ਲੁਟੇਰੇ ਮੋਬਾਇਲ ਤੇ ਬੈਗ ਖੋਹ ਕੇ ਹੋਏ ਫਰਾਰ, ਮਾਮਲਾ ਦਰਜ

10/18/2018 5:47:22 AM

ਤਰਨਤਾਰਨ,   (ਰਾਜੂ)-  ਥਾਣਾ ਕੱਚਾ ਪੱਕਾ ਦੀ ਪੁਲਸ ਨੇ ਮੋਬਾਇਲ ਅਤੇ ਬੈਗ ਖੋਹ ਕੇ ਫਰਾਰ ਹੋਣ ਵਾਲੇ ਲੁਟੇਰਿਆਂ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
ਜਾਣਕਾਰੀ ਅਨੁਸਾਰ ਮੁਦਈ ਜਸਬੀਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਮਨਿਆਲਾ ਜੈ ਸਿੰਘ ਨੇ ਆਪਣੇ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ  ਜਦੋਂ ਉਹ ਸਰਕਾਰੀ ਐਲੀਮੈਂਟਰੀ ਸਕੂਲ ਮਨਿਆਲਾ ਜੈ ਸਿੰਘ  ਕੋਲ ਪੁੱਜਾ ਤਾਂ ਉਸ  ਦੇ ਮੋਬਾਇਲ ’ਤੇ ਕਿਸੇ ਦਾ ਫੋਨ ਆ ਗਿਆ ਤੇ ਜਦ ਉਹ ਮੋਟਰਸਾਈਕਲ ਰੋਕ ਕੇ ਫੋਨ ਸੁਣਨ ਲੱਗਾ ਤਾਂ ਪਿਛਲੇ ਪਾਸਿਓ ਮੋਟਰਸਾਈਕਲ ਸਵਾਰ ਦੋ ਮੋਨੇ ਨੌਜਵਾਨਾਂ ਨੇ ਝਪਟ ਮਾਰ ਕੇ ਉਸ  ਦਾ ਮੋਬਾਇਲ ਤੇ ਇਕ ਬੈਗ ਜਿਸ ’ਚ 15 ਹਜ਼ਾਰ ਰੁਪਏ ਸਨ ਤੇ ਇਕ ਹੋਰ ਮੋਬਾਇਲ ਮਾਰਕਾ ਸੈਮਸਿੰਗ ਜੇ-7 ਖੋਹ ਕੇ ਲੈ ਗਏ।  ਇਸ ਸਬੰਧੀ ਤਫਤੀਸ਼ੀ ਅਫਸਰ ਏ.ਐੱਸ.ਆਈ ਗੁਰਮੁੱਖ ਸਿੰਘ ਨੇ ਉਕਤ ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।