ਚੋਰੀਸ਼ੁਦਾ ਟਰਾਲਾ, ਟਰਾਲੀ, ਨਸ਼ੀਲੀਆਂ ਗੋਲੀਆਂ ਅਤੇ ਪਿਸਟਲ ਸਮੇਤ 3 ਗ੍ਰਿਫ਼ਤਾਰ

01/26/2021 5:25:45 PM

ਬਾਬਾ ਬਕਾਲਾ ਸਾਹਿਬ (ਰਾਕੇਸ਼) - ਪੁਲਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਐੱਸ.ਐੱਸ.ਪੀ.ਵੱਲੋਂ ਲੁੱਟਾਂ ਖੋਹਾਂ ਅਤੇ ਨਸ਼ਿਆਂ ਦੀ ਸਮੱਗਲਿੰਗ ਕਰਨ ਵਾਲਿਆਂ ਵਿਰੁੱਧ ਛੇੜੀ ਮੁਹਿੰਮ ਤਹਿਤ ਥਾਣਾ ਬਿਆਸ ਦੀ ਪੁਲਸ ਦੇ ਹੱਥ ਅੱਜ ਵੱਡੀ ਸਫ਼ਲਤਾ ਲੱਗੀ ਹੈ। ਪੁਲਸ ਨੇ ਵਿਸ਼ੇਸ਼ ਚੈਕਿੰਗ ਅਭਿਆਨ ਦੌਰਾਨ ਇਕ ਚੋਰੀਸ਼ੁਦਾ ਟਰਾਲਾ (ਘੋੜਾ), ਇਕ ਟਰਾਲੀ ਤੋਂ ਇਲਾਵਾ 180 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਇਸ ਸਬੰਧ ’ਚ ਉਨ੍ਹਾਂ ਨੇ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। 

ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹੋਏ ਬਾਬਾ ਬਕਾਲਾ ਸਾਹਿਬ ਸਬ-ਡਵੀਜਨ ਦੇ ਡੀ.ਐੱਸ.ਪੀ.ਸੁਰਿੰਦਰਪਾਲ ਧੋਗੜੀ ਤੇ ਥਾਣਾ ਮੁਖੀ ਬਿਆਸ ਇੰਸਪੈਕਟਰ ਕਮਲਮੀਤ ਸਿੰਘ ਨੇ ਦੱਸਿਆ ਚੌਕੀ ਇੰਚਾਰਜ਼ ਰਈਆ ਸਬ-ਇੰਸਪੈਕਟਰ ਊਧਮ ਸਿੰਘ ਵੱਲੋਂ ਫੇਰੂਮਾਨ ਰੋਡ ਵਿਖੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਵਾਹਨ ਦੀ ਜਾਂਚ ਕਰਨ ਉਪਰੰਤ ਵਾਹਨ ਨੰਬਰ ਪੀ.ਬੀ.31. ਜੇ 7588 ਚੋਰੀ ਦਾ ਸਾਬਤ ਹੋਇਆ। ਟਰਾਲੇ ਦੇ ਡੈਸਬੋਸ਼ ਦੀ ਤਲਾਸ਼ੀ ਲੈਣ ’ਤੇ ਉਸ ਵਿਚੋਂ 180 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਕਥਿਤ ਦੋਸ਼ੀਆਂ ਦੀ ਪਛਾਣ ਰਾਜਬਿੰਦਰ ਸਿੰਘ ਉਰਫ ਰਾਜਾ, ਸੁਮਿਤਪਾਲ ਸਿੰਘ ਉਰਫ ਸੁਮਿਤ ਪੁਤਰਾਨ ਫਤਿਹ ਸਿੰਘ ਵਜੋਂ ਹੋਈ ਹੈ, ਦੇ ਵਿਰੁੱਧ ਥਾਣਾ ਬਿਆਸ ਦੀ ਪੁਲਸ ਨੇ ਜ਼ੇਰੇ ਦਫਾ 379, 411, 22/61/85 ਤਹਿਤ ਮੁਕੱਦਮਾ ਦਰਜ ਕਰ ਦਿੱਤਾ। ਇਸ ਦੌਰਾਨ ਪਹਿਲਵਾਨ ਚਰਨ ਸਿੰਘ ਚੌਕੀ ਇੰਚਾਰਜ਼ ਸਠਿਆਲਾ ਨੇ ਇਕ ਪਿਸਟਲ 32 ਬੋਰ, 5 ਜ਼ਿੰਦਾ ਰੋਂਦ ਤੇ ਦੋ ਮੈਗਜੀਨ ਬਰਾਮਦ ਕਰਕੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ।

rajwinder kaur

This news is Content Editor rajwinder kaur