਦੁਕਾਨਦਾਰ ਦਰਸ਼ਨ ਲਾਲ ਨੇ ਦੱਸਿਆ ਕਿ ਉਸਦੀ ਕਰਿਆਨੇ ਦੀ ਦੁਕਾਨ ’ਚ 2 ਮਹੀਨਿਆਂ ਦੇ ਅੰਦਰ ਚੋਰਾਂ ਵਲੋਂ ਤੀਸਰੀ ਵਾਰ ਚੋਰੀ ਕੀਤੀ ਹੈ। ਇਸ ਸਬੰਧੀ ਲਿਖਤੀ ਦਰਖਾਸਤ ਪੁਲਸ ਥਾਣਾ ਚੋਹਲਾ ਸਾਹਿਬ ਵਿਖੇ ਦੇ ਦਿੱਤੀ ਗਈ ਹੈ। ਪੀਡ਼੍ਹਤ ਦੁਕਾਨਦਾਰ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਦੁਕਾਨ ਕਰਕੇ ਆਪਣਾ ਅਤੇ ਪਰਿਵਾਰ ਦਾ ਪੇਟ ਪਾਲ ਰਿਹਾ ਹੈ।

ਚੋਰਾਂ ਵਲੋਂ 2 ਮਹਨਿਆਂ ਦੇ ਅੰਦਰ ਤੀਸਰੀ ਵਾਰ ਉਸਦੀ ਦੁਕਾਨ ’ਚੋਂ ਚੋਰੀ ਕੀਤੀ ਹੈ। ਉਸ ਨੇ ਕਿਹਾ ਕਿ ਉਹ ਰੋਜ਼ਾਨਾ ਦੀ ਤਰਾਂ ਬੀਤੀ ਰਾਤ ਵੀ ਉਹ ਦੁਕਾਨ ਬੰਦ ਕਰਕੇ ਆਪਣੇ ਘਰ ਚਲੇ ਗਿਆ ਅਤੇ ਜੱਦ ਅੱਜ ਉਸ ਨੇ ਸਵੇਰੇ ਆਕੇ ਆਪਣੀ ਦੁਕਾਨ ਦਾ ਤਾਲਾ ਖੋਲਿਆ ਤਾਂ ਦੇਖਿਆ ਉਸਦੀ ਦੁਕਾਨ ’ਚ ਚੋਰੀ ਹੋ ਚੁੱਕੀ ਸੀ। ਉਸਨੇ ਕਿਹਾ ਕਿ ਪੁਲਸ ਵਲੋਂ ਉਸ ਨੂੰ ਪਹਿਲਾਂ ਵੀ ਭਰੋਸਾ ਦਵਾਇਆ ਗਿਆ ਸੀ ਕਿ ਚੋਰਾਂ ਨੂੰ ਜਲਦ ਫਡ਼ ਲਿਆ ਜਾਵੇਗਾ ਪਰ ਚੋਰ ਤਾਂ ਫਡ਼ੇ ਨਹੀਂ ਗਏ ਉਸਦੀ ਦੁਕਾਨ ’ਚ ਤੀਸਰੀ ਵਾਰ ਚੋਰੀ ਹੋ ਚੁੱਕੀ ਹੈ। ਉਸ ਨੇ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਚੋਰਾਂ ਨੂੰ ਜਲਦ ਤੋਂ ਜਲਦ ਫਡ਼ਿਆ ਜਾਵੇ ਅਤੇ ਉਸ ਨਾਲ ਇੰਨਸਾਫ ਕੀਤਾ ਜਾਵੇ।

Bharat Thapa

This news is Content Editor Bharat Thapa