ਵਿਧਾਇਕ ਕੁੰਵਰ ਵਿਜੇ ਪ੍ਰਤਾਪ ਦੇ ਨਾਂ 'ਤੇ ਠੱਗੀ, ਅਖੌਤੀ ਸਕੱਤਰ ਨੇ ਚੱਕਰਾਂ 'ਚ ਪਾਏ ਕਈ ਵਿਅਕਤੀ

05/29/2023 11:09:06 AM

ਅੰਮ੍ਰਿਤਸਰ (ਇੰਦਰਜੀਤ)- ਹਲਕਾ ਅੰਮ੍ਰਿਤਸਰ ਦੇ ਵਿਧਾਇਕ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਦਫ਼ਤਰ ਵਿਚ ਮੁੱਖ ਮੰਤਰੀ ਹਾਊਸ ਤੋਂ ਆਪੇ ਬਣੇ ਆਮ ਆਦਮੀ ਪਾਰਟੀ ਦੇ ਸਕੱਤਰ ਵੱਲੋਂ ਤੋਹਫ਼ੇ ਵਜੋਂ ਸਮਾਰਟ ਮੋਬਾਇਲ ਫੋਨ ਦੀ ਮੰਗ ਕੀਤੀ ਗਈ, ਜੋ ਕਿਸੇ ਔਰਤ ਨੂੰ ਦਿੱਤਾ ਜਾਣਾ ਸੀ। ਕਥਿਤ ਤੌਰ ’ਤੇ ਸੀ. ਐੱਮ. ਹਾਊਸ ਤੋਂ ਆਈ ਕਾਲ ’ਤੇ ਜਦੋਂ ਵਿਧਾਇਕ ਕੁੰਵਰ ਦੇ ਦਫ਼ਤਰ ਤੋਂ ਕੋਈ ਜਵਾਬ ਨਹੀਂ ਆਇਆ ਤਾਂ ਅਖੌਤੀ ਸਕੱਤਰ ਸਿੱਧੇ ਬਾਜ਼ਾਰ ਦੇ ਇਕ ਸ਼ੋਅਰੂਮ ’ਚ ਗਿਆ ਅਤੇ ਕੁੰਵਰ ਵਿਜੇ ਪ੍ਰਤਾਪ ਦੇ ਖ਼ਾਸ ਵਿਅਕਤੀ ਦਾ ਹਵਾਲਾ ਦੇ ਕੇ ਫੋਨ ਲੈਣ ’ਚ ਕਾਮਯਾਬ ਹੋ ਗਿਆ।

ਇਹ ਵੀ ਪੜ੍ਹੋ- ਕਲਯੁਗੀ ਪਿਓ ਦੀ ਸ਼ਰਮਨਾਕ ਕਰਤੂਤ, ਨਾਬਾਲਗ ਧੀ ਨਾਲ ਕੀਤਾ ਜਬਰ-ਜ਼ਿਨਾਹ

ਸ਼ੋਅਰੂਮ ਮਾਲਕ ਨਾਲ ਆਨਲਾਈਨ ਪੇਮੈਂਟ ਦਾ ਵਾਅਦਾ ਕਰਨ ਤੋਂ ਬਾਅਦ ਵੀ ਪੈਸੇ ਨਾ ਪੁੱਜਣ ’ਤੇ ਇਸ ਦਾ ਪਰਦਾਫ਼ਾਸ਼ ਹੋਇਆ ਅਤੇ ਮਾਮਲਾ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਦਾਲਤ ’ਚ ਪਹੁੰਚ ਗਿਆ। ਜਿੱਥੇ ਆਮ ਆਦਮੀ ਪਾਰਟੀ ਦੇ ਵਰਕਰਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਉੱਥੇ ਹੀ ਅੰਮ੍ਰਿਤਸਰ ਪੁਲਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਦੂਜੇ ਪਾਸੇ ਵਿਧਾਇਕ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇਸ ਨੂੰ ਵੱਡੀ ਸਾਜਿਸ਼ ਕਰਾਰ ਦਿੰਦਿਆਂ ਕਿਹਾ ਕਿ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

ਇਹ ਵੀ ਪੜ੍ਹੋ- ਇਟਲੀ 'ਚ ਵਿਅਕਤੀ ਵੱਲੋਂ ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ, ਵੀਡੀਓ ਬਣਾ ਕੀਤੀ ਵਾਇਰਲ

ਅੰਮ੍ਰਿਤਸਰ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਐਤਵਾਰ ਸ਼ਾਮ ਨੂੰ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ 23 ਮਈ ਨੂੰ ਉਨ੍ਹਾਂ ਨੂੰ ਆਪਣੇ ਦਫ਼ਤਰ ਵਿਚ ਇਕ ਵਿਅਕਤੀ ਦਾ ਫ਼ੋਨ ਆਇਆ, ਜਿਸ ਨੇ ਆਪਣੀ ਜਾਣ-ਪਛਾਣ ਮੁੱਖ ਮੰਤਰੀ ਦਫ਼ਤਰ ਦੇ ਸਕੱਤਰ ਵਜੋਂ ਕਰਵਾਈ। ਫੋਨ ਕਰਨ ਵਾਲੇ ਨੇ ਦਫ਼ਤਰ ਵਿਚ ਬੈਠੇ ਉਸ ਦੇ ਲੀਗਲ ਸਲਾਹਕਾਰ ਜੋ ਕਿ ਪੇਸ਼ੇ ਵਜੋਂ ਵਕੀਲ ਹਨ ਨੂੰ ਕਿਹਾ ਕਿ ਉਹ ਮੁਖ ਮੰਤਰੀ ਹਾਊਸ ਤੋਂ ਆਮ ਆਦਮੀ ਪਾਰਟੀ ਦਾ ਜਨਰਲ ਸਕੱਤਰ ਹੈ ਅਤੇ ਉਸ ਨੂੰ ਚਾਟੀਵਿੰਡ ਸਥਿਤ ਆਸ਼ੂ ਟੈਲੀਕਾਮ ਤੋਂ ਇਕ ਸਮਾਰਟ ਮੋਬਾਇਲ ਫੋਨ ਲੈ ਕੇ ਦਿੱਤਾ ਜਾਵੇ, ਜਿਸ ਦਾ ਭੁਗਤਾਨ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਕਰਨਗੇ।

ਇਹ ਵੀ ਪੜ੍ਹੋ- ਰਿਸ਼ਤੇ ਹੋਏ ਤਾਰ-ਤਾਰ, ਪਤੀ ਨੂੰ ਜਾਨੋਂ ਮਾਰਨ ਦੀ ਸਾਜਿਸ਼ ’ਚ ਪਤਨੀ ਨਿਕਲੀ ਮਾਸਟਰ ਮਾਈਂਡ, ਜਾਣੋ ਪੂਰਾ ਮਾਮਲਾ

ਉਨ੍ਹਾਂ ਨੇ ਦੱਸਿਆ ਕਿ ਇਸ ਫੋਨ ਕਾਲ ਨੂੰ ਅਣਸੁਣਿਆ ਕਰ ਦਿੱਤਾ ਗਿਆ ਪਰ ਕੁਝ ਸਮੇਂ ਬਾਅਦ ਸ਼ੋਅਰੂਮ ਦੇ ਮਾਲਕ ਸੰਦੀਪ ਕੁਮਾਰ ਨੂੰ ਫੋਨ ਆਇਆ ਤਾਂ ਉਸ ਨੇ ਅਣਪਛਾਤੇ ਵਿਅਕਤੀ ਬਾਰੇ ਜਾਣਕਾਰੀ ਦਿੱਤੀ ਤਾਂ ਉਸ ਨੂੰ ਜਵਾਬ ਦਿੱਤਾ ਗਿਆ ਕਿ ਉਨ੍ਹਾਂ ਨੇ ਅਜਿਹਾ ਕੋਈ ਵਿਅਕਤੀ ਨਹੀਂ ਭੇਜਿਆ ਹੈ। ਉਨ੍ਹਾਂ ਦੱਸਿਆ ਕਿ 27 ਮਈ ਨੂੰ ਭਗਵਤੀ ਏਜੰਸੀ ਦਾ ਮਾਲਕ ਜਤਿੰਦਰ ਅਰੋੜਾ ਉਨ੍ਹਾਂ ਕੋਲ ਆਇਆ ਅਤੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਦਫ਼ਤਰ ਦਾ ਨੁਮਾਇੰਦਾ ਦੱਸ ਕੇ ਇਕ ਵਿਅਕਤੀ ਨੇ ਮੋਬਾਇਲ ਫ਼ੋਨ ਦੀ ਮੰਗ ਕੀਤੀ ਜਿਸ ਦੀ ਕੀਮਤ 23 ਹਜ਼ਾਰ 500 ਹੈ। ਇਹ ਫ਼ੋਨ ਉਨ੍ਹਾਂ ਨੇ ਡਿਲੀਵਰੀ ਦੇ ਦਿੱਤੀ ਹੈ ਜਦਕਿ ਆਨਲਾਈਨ ਪੇਮੈਂਟ ’ਤੇ ਅਜੇ ਤੱਕ ਭੁਗਤਾਨ ਨਹੀਂ ਹੋਇਆ ਹੈ।

ਇਸ ਮਾਮਲੇ ਸਬੰਧੀ ਥਾਣਾ ਸਿਵਲ ਲਾਈਨ ਦੀ ਪੁਲਸ ਵੱਲੋਂ ਸ਼ਿਕਾਇਤ ਦੇ ਆਧਾਰ ’ਤੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਧਾਰਾ 419,420 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News