ਹਨੇਰੀ ਨੇ ਮਚਾਈ ਤਬਾਹੀ, 80 ਲੱਖ ਨਾਲ ਤਿਆਰ ਸ਼ੈੱਡ ਨੂੰ ਕੀਤਾ ਢਹਿ-ਢੇਰੀ

06/12/2023 1:56:57 PM

ਬਟਾਲਾ (ਸਾਹਿਲ, ਯੋਗੀ, ਅਸ਼ਵਨੀ)- ਬੀਤੀ ਰਾਤ ਆਈ ਤੇਜ਼ ਹਨੇਰੀ ਨੇ ਨਜ਼ਦੀਕੀ ਪਿੰਡ ਕੋਟ ਖਾਨ ਮੁਹੰਮਦ ਵਿਖੇ ਭਾਰੀ ਤਬਾਹੀ ਮਚਾ ਦਿੱਤੀ। ਤਬਾਹੀ ਦਾ ਮੰਜਰ ਇੰਨਾ ਭਿਆਨਕ ਸੀ ਕਿ ਆਸ-ਪਾਸ ਦੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲਿਆ। ਸਰਪੰਚ ਰਾਹੁਲ ਸ਼ਰਮਾ ਨੇ ਦੱਸਿਆ ਕਿ ਉਸ ਵੱਲੋਂ ਪਿੰਡ ਦੇ ਅੰਦਰ ਇਕ ਸ਼ੈੱਡ ਤਿਆਰ ਕਰਵਾਇਆ ਗਿਆ ਸੀ, ਜਿਸ ’ਤੇ 70 ਤੋਂ 80 ਲੱਖ ਰੁਪਏ ਲਾਏ ਗਏ ਸਨ ਪਰ ਬੀਤੀ ਰਾਤ ਆਏ ਤੇਜ਼ ਹਨੇਰੀ ਨੇ ਸ਼ੈੱਡ ਨੂੰ ਬੁਰੀ ਤਰ੍ਹਾਂ ਢਹਿ-ਢੇਰੀ ਕਰ ਦਿੱਤਾ ਅਤੇ ਸ਼ੈੱਡ ਦੇ ਅੰਦਰ ਲੱਗੀਆਂ ਟਰੈਕਟਰ-ਟਰਾਲੀਆਂ ਨੂੰ ਵੀ ਹਨੇਰੀ ਨੇ ਪਲਟਾ ਦਿੱਤਾ।

ਇਹ ਵੀ ਪੜ੍ਹੋ- ਅੰਮ੍ਰਿਤਸਰ ਦੀ ਜੇਲ੍ਹ 'ਚ ਦਾਖ਼ਲ ਹੋਇਆ ਡਰੋਨ, ਅੱਧੀ ਰਾਤ ਪੁਲਸ ਪ੍ਰਸ਼ਾਸਨ ਨੂੰ ਪਈਆਂ ਭਾਜੜਾਂ

ਉਸ ਦੱਸਿਆ ਕਿ ਉਸ ਦੇ ਸ਼ੈੱਡ ਦੀਆਂ ਲੋਹੇ ਦੀਆਂ ਰਾਡਾਂ ਤੇ ਟਿਨਾਂ ਨਜ਼ਦੀਕੀ ਚੌਂਕੀਦਾਰ ਮੰਗਾ ਰਾਮ ਦੇ ਘਰ ਵਿਚ ਜਾ ਡਿੱਗੀਆਂ ਅਤੇ ਉਸਦੇ ਘਰ ਦੀਆਂ ਬਾਰੀਆ ਦਰਵਾਜ਼ੇ ਸਾਰੇ ਹੀ ਭੰਨ ਦਿੱਤੇ, ਜਿਸ ਨਾਲ ਉਸ ਚੌਂਕੀਦਾਰ ਦੇ ਘਰ ਦੇ ਸਾਮਾਨ ਦਾ ਹਜ਼ਾਰਾਂ ਰੁਪਿਆਂ ਦਾ ਨੁਕਸਾਨ ਹੋਇਆ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਓਧਰ ਦੂਜੇ ਪਾਸੇ ਰਾਹੁਲ ਸ਼ਰਮਾ ਤੇ ਚੌਂਕੀਦਾਰ ਮੰਗਾ ਰਾਮ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਇਸ ਹਨੇਰੀ ਨਾਲ ਹੋਏ ਨੁਕਸਾਨ ਦਾ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇ। 

ਇਹ ਵੀ ਪੜ੍ਹੋ- ਮੀਂਹ ਕਾਰਨ ਤਾਪਮਾਨ ’ਚ ਗਿਰਾਵਟ, ਗਰਮੀ ਘਟੀ, ਸੂਬੇ ’ਚ ਪੰਜ ਦਿਨਾਂ ਲਈ ਯੈਲੋ ਅਲਰਟ

ਇਸ ਦੇ ਨਾਲ ਇਕ ਹੋਰ ਮਾਮਲੇ 'ਚ ਬੀਤੀ ਸ਼ਾਮ ਤੇਜ਼ ਹਨੇਰੀ ਕਾਰਨ ਗੁਰਦਾਸਪੁਰ ਦੇ ਕਸਬਾ ਕਾਹਨੂੰਵਾਨ ਦੇ ਏਰੀਆ ’ਚ ਕਿਸਾਨ ਵੱਲੋਂ ਪਸ਼ੂਆਂ ਦੇ ਚਾਰੇ ਲਈ ਬਣਾਈ ਸ਼ੈੱਡ ਡਿੱਗ ਗਈ। ਜਾਣਕਾਰੀ ਦਿੰਦੇ ਹੋਏ ਕਿਸਾਨ ਸ਼ਾਮ ਸਿੰਘ ਵਾਸੀ ਕਾਹਨੂੰਵਾਨ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਖੇਤਾਂ ’ਚ ਪਸ਼ੂਆਂ ਦੇ ਚਾਰੇ ਲਈ ਸ਼ੈੱਡ ਬਣਾਇਆ ਹੋਇਆ ਹੈ, ਜਿਸ ’ਚ ਉਨ੍ਹਾਂ ਵੱਲੋਂ ਤੂੜੀ ਖ਼ਰੀਦ ਕੇ ਰੱਖੀ ਹੋਈ ਸੀ। ਬੀਤੀ ਸ਼ਾਮ ਚੱਲੀ ਤੇਜ਼ ਹਨੇਰੀ ਨੇ ਸ਼ੈੱਡ ਦਾ ਬੁਰੀ ਤਰ੍ਹਾਂ ਨਾਲ ਨੁਕਸਾਨ ਕਰ ਦਿੱਤਾ ਹੈ ਅਤੇ ਸ਼ੈੱਡ ’ਤੇ ਪਾਈਆਂ ਟੀਨਾਂ ਵੀ ਟੁੱਟ-ਭੱਜ ਗਈਆਂ। ਉਨ੍ਹਾਂ ਦੱਸਿਆ ਕਿ ਤੂੜੀ ਵੀ ਬਾਰਿਸ਼ ਨਾਲ ਖ਼ਰਾਬ ਹੋ ਗਈ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕੁਦਰਤੀ ਆਫ਼ਤ ਕਾਰਨ ਉਨ੍ਹਾਂ ਦੇ ਹੋਏ ਨੁਕਸਾਨ ਲਈ ਮੁਆਵਜ਼ਾ ਦਿੱਤਾ ਜਾਵੇ।

ਇਹ ਵੀ ਪੜ੍ਹੋ- 14 ਸਾਲਾ ਅਨਮੋਲਪ੍ਰੀਤ ਨੂੰ ਅਣਪਛਾਤੀ ਗੱਡੀ ਨੇ ਦਰੜਿਆ, ਮੌਕੇ 'ਤੇ ਹੋਈ ਦਰਦਨਾਕ ਮੌਤ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

Shivani Bassan

This news is Content Editor Shivani Bassan