ਚੋਰਾਂ ਨੇ ਇੱਕੋ ਦੁਕਾਨ ਨੂੰ 3 ਵਾਰ ਬਣਾਇਆ ਨਿਸ਼ਾਨਾ, ਲੱਖਾਂ ਦੇ ਸਾਮਾਨ ਸਣੇ ਨਕਦੀ ਕੀਤੀ ਚੋਰੀ

05/31/2022 2:03:49 PM

ਬਟਾਲਾ (ਜ.ਬ., ਯੋਗੀ, ਅਸ਼ਵਨੀ): ਬੀਤੀ ਰਾਤ ਚੋਰਾਂ ਵਲੋਂ ਇਕ ਦੁਕਾਨ ਨੂੰ ਤਿੰਨ ਵਾਰ ਨਿਸ਼ਾਨਾ ਬਣਾਉਂਦਿਆਂ ਲੱਖਾਂ ਰੁਪਏ ਦਾ ਸਮਾਨ ਅਤੇ ਨਗਦੀ ਚੋਰੀ ਕਰਕੇ ਫ਼ਰਾਰ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਕ ਹਰਦੀਪ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਪਿੰਡ ਖਾਰਾ ਨੇ ਦੱਸਿਆ ਕਿ ਸਾਡੀ ਸੀਮੇਂਟ ਬਜਰੀ ਅਤੇ ਸੈਨੇਟਰੀ ਦੇ ਸਾਮਾਨ ਦੀ ਕਾਦੀਆਂ ਰੋਡ ਪਿੰਡ ਖਾਰਾ ਵਿਖੇ ਦੁਕਾਨ ਹੈ। ਰੋਜ਼ਾਨਾਂ ਦੀ ਤਰ੍ਹਾਂ ਆਪਣੀ ਦੁਕਾਨ ਨੂੰ ਕਰੀਬ ਰਾਤ 8 ਵਜੇ ਬੰਦ ਕਰਕੇ ਘਰ ਚਲਾ ਗਿਆ। 

ਪੜ੍ਹੋ ਇਹ ਵੀ ਖ਼ਬਰ: ਦਰੱਖ਼ਤ ਨਾਲ ਟਕਰਾਈ ਕਾਰ ਦੇ ਉੱਡੇ ਪਰਖੱਚੇ, 23 ਸਾਲਾ ਨੌਜਵਾਨ ਦੀ ਮੌਤ, 29 ਮਈ ਨੂੰ ਜਾਣਾ ਸੀ ਵਿਦੇਸ਼

ਉਸ ਨੇ ਦੱਸਿਆ ਕਿ ਅੱਜ ਸਵੇਰੇ 9 ਵਜੇ ਜਦੋਂ ਆਪਣੀ ਦੁਕਾਨ ਖੋਲ੍ਹੀ ਤਾਂ ਵੇਖਿਆ ਕਿ ਉਸ ਦੀ ਦੁਕਾਨ ’ਤੇ ਪਾਈ ਮਾਉਂਟੀ ਦੇ ਉੱਪਰ ਪਾਈ ਟੀਨਾਂ ਛੱਤ ਨੂੰ ਪਾੜ ਕੇ ਅਣਪਛਾਤੇ ਵਿਅਕਤੀ ਦੁਕਾਨ ਅੰਦਰ ਦਾਖਲ ਹੋਏ। ਅੰਦਰ ਪਿਆ ਰੇਂਜਰ ਸਾਈਕਲ, ਜੋ ਉਨ੍ਹਾਂ ਦੇ ਬੇਟੇ ਦਾ ਸੀ, ਤੋਂ ਇਲਾਵਾ ਬੈਟਰੀ, ਇਨਵਰਟਰ, ਐੱਲ.ਸੀ.ਡੀ ਡੀ.ਵੀ.ਆਰ, ਡੌਂਗਲ, ਵਾਈ ਫਾਈ, ਗੱਲੇ ਵਿਚ ਪਏ ਕਰੀਬ 7 ਹਜ਼ਾਰ ਰੁਪਏ ਅਤੇ ਦੁਕਾਨ ਅੰਦਰ ਪਈਆਂ ਪਿੱਤਲ ਦੀਆਂ ਕੀਮਤੀ ਟੂਟੀਆਂ ਸਮੇਤ ਹੋਰ ਕੀਮਤੀ ਸਾਮਾਨ ਚੋਰੀ ਕਰਕੇ ਫ਼ਰਾਰ ਹੋ ਗਏ। ਉਸ ਦੱਸਿਆ ਕਿ ਚੋਰੀ ਹੋਏ ਸਾਮਾਨ ਦੀ ਕੀਮਤ ਕਰੀਬ ਦੋ ਲੱਖ ਰੁਪਏ ਬਣਦੀ ਹੈ।

ਪੜ੍ਹੋ ਇਹ ਵੀ ਖ਼ਬਰ: ਵੱਡੀ ਖ਼ਬਰ : ਪੰਜਾਬ ਸਰਕਾਰ ਨੇ ਡੇਰਾ ਮੁਖੀਆਂ ਸਣੇ 424 ਲੋਕਾਂ ਦੀ ਸੁਰੱਖਿਆ ਲਈ ਵਾਪਸ

ਉਕਤ ਦੁਕਾਨ ਮਾਲਕ ਨੇ ਅੱਗੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਜਦੋਂ ਦੁਕਾਨ ਦੇ ਅੰਦਰ ਚੋਰਾਂ ਵੱਲੋਂ ਚੋਰੀ ਕੀਤੀ ਗਈ ਤਾਂ ਉਸ ਵਕਤ ਪੰਜਾਹ ਹਜ਼ਾਰ ਤੋਂ ਵੱਧ ਦਾ ਸਾਮਾਨ ਚੋਰਾਂ ਵਲੋਂ ਚੋਰੀ ਕੀਤਾ ਗਿਆ ਸੀ। ਇਸ ਸਬੰਧੀ ਉਨ੍ਹਾਂ ਕਾਦੀਆਂ ਪੁਲਸ ਨੂੰ ਸੂਚਿਤ ਕੀਤਾ ਸੀ ਅਤੇ ਦੂਸਰੀ ਵਾਰ ਮੁੜ ਤੋਂ ਚੋਰਾਂ ਨੇ ਦੁਕਾਨ ਅੰਦਰੋਂ ਮੋਟਰ ਚੋਰੀ ਕਰ ਲਈ, ਜਿਸ ਦੀ ਕੀਮਤ ਕਰੀਬ 8 ਹਜ਼ਾਰ ਰੁਪਏ ਬਣਦੀ ਹੈ ਅਤੇ ਹੁਣ ਤੀਸਰੀ ਵਾਰ ਚੋਰਾਂ ਵੱਲੋਂ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਉਨ੍ਹਾਂ ਪੁਲਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਇਨ੍ਹਾਂ ਚੋਰਾਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਹੁਣ ਦੁਬਾਰਾ ਉਨ੍ਹਾਂ ਦੀ ਦੁਕਾਨ ਨੂੰ ਨਿਸ਼ਾਨਾ ਨਾ ਬਣਾ ਸਕਣ। 

ਪੜ੍ਹੋ ਇਹ ਵੀ ਖ਼ਬਰ: ਸਿੱਧੂ ਮੂਸੇਵਾਲਾ ਕਤਲ ਕਾਂਡ: ਬੀਬੀ ਜਗੀਰ ਕੌਰ ਨੇ ਸੁਰੱਖਿਆ ਵਾਪਸ ਲੈਣ ’ਤੇ ਘੇਰੀ ਪੰਜਾਬ ਸਰਕਾਰ (ਵੀਡੀਓ)

ਇਸ ਮਾਮਲੇ ਸਬੰਧੀ ਏ.ਐੱਸ ਆਈ ਮੰਗਲ ਸਿੰਘ ਨੇ ਕਾਰਵਾਈ ਕਰਦਿਆਂ ਦੁਕਾਨ ਮਾਲਕ ਹਰਦੀਪ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਕਾਦੀਆਂ ਵਿਖੇ ਮੁਕੱਦਮਾ ਨੰਬਰ 49 ਜੁਰਮ 457,380 ਆਈ.ਪੀ.ਸੀ ਤਹਿਤ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।


rajwinder kaur

Content Editor

Related News