ਬੇਖ਼ੌਫ਼ ਟੈਕਸ ਚੋਰੀ ਕਰ ਰਿਹੈ ਰੇਲਵੇ ਦਾ ਟੈਕਸ ਮਾਫ਼ੀਆ, ਈਮਾਨਦਾਰ ਵਪਾਰੀਆਂ ਨੂੰ ਲੱਗਾ ਚੂਨਾ

09/30/2022 1:26:27 PM

ਅੰਮ੍ਰਿਤਸਰ (ਨੀਰਜ) - ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਅਤੇ ਕਾਂਗਰਸ ਦੀ ਸਰਕਾਰ ਦੇ ਵਾਂਗ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਰੇਲਵੇ ਸਟੇਸ਼ਨ ਦਾ ਟੈਕਸ ਮਾਫ਼ੀਆ ਨਿੱਡਰ ਹੋ ਕੇ ਟੈਕਸ ਚੋਰੀ ਕਰ ਰਿਹਾ ਹੈ। ਦਿੱਲੀ ਤੋਂ ਆਉਣ ਵਾਲੀਆਂ ਟ੍ਰੇਨਾਂ ਰਾਹੀਂ ਬਿਨਾਂ ਬਿੱਲਾਂ ਤੋਂ ਵਸਤੂਆਂ ਅੰਨ੍ਹੇਵਾਹ ਆਰਡਰ ਕੀਤੀਆਂ ਜਾ ਰਹੀਆਂ ਹਨ, ਜਿਸ ਕਾਰਨ ਸਰਕਾਰ ਨੂੰ ਜੀ.ਐੱਸ.ਟੀ. ਅਤੇ ਸੀ.ਜੀ.ਐੱਸ.ਟੀ. ਦੇ ਰੂਪ ਵਿਚ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਈਮਾਨਦਾਰੀ ਨਾਲ ਕੰਮ ਕਰਨ ਵਾਲੇ ਵਪਾਰੀਆਂ ਨੂੰ ਵੀ ਭਾਰੀ ਘਾਟਾ ਝੱਲਣਾ ਪੈ ਰਿਹਾ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਸਰਕਾਰ ਵਲੋਂ ਈਮਾਨਦਾਰੀ ਨਾਲ ਟੈਕਸ ਅਦਾ ਕਰਨ ਤੋਂ ਬਾਅਦ ਬਿੱਲਾਂ ਤੋਂ ਬਿਨਾਂ ਵੇਚੇ ਜਾਣ ਵਾਲੇ ਸਾਮਾਨ ਦੇ ਮੁਕਾਬਲੇ ਬੱਚਤ ਬਹੁਤ ਘੱਟ ਦਰ ਹੈ, ਜਿਸ ’ਤੇ ਬਿਨਾਂ ਬਿੱਲ ਦੇ ਸਾਮਾਨ ਵੇਚਿਆ ਜਾਂਦਾ ਹੈ, ਉਹ ਦਰ ਈਮਾਨਦਾਰ ਵਪਾਰੀ ਨੂੰ ਮੁਨਾਫ਼ੇ ਦੀ ਬਜਾਏ ਘਾਟੇ ਵੱਲ ਧੱਕਦੀ ਹੈ। ਅਜਿਹੇ ਵਿਚ ਵਪਾਰੀਆਂ ਦਾ ਟੈਕਸ ਮਾਫ਼ੀਆ ਖ਼ਿਲਾਫ਼ ਭਾਰੀ ਗੁੱਸਾ ਵੇਖਣ ਨੂੰ ਮਿਲ ਰਿਹਾ ਹੈ।

ਪੜ੍ਹੋ ਇਹ ਵੀ ਖ਼ਬਰ : ਵਿਧਾਨ ਸਭਾ 'ਚ ਪ੍ਰਤਾਪ ਬਾਜਵਾ ਨੇ ਚੁੱਕਿਆ ਕਿਸਾਨਾਂ ਦਾ ਮੁੱਦਾ, ਦੇਵ ਮਾਨ ਦੀ ਟਿੱਪਣੀ 'ਤੇ ਸਪੀਕਰ ਤਲਖ਼

ਬਹੁਤੇ ਮਹਿਕਮਿਆਂ ’ਚ ਸਖ਼ਤੀ ਪਰ ਟੈਕਸ ਮਾਫ਼ੀਆ ਬੇਖ਼ੌਫ਼ ਕਿਉਂ?
‘ਆਪ’ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ ਜ਼ਿਆਦਾਤਰ ਸਰਕਾਰੀ ਵਿਭਾਗਾਂ ਵਿਚ ਭ੍ਰਿਸ਼ਟਾਚਾਰ ਖ਼ਿਲਾਫ਼ ਮੁਹਿੰਮ ਚਲਾਈ ਜਾ ਰਹੀ ਹੈ। ਹਰ ਪਾਸੇ ਚੌਕਸੀ ਦਾ ਡਰ ਬਣਿਆ ਹੋਇਆ ਹੈ। ਰੇਲਵੇ ਸਟੇਸ਼ਨ ਦਾ ਟੈਕਸ ਮਾਫ਼ੀਆ ਇਸ ਦੀ ਮਾਰ ਹੇਠ ਹੈ। ਟੈਕਸ ਮਾਫੀਆ ਸੂਬੇ ਦੀ ਹੀ ਨਹੀਂ, ਸਗੋਂ ਕੇਂਦਰ ਸਰਕਾਰ ਦੀ ਆਰਥਿਕਤਾ ਨੂੰ ਵੀ ਖੋਖਲਾ ਕਰ ਰਿਹਾ ਹੈ।

ਪੜ੍ਹੋ ਇਹ ਵੀ ਖ਼ਬਰ : ਜਨਾਨੀ ਨੇ ‘ਜੱਚਾ-ਬੱਚਾ ਵਾਰਡ ਦੇ ਬਾਹਰ ਫਰਸ਼ ’ਤੇ ਦਿੱਤਾ ਬੱਚੇ ਨੂੰ ਜਨਮ, ਪਰਿਵਾਰ ਨੇ ਲਾਏ ਲਾਪਰਵਾਹੀ ਦੇ ਦੋਸ਼

ਟੈਕਸ ਮਾਫ਼ੀਆ ਖ਼ਿਲਾਫ਼ ਜਲਦ ਡੀ. ਸੀ. ਨੂੰ ਮੰਗ-ਪੱਤਰ ਸੌਂਪਣਗੇ ਵਪਾਰੀ
ਬਿਨਾਂ ਬਿੱਲਾਂ ਤੋਂ ਆ ਰਹੇ ਮਾਲ ਤੋਂ ਨਾਰਾਜ਼ ਈਮਾਨਦਾਰ ਕਾਰੋਬਾਰੀ ਜਲਦ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੂੰ ਮਿਲਣ ਜਾ ਰਹੇ ਹਨ। ਟੈਕਸ ਮਾਫ਼ੀਆ ’ਤੇ ਵਿਭਾਗੀ ਕਾਰਵਾਈ ਕਰਨ ਲਈ ਉਹ ਡੀ. ਸੀ. ਨੂੰ ਮੰਗ ਪੱਤਰ ਸੌਂਪਣਗੇ। ਮੰਨਿਆ ਜਾ ਰਿਹਾ ਹੈ ਕਿ ਇਸ ਸਬੰਧ ਵਿਚ ਡੀ. ਸੀ. ਵਲੋਂ ਸਿੱਧੇ ਮੁੱਖ ਮੰਤਰੀ ਦਫ਼ਤਰ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਤਾਂ ਕਿ ਵੱਡੇ ਪੱਧਰ ’ਤੇ ਨਾ ਸਿਰਫ਼ ਅੰਮ੍ਰਿਤਸਰ ਬਲਕਿ ਹੋਰ ਜ਼ਿਲ੍ਹਿਆਂ ਵਿਚ ਸਰਗਰਮ ਰੇਲਵੇ ਦੇ ਟੈਕਸ ਮਾਫ਼ੀਆ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕੇ।

ਪੜ੍ਹੋ ਇਹ ਵੀ ਖ਼ਬਰ : ਤਰਨਤਾਰਨ ਦੇ ਝਬਾਲ ’ਚ ਚੜ੍ਹਦੀ ਸਵੇਰ ਵਾਪਰੀ ਵਾਰਦਾਤ: ਪੁੱਤ ਨੇ ਪਿਓ ਦਾ ਗੋਲੀ ਮਾਰ ਕੀਤਾ ਕਤਲ

rajwinder kaur

This news is Content Editor rajwinder kaur