ਸ਼ੂਜ਼ ਦੇ ਸ਼ੋਅਰੂਮ ’ਚ ਚੋਰਾਂ ਨੇ ਲਾਈ ਸੰਨ੍ਹ, ਨਕਦੀ ਅਤੇ ਕੀਮਤੀ ਬੂਟਾਂ ਦੇ ਜੋਡ਼ੇ ਕੀਤੇ ਚੋਰੀ

08/06/2019 5:54:30 AM

ਪਠਾਨਕੋਟ, (ਸ਼ਾਰਦਾ)- ਨਗਰ ਦੇ ਮਸ਼ਹੂਰ ਸ਼ੂਜ਼ ਅਤੇ ਚੱਪਲ ਦੇ ਹੋਲਸੇਲ ਕਾਰੋਬਾਰੀ ਦੇ ਵਪਾਰਕ ਅਦਾਰੇ ’ਤੇ ਬੀਤੀ ਰਾਤ ਚੋਰਾਂ ਨੇ ਸੰਨ੍ਹ ਲਾਉਂਦੇ ਹੋਏ ਸ਼ੋਅਰੂਮ ਦੇ ਅੰਦਰ ਰੱਖੇ ਗਏ ਕੀਮਤੀ ਸਾਮਾਨ ਸਮੇਤ ਨਕਦੀ ’ਤੇ ਵੀ ਹੱਥ ਸਾਫ਼ ਕਰ ਲਿਆ। ਜਾਣਕਾਰੀ ਦੇ ਅਨੁਸਾਰ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚੋਰ ਇੰਨੇ ਸ਼ਾਤਿਰ ਸਨ ਕਿ ਉਹ ਆਪਣੀ ਜਾਨ ਦੀ ਵੀ ਪਰਵਾਹ ਨਾ ਕਰਦੇ ਹੋਏ ਸ਼ੋਅਰੂਮ ਦੀ ਤੀਜੀ ਮੰਜ਼ਿਲ ’ਤੇ ਲੋਹੇ ਦੀ ਗਰਿੱਲ ਤੋਡ਼ ਕੇ ਅੰਦਰ ਜਾ ਵਡ਼ੇ ਅਤੇ ਵਾਰਦਾਤ ਨੂੰ ਅੰਜਾਮ ਦੇਣ ਦੇ ਬਾਅਦ ਫਰਾਰ ਹੋ ਗਏ। ਸ਼ੋਅਰੂਮ ਦੇ ਮਾਲਿਕ ਨੇ ਦੱਸਿਆ ਕਿ ਰੂਟੀਨ ਦੀ ਤਰ੍ਹਾਂ ਪਿਛਲੀ ਰਾਤ ਸ਼ੋਅਰੂਮ ਨੂੰ ਬੰਦ ਕਰ ਕੇ ਚਲੇ ਗਏ। ਅੱਜ ਸਵੇਰ 9 ਵਜੇ ਦੇ ਕਰੀਬ ਰੋਜ਼ਾਨਾ ਦੀ ਤਰ੍ਹਾਂ ਜਦੋਂ ਉਨ੍ਹਾਂ ਦੇ ਨੌਕਰ ਨੇ ਸ਼ੋਅਰੂਮ ਦਾ ਸ਼ਟਰ ਖੋਲ੍ਹਿਆ ਅਤੇ ਸੀ. ਸੀ. ਟੀ. ਵੀ. ਸਿਸਟਮ ਚਾਲੂ ਕਰਨ ਲੱਗੇ ਤਾਂ ਡੀ. ਵੀ. ਆਰ. ਸਿਸਟਮ ਗਾਇਬ ਮਿਲਿਆ। ਇਸਦੇ ਤੁਰੰਤ ਬਾਅਦ ਨੌਕਰ ਨੇ ਇਸਦੀ ਸੂਚਨਾ ਉਨ੍ਹਾਂ ਨੂੰ ਦਿੱਤੀ। ਜਿਉਂ ਹੀ ਉਹ ਸ਼ੋਅਰੂਮ ’ਤੇ ਪੁੱਜੇ ਤਾਂ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਚੋਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਿਚ ਸਫਲ ਹੋ ਚੁੱਕੇ ਸਨ। ਚੋਰਾਂ ਨੇ ਕਰੀਬ ਇਕ ਲੱਖ ਦੀ ਨਕਦੀ, 18 ਜੋਡ਼ੇ ਕੀਮਤੀ ਬੂਟ ਅਤੇ ਦੋ ਡੀ. ਵੀ. ਆਰ. ਸਿਸਟਮ ਆਪਣੇ ਨਾਲ ਲੈ ਗਏ।


Bharat Thapa

Content Editor

Related News