ਮੀਂਹ ਨੇ ਰੋਲੀ ਫ਼ਸਲ, ਭਗਤਾਂਵਾਲੀ ਮੰਡੀ ''ਚ ਡੇਢ ਲੱਖ ਬੋਰੀ ਝੋਨਾ ਹੋਇਆ ਬਰਬਾਦ

10/17/2023 4:33:40 PM

ਅੰਮ੍ਰਿਤਸਰ (ਦਲਜੀਤ) : ਸੈਲਰ ਮਾਲਕਾਂ ਵੱਲੋਂ ਬਾਸਮਤੀ ਦੀ ਖਰੀਦ ’ਤੇ ਲਗਾਈ ਰੋਕ ਦੇ ਬਾਵਜੂਦ ਮੰਡੀ ਵਿਚ ਹੋਰ ਕਿਸਮਾਂ ਦੇ ਝੋਨੇ ਦੀ ਆਮਦ ਵੀ ਸ਼ੁਰੂ ਹੋ ਗਈ ਹੈ। ਇਸ ਦੌਰਾਨ ਸੋਮਵਾਰ ਨੂੰ ਹੋਈ ਬਾਰਿਸ਼ ਨੇ ਮੰਡੀਆਂ ਵਿਚ ਤਬਾਹੀ ਮਚਾ ਦਿੱਤੀ ਹੈ। ਮੀਂਹ ਕਾਰਨ ਮੰਡੀਆਂ ਵਿਚ ਪਈਆਂ ਫ਼ਸਲਾਂ ਗਿੱਲੀਆਂ ਹੋ ਗਈਆਂ ਹਨ। ਇਕੱਲੀ ਭਗਤਾਂਵਾਲਾ ਮੰਡੀ ਵਿਚ ਹੀ ਡੇਢ ਲੱਖ ਬੋਰੀਆਂ ਮੀਂਹ ਨਾਲ ਭਿੱਜ ਗਈਆ ਹਨ। ਮੌਸਮ ਦੇ ਹੋਰ ਖ਼ਰਾਬ ਹੋਣ ਕਾਰਨ ਆੜ੍ਹਤੀ ਅਤੇ ਕਿਸਾਨ ਦੋਵੇਂ ਹੀ ਚਿੰਤਤ ਨਜ਼ਰ ਆ ਰਹੇ ਹਨ। ਦੂਜੇ ਪਾਸੇ ਸਰਕਾਰੀ ਏਜੰਸੀ ਵੱਲੋਂ ਖਰੀਦੀ ਗਈ ਕਰੀਬ 40 ਹਜ਼ਾਰ ਬੋਰੀ ਵੀ ਸਮੇਂ ਸਿਰ ਲੋਡਿੰਗ ਨਾ ਹੋਣ ਕਾਰਨ ਗਿੱਲੀ ਹੋ ਗਈ।

ਇਹ ਵੀ ਪੜ੍ਹੋ : ਝਾਰਖੰਡ ਤੋਂ ਅਫੀਮ ਸਪਲਾਈ ਕਰਨ ਆਏ 11ਵੀਂ ਦੀ ਵਿਦਿਆਰਥਣ ਸਣੇ 2 ਕਾਬੂ

ਜਾਣਕਾਰੀ ਅਨੁਸਾਰ ਕਿਸਾਨਾਂ ਵੱਲੋਂ ਮੰਡੀ ਵਿਚ ਫਸਲ ਲਿਆਂਦੀ ਗਈ ਸੀ ਅਤੇ ਕਰੀਬ ਡੇਢ ਲੱਖ ਬੋਰੀ ਅਜੇ ਤੱਕ ਖਰੀਦੀ ਨਹੀਂ ਗਈ ਸੀ, ਪਰ ਸੋਮਵਾਰ ਨੂੰ ਪਏ ਮੀਂਹ ਕਾਰਨ ਇਹ ਫਸਲ ਗਿੱਲੀ ਹੋ ਗਈ ਹੈ। ਹੁਣ ਆੜ੍ਹਤੀਆਂ ਨੂੰ ਚਿੰਤਾ ਸਤਾ ਰਹੀ ਹੈ ਕਿ ਫਸਲ ਗਿੱਲੀ ਹੋ ਗਈ ਅਤੇ ਹੁਣ ਖਰੀਦ ਕਿਵੇਂ ਸੰਭਵ ਹੋਵੇਗੀ? ‘ਜਗ ਬਾਣੀ’ ਦੀ ਟੀਮ ਨੇ ਬਰਸਾਤ ਦੇ ਮੌਸਮ ਦੌਰਾਨ ਜਦੋਂ ਭਗਤਾਂਵਾਲਾ ਮੰਡੀ ਦਾ ਮੁਆਇਨਾ ਕੀਤਾ ਤਾਂ ਦੇਖਿਆ ਗਿਆ ਕਿ ਵੱਡੀ ਗਿਣਤੀ ਵਿਚ ਫ਼ਸਲ ਗਿੱਲੀ ਹੋਣ ਕਾਰਨ ਖ਼ਰਾਬ ਹੋਣ ਦੇ ਕੰਢੇ ’ਤੇ ਸੀ ਅਤੇ ਮਜ਼ਦੂਰ ਵਰਗ ਬੋਰੀਆਂ ਵਿਚ ਪਈ ਫ਼ਸਲ ਨੂੰ ਬਚਾਉਣ ਲਈ ਬਾਲਟੀਆਂ ਰਾਹੀਂ ਪਾਣੀ ਕੱਢਿਆ ਜਾ ਰਿਹਾ ਸੀ। ਇੱਥੋਂ ਤੱਕ ਕਿ ਕਈ ਕਿਸਾਨ ਫ਼ਸਲਾਂ ਗਿੱਲੀ ਹੋਣ ਕਾਰਨ ਕਾਫ਼ੀ ਚਿੰਤਤ ਨਜ਼ਰ ਆਏ।

ਇਹ ਵੀ ਪੜ੍ਹੋ : ਪੰਜਾਬੀਆਂ 'ਤੇ ਛਾਇਆ ਆਬਾਦੀ ਦਾ ਖ਼ਤਰਾ, 10 ਸਾਲਾਂ 'ਚ ਆਬਾਦੀ ਵਿਕਾਸ ਦਰ ਹੋਈ 'ਨੈਗੇਟਿਵ'

ਦੂਜੇ ਪਾਸੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਅਮਨਦੀਪ ਸਿੰਘ ਛੀਨਾ ਨੇ ਕਿਹਾ ਕਿ ਇਕ ਪਾਸੇ ਕੇਂਦਰ ਸਰਕਾਰ ਅਤੇ ਦੂਜੇ ਪਾਸੇ ਸੈਲਰ ਮਾਲਕਾਂ ਅਤੇ ਬਰਾਮਦਕਾਰਾਂ ਵਿਚਾਲੇ ਚੱਲ ਰਹੇ ਵਿਵਾਦ ਕਾਰਨ ਉਨ੍ਹਾਂ ਖਰੀਦ ਬੰਦ ਕਰ ਦਿੱਤੀ ਹੈ। ਉਸ ਦਾ ਕਹਿਣਾ ਹੈ ਕਿ ਇਸ ਵੇਲੇ ਹਾਲਾਤ ਇਹ ਹਨ ਕਿ ਮੰਡੀ ਵਿਚ ਢਾਈ ਲੱਖ ਬੋਰੀਆਂ ਭਰੀਆਂ ਪਈਆਂ ਹਨ ਜਿਨ੍ਹਾਂ 'ਚੋਂ 25 ਹਜ਼ਾਰ ਬੋਰੀਆਂ ਸ਼ੈੱਡਾਂ ਦੇ ਅੰਦਰ ਪਈਆਂ ਹਨ, ਬਾਕੀ ਡੇਢ ਲੱਖ ਖੁੱਲ੍ਹੇ ਵਿਚ ਪਈਆਂ ਹਨ, ਉਸ ਨੂੰ ਬਚਾਉਣ ਲਈ ਤਰਪਾਲਾਂ ਆਦਿ ਪਾਈਆਂ ਗਈਆਂ ਹਨ ਪਰ ਬਚਾਅ ਨਹੀਂ ਹੋ ਸਕਿਆ। ਮਜ਼ਦੂਰ ਯੂਨੀਅਨ ਦੇ ਪ੍ਰਧਾਨ ਰਾਕੇਸ਼ ਤੁਲੀ ਦਾ ਕਹਿਣਾ ਹੈ ਕਿ ਮੀਂਹ ਅਤੇ ਹੜਤਾਲ ਕਾਰਨ ਮੰਡੀ ਵਿਚ ਮਜ਼ਦੂਰ ਵਿਹਲੇ ਬੈਠੇ ਹਨ। ਫਿਲਹਾਲ ਉਹ ਚਾਰ-ਪੰਜ ਦਿਨ ਬੈਠੇ ਰਹਿਣਗੇ।

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਨੂੰ ਲੈ ਕੇ EVMs ਦੀ ਚੈਕਿੰਗ ਸ਼ੁਰੂ, ਚੋਣ ਕਮਿਸ਼ਨ ਵੱਲੋਂ ਭੇਜੀ ਟੀਮ ਕਰੇਗੀ ਨਿਰੀਖਣ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Anuradha

This news is Content Editor Anuradha