ਵਿਦਿਆਰਥਣ ਨੂੰ ਤੇਜ਼ ਰਫਤਾਰ ਟਰੱਕ ਨੇ ਕੁਚਲਿਆ, ਮੌਤ

02/28/2020 12:37:41 AM

ਤਰਨਤਾਰਨ, (ਰਮਨ)- ਜ਼ਿਲਾ ਤਰਨਤਾਰਨ ਦੇ ਪਿੰਡ ਨੋਨੇ ਦੀ ਨਿਵਾਸੀ ਇਕ 11 ਸਾਲਾ ਵਿਦਿਆਰਥਣ ਦੀ ਤੇਜ਼ ਰਫਤਾਰ ਟਰੱਕ ਹੇਠਾਂ ਆਉਣ ਕਾਰਣ ਮੌਕੇ ’ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੁਲਸ ਚੌਕੀ ਬੰਡਾਲਾ ਦੀ ਪੁਲਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ (ਸਮਾਰਟ) ਸਕੂਲ ਪਿੰਡ ਬੰਡਾਲਾ ’ਚ 11ਵੀਂ ਜਮਾਤ ਦੀ ਵਿਦਿਅਾਰਥਣ ਅਰਸ਼ਦੀਪ ਕੌਰ ਜੋ ਅੱਜ ਸਵੇਰੇ ਰੋਜ਼ਾਨਾ ਵਾਂਗ ਆਪਣੀ ਸਹੇਲੀ ਨਾਲ ਪੈਦਲ ਘਰੋਂ ਸਕੂਲ ਲਈ ਰਵਾਨਾ ਹੋਈ। ਜਦੋਂ ਇਹ ਦੋਵੇਂ ਕੱੁਝ ਦੂਰੀ ’ਤੇ ਪੱੁਜੀਆਂ ਤਾਂ ਜੰਡਿਆਲਾ ਗੁਰੂ ਵਾਲੀ ਸਾਈਡ ਤੋਂ ਆ ਰਹੇ ਤੇਜ਼ ਰਫਤਾਰ ਟਰੱਕ ਨੰਬਰ ਪੀ ਬੀ-08-ਈਕੇ-0966 ਨੇ ਅਰਸ਼ਦੀਪ ਕੌਰ ਨੂੰ ਆਪਣੀ ਲਪੇਟ ’ਚ ਲੈ ਲਿਆ। ਲੋਕਾਂ ਦੇ ਦੱਸਣ ਮੁਤਾਬਕ ਅਰਸ਼ਦੀਪ ਕੌਰ ਕਾਫੀ ਦੂਰ ਤੱਕ ਆਪਣੇ ਬਸਤੇ ਸਮੇਤ ਟਰੱਕ ਨਾਲ ਘਡ਼ੀਸਦੀ ਗਈ। ਜਿਸ ਤੋਂ ਬਾਅਦ ਉਸ ਦਾ ਸਿਰ ਟਰੱਕ ਦੇ ਟਾਈਰ ਹੇਠਾਂ ਆ ਜਾਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਚੌਕੀ ਬੰਡਾਲਾ ਦੇ ਇੰਚਾਰਜ ਸਮਸ਼ੇਰ ਸਿੰਘ ਨੇ ਮੌਕੇ ’ਤੇ ਪੁੱਜੇ ਅਰਸ਼ਦੀਪ ਕੌਰ ਪੁੱਤਰੀ ਕੁਲਦੀਪ ਸਿੰਘ ਵਾਸੀ ਪਿੰਡ ਨੋਨੇ ਜ਼ਿਲਾ ਤਰਨਤਾਰਨ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਟਰੱਕ ਦਾ ਚਾਲਕ ਟਰੱਕ ਛੱਡ ਕੇ ਫਰਾਰ ਹੋ ਗਿਆ ਜਿਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Bharat Thapa

This news is Content Editor Bharat Thapa