ਪੱਟੀ ਸ਼ਹਿਰ ਵਿਖੇ ਦਿਨ-ਦਿਹਾੜੇ ਲੁਟੇਰਿਆਂ ਨੇ ਬੁਟੀਕ ਨੂੰ ਬਣਾਇਆ ਨਿਸ਼ਾਨਾ, ਲੁੱਟੇ 35 ਹਜ਼ਾਰ ਰੁਪਏ

03/09/2023 6:18:53 PM

ਪੱਟੀ (ਜ.ਬ,ਪਾਠਕ)- ਪੱਟੀ ਸ਼ਹਿਰ ਮੇਨ ਬਾਜ਼ਾਰ ਵਿਸ਼ਾਲ ਕਾਲੋਨੀ ਪੱਟੀ ਪ੍ਰੀਤ ਬੁਟੀਕ ਨਾਮ ’ਤੇ ਦੁਕਾਨ ਚਲਾ ਰਹੀ ਮਾਲਿਕਾ ਤੋਂ ਲੁਟੇਰਿਆਂ ਵਲੋਂ 35 ਹਜ਼ਾਰ ਰੁਪਏ ਦੀ ਲੁੱਟ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਲਕਸ਼ਮੀ ਰਾਣੀ ਪਤਨੀ ਬਿਕਰਮਜੀਤ ਨਿਵਾਸੀ ਪੱਟੀ ਨੇ ਦੱਸਿਆ ਕਿ ਮੈਂ ਤੇ ਬਲਜਿੰਦਰ ਕੌਰ ਦੁਕਾਨ ’ਤੇ ਬੈਠੇ ਕੰਮ ਕਰ ਰਹੇ ਸੀ ਕਿ ਅਚਾਨਕ ਮੂੰਹ ਢੱਕੇ ਦੋ ਨੌਜਵਾਨ ਦਾਖ਼ਲ ਹੋਏ। ਨੌਜਵਾਨਾਂ ਵੱਲੋਂ ਸਾਨੂੰ ਦਾਤਰ ਦਿਖਾਉਣਾ ਸ਼ੁਰੂ ਕਰ ਦਿੱਤਾ ਅਤੇ ਸਾਡੇ ਗੱਲੇ ਵਿਚ ਰੱਖੇ ਪੈਸੇ ਲੈ ਕੇ ਫਰਾਰ ਹੋ ਗਏ। 

ਇਹ ਵੀ ਪੜ੍ਹੋ- ਦੁਖ਼ਦਾਇਕ ਖ਼ਬਰ : ਪੱਟੀ 'ਚ ਘਰ ਦੀ ਛੱਤ ਤੋਂ ਹੇਠਾਂ ਡਿੱਗਣ ਕਾਰਨ ਮਾਪਿਆਂ ਦੇ 6 ਸਾਲਾ ਇਕਲੌਤੇ ਪੁੱਤ ਦੀ ਹੋਈ ਮੌਤ

ਪੀੜਤ ਲਕਸ਼ਮੀ ਨੇ ਕਿਹਾ ਕਿ ਲੁਟੇਰੇ ਜਾਂਦੇ ਸਾਨੂੰ ਧਮਕੀ ਦੇ ਗਏ ਕਿ ਜੇਕਰ ਪੁਲਸ ਨੂੰ ਇਤਲਾਹ ਦਿੱਤੀ ਤਾਂ ਤੁਹਾਨੂੰ ਜਾਨੋ ਮਾਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੈਂ ਇਹ ਪੈਸੇ ਆਪਣਾ ਮਕਾਨ ਬਣਾਉਣ ਲਈ ਇੱਕਠੇ ਕੀਤੇ ਸਨ, ਜੋ ਲੁਟੇਰੇ ਲੈ ਗਏ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੇਰੇ ਮਿਹਨਤ ਮਜ਼ਦੂਰੀ ਦੇ ਪੈਸੇ ਲੁਟੇਰਿਆਂ ਕੋਲੋਂ ਵਾਪਸ ਦਿਵਾਏ ਜਾਣ। ਇਸ ਮੌਕੇ ਡੀ.ਐੱਸ.ਪੀ. ਪੱਟੀ, ਐੱਸ.ਐੱਚ.ਓ ਪਰਮਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਲਕਸ਼ਮੀ ਦੇ ਬਿਆਨਾਂ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਬਹੁਤ ਜਲਦੀ ਲੁਟੇਰੇ ਪੁਲਸ ਦੀ ਗ੍ਰਿਫ਼ਤ ਵਿਚ ਹੋਣਗੇ।

ਇਹ ਵੀ ਪੜ੍ਹੋ- SGPC ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਤੇ ਹਰਿਆਣਾ ਕਮੇਟੀ ਸਬੰਧੀ ਰਾਸ਼ਟਰਪਤੀ ਨੂੰ ਸੌਂਪੇ ਮੰਗ ਪੱਤਰ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

Anuradha

This news is Content Editor Anuradha