4 ਸਾਲ ਤੋਂ ਰਹਿ ਰਹੇ ਸੀ ਰਿਸ਼ਤੇਦਾਰ ਦੇ ਘਰ, ਜਦੋਂ ਆਪਣੇ ਘਰ ਪਰਤੇ ਤਾਂ ਪੈਰਾਂ ਹੇਠੋਂ ਨਿਕਲ ਗਈ ਜ਼ਮੀਨ

11/26/2023 8:34:09 PM

ਬਟਾਲਾ (ਸਾਹਿਲ): ਪਿੰਡ ਔਲਖ ਕਲਾਂ ਦੇ ਵਿੱਚ ਇੱਕ ਘਰ ਤੋਂ 30 ਤੋਲੇ ਸੋਨਾ, ਖੇਤੀਬਾੜੀ ਦੇ ਸੰਦ, ਬਿਜਲੀ ਟਰਾਂਸਫਾਰਮਰ, ਮੋਟਰਾਂ, ਏ.ਸੀ., ਪੱਖਿਆਂ ਸਣੇ ਢਾਈ ਕਰੋੜ ਰੁਪਏ ਦਾ ਘਰੇਲੂ ਸਮਾਨ ਚੋਰਾਂ ਦੇ ਵੱਲੋਂ ਚੋਰੀ ਕਰਨ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਗੁਰਦਰਸ਼ਨ ਕੌਰ ਅਤੇ ਉਨ੍ਹਾਂ ਦੇ ਪਤੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਪਿੰਡ ਔਲਖ ਕਲਾਂ ਦੇ ਰਹਿਣ ਵਾਲੇ ਹਨ ਅਤੇ ਕਿਸੇ ਮਾਮਲੇ ਸਬੰਧੀ ਉਹ ਪਿਛਲੇ ਕਰੀਬ ਚਾਰ ਸਾਲਾਂ ਤੋਂ ਉਹ ਆਪਣੇ ਰਿਸ਼ਤੇਦਾਰ ਦੇ ਕੋਲ ਰਹਿ ਰਹੇ ਸਨ। ਚਾਰ ਸਾਲ ਬਾਅਦ ਜਦੋਂ ਉਹ ਘਰ ਪਹੁੰਚੇ ਤਾਂ ਆਪਣੇ ਘਰ ਨੂੰ ਦੇਖ ਕੇ ਹੈਰਾਨ ਰਹਿ ਗਏ।

ਇਹ ਵੀ ਪੜ੍ਹੋ- ਵਿਆਹ 'ਚ ਗਏ ਪਰਿਵਾਰ ਨਾਲ ਹੋ ਗਿਆ ਕਾਂਡ, ਅਟੈਚੀ 'ਚੋਂ ਗਹਿਣੇ ਤੇ ਨਕਦੀ ਹੋਈ ਗਾਇਬ

ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦੇ ਘਰ ਵਿੱਚ ਕਰੀਬ 30 ਤੋਲੇ ਸੋਨਾ, ਖੇਤੀਬਾੜੀ ਦੇ ਸੰਦ, ਬਿਜਲੀ ਟਰਾਂਸਫਾਰਮਰ ਅਤੇ ਤਿੰਨ ਸਮਰਸੀਬਲ ਮੋਟਰਾਂ, ਏ.ਸੀ., ਅਤੇ ਬਾਥਰੂਮ ਦੀਆਂ ਟੂਟੀਆਂ ਅਤੇ ਦੀਵਾਰਾਂ ’ਤੇ ਲੱਗੀਆਂ ਬਾਰੀਆਂ ਦੀਆਂ ਲੋਹੇ ਦੀਆਂ ਗਰਿਲਾਂ ਅਤੇ ਕੋਠੇ ’ਤੇ ਲੱਗੀਆਂ ਗਰਿੱਲਾਂ ਅਤੇ ਘਰ ਵਿੱਚ ਪਏ ਘਰੇਲੂ ਸਮਾਨ ਸਮੇਤ ਘਰ ਦੇ ਅੰਦਰ ਖੜ੍ਹੀ ਇੱਕ ਜੀਪ ਦੇ ਚਾਰੇ ਟਾਇਰ ਅਤੇ ਉਸਦੇ ਇੰਜਣ ਦਾ ਸਮਾਨ ਚੋਰਾਂ ਦੇ ਵੱਲੋਂ ਚੋਰੀ ਕਰ ਲਿਆ ਗਿਆ ਹੈ। ਘਰ ਦੇ ਨਜ਼ਦੀਕ ਉਨ੍ਹਾਂ ਦੀ ਜਮੀਨ 'ਤੇ ਬੀਜੀ ਹੋਈ ਫਸਲ ਨੂੰ ਵੀ ਉਸ ਉਪਰ ਜ਼ਹਿਰੀਲੀ ਦਵਾਈ ਪਾ ਕੇ ਉਸਨੂੰ ਤਹਿਸ-ਨਹਿਸ ਕਰ ਦਿੱਤਾ ਗਿਆ, ਜਿਸ ਨਾਲ ਉਨ੍ਹਾਂ ਦਾ ਕਰੀਬ ਢਾਈ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ- ਮੁੰਡਾ ਹੋਣ ਦੀ ਖੁਸ਼ੀ 'ਚ ਚਲਾ ਰਹੇ ਸੀ ਪਟਾਕੇ, ਅਚਾਨਕ ਵਰਤ ਗਿਆ ਭਾਣਾ 

ਉਨ੍ਹਾਂ ਦੱਸਿਆ ਕਿ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਉਨ੍ਹਾਂ ਬਾਰੇ ਪੁਲਸ ਜ਼ਿਲ੍ਹਾ ਬਟਾਲਾ ਦੇ ਐੱਸ.ਐੱਸ.ਪੀ. ਨੂੰ ਲਿਖਤੀ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਪਰਿਵਾਰ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਉਨਾਂ ਦੇ ਬਾਰੇ ਅਸੀਂ ਪੁਲਸ ਨੂੰ ਦੱਸ ਚੁੱਕੇ ਹਾਂ। ਸਾਡੀ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਹੈ ਕਿ ਜਿਨਾਂ ਲੋਕਾਂ ਦੇ ਬਾਰੇ ਅਸੀਂ ਪੁਲਸ ਨੂੰ ਦੱਸਿਆ ਹੈ, ਉਨ੍ਹਾਂ ਵਿਅਕਤੀਆਂ ਦੀ ਜਾਂਚ ਕਰਕੇ ਉਨਾਂ ਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਸਾਡੇ ਪਰਿਵਾਰ ਨੂੰ ਬਣਦਾ ਇਨਸਾਫ਼ ਦਿਵਾਇਆ ਜਾਵੇ। ਇਸ ਮੌਕੇ ਪਰਿਵਾਰਿਕ ਮੈਂਬਰ ਗੁਰਦਰਸ਼ਨ ਕੌਰ ਅਤੇ ਉਨਾਂ ਦੇ ਪਤੀ ਹਰਜਿੰਦਰ ਸਿੰਘ ਦੇ ਨਾਲ ਸੋਹਣ ਸਿੰਘ, ਮੇਜਰ ਸਿੰਘ, ਗੁਰਦਿਆਲ ਸਿੰਘ ,ਅਮਰੀਕ ਸਿੰਘ, ਹਰਦੀਪ ਸਿੰਘ, ਸੁਖਦੇਵ ਸਿੰਘ ,ਬਲਜੋਧ ਸਿੰਘ ਆਦੀ ਹਾਜਰ ਸਨ।

ਇਹ ਵੀ ਪੜ੍ਹੋ-  ਟਾਂਡਾ 'ਚ ਚੋਰਾਂ ਦੇ ਹੌਂਸਲੇ ਹੋਏ ਬੁਲੰਦ, ਇਕ ਤੋਂ ਬਾਅਦ ਇਕ 3 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Harpreet SIngh

This news is Content Editor Harpreet SIngh