ਬੈਂਕ ਨੂੰ ਲੁੱਟਣ ਤੋਂ ਬਚਾਉਣ ਵਾਲੇ ਥਾਣੇਦਾਰ ਨੂੰ ਮਿਲੀ ਤਰੱਕੀ, ਬਣਿਆ ਸਬ ਇੰਸਪੈਕਟਰ

09/22/2023 3:48:36 PM

ਤਰਨਤਾਰਨ (ਰਮਨ)- ਜ਼ਿਲ੍ਹੇ ਦੇ ਪਿੰਡ ਢੋਟੀਆਂ ਵਿਖੇ ਬੀਤੇ ਦਿਨ ਹਥਿਆਰਬੰਦ ਨਕਾਬਪੋਸ਼ ਲੁਟੇਰਿਆਂ ਵਲੋਂ ਭਾਰਤੀ ਸਟੇਟ ਬੈਂਕ ਦੀ ਸ਼ਾਖਾ ਨੂੰ ਲੁੱਟ ਦਾ ਨਿਸ਼ਾਨਾ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਸੀ, ਪਰ ਇਸ ਪਲਾਨ ਨੂੰ ਮੌਕੇ ’ਤੇ ਪੁੱਜੇ ਪੁਲਸ ਕਰਮਚਾਰੀ ਵਲੋਂ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਵਿਖਾਈ ਦਲੇਰੀ ਦੌਰਾਨ ਨਾਕਾਮ ਕਰ ਦਿੱਤਾ ਗਿਆ, ਜਿਸ ਤਹਿਤ ਪੁਲਸ ਮੁਲਾਜ਼ਮ 3 ਗੋਲੀਆਂ ਲੱਗਣ ਨਾਲ ਗੰਭੀਰ ਜ਼ਖ਼ਮੀ ਵੀ ਹੋ ਗਿਆ। ਜਿਸ ਦੀ ਬਹਾਦਰੀ ਨੂੰ ਵੇਖਦੇ ਹੋਏ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਵਲੋਂ ਮੁਲਾਜ਼ਮ ਨੂੰ ਤਰੱਕੀ ਦਿੰਦੇ ਹੋਏ ਸਬ ਇੰਸਪੈਕਟਰ ਬਣਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ। ਵੀਰਵਾਰ ਸਵੇਰੇ ਡੀ. ਆਈ. ਜੀ. ਫਿਰੋਜ਼ਪੁਰ ਰੇਂਜ ਰਣਜੀਤ ਸਿੰਘ ਢਿੱਲੋਂ ਅਤੇ ਜ਼ਿਲ੍ਹੇ ਦੇ ਐੱਸ.ਐੱਸ.ਪੀ ਗੁਰਮੀਤ ਸਿੰਘ ਚੌਹਾਨ ਵਲੋਂ ਜ਼ਖ਼ਮੀ ਮੁਲਾਜ਼ਮ ਦਾ ਹਸਪਤਾਲ ’ਚ ਹਾਲ ਚਾਲ ਪੁੱਛਿਆ ਗਿਆ।

ਇਹ ਵੀ ਪੜ੍ਹੋ- ਸ੍ਰੀ ਗੁਰੂ ਨਾਨਕ ਦੇਵ ਜੀ ਦੇ 536ਵੇਂ ਵਿਆਹ ਪੁਰਬ 'ਤੇ ਬਟਾਲਾ 'ਚ ਸਜਾਇਆ ਮਹਾਨ ਨਗਰ ਕੀਰਤਨ, ਦੇਖੋ ਤਸਵੀਰਾਂ

ਉੱਧਰ ਦੂਜੇ ਪਾਸੇ ਮੁਲਜ਼ਮਾਂ ਦੀ ਭਾਲ ਸਬੰਧੀ ਜ਼ਿਲ੍ਹੇ ਦੇ ਐੱਸ. ਪੀ. ਇਨਵੈਸਟੀਗੇਸ਼ਨ ਵਿਸ਼ਾਲਜੀਤ ਸਿੰਘ ਅਤੇ ਐੱਸ. ਪੀ. ਸਥਾਨਕ ਮਨਿੰਦਰ ਸਿੰਘ ਦੀ ਅਗਵਾਈ ਹੇਠ ਤਾਇਨਾਤ ਕੀਤੀਆਂ ਗਈਆਂ ਟੀਮਾਂ, ਜਿਸ ’ਚ ਸਾਇਬਰ ਸੈਲ ਦੀ ਵਿਸ਼ੇਸ਼ ਟੀਮ ਵੀ ਮੌਜੂਦ ਹੈ ਵਲੋਂ ਹੁਣ ਤੱਕ ਪਿੰਡ ਤੁੜ, ਢੋਟੀਆਂ, ਵੇਈਂਪੂਈਂ ਆਦਿ ਇਲਾਕੇ ਦੇ 79 ਕੈਮਰਿਆਂ ਨੂੰ ਖੰਗਾਲਿਆ ਜਾ ਚੁੱਕਾ ਹੈ। ਕੈਮਰੇ ’ਚ ਨਜ਼ਰ ਆਉਂਦਾ ਹੈ ਕਿ ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਵੱਖ-ਵੱਖ ਰਸਤਿਆਂ ਰਾਹੀਂ ਫ਼ਰਾਰ ਹੋ ਗਏ ਸਨ। ਜਿਨ੍ਹਾਂ ਦਾ ਪਿੱਛਾ ਕਰਦੇ ਹੋਏ ਪੁਲਸ ਟੀਮਾਂ ਵਲੋਂ ਮਕਸਦ ’ਚ ਜਲਦ ਕਾਮਯਾਬ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਬੈਂਕ ’ਚ ਵਾਪਰੀ ਘਟਨਾ ਤੋਂ ਬਾਅਦ ਲਗਾਤਾਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਡੀ. ਆਈ. ਜੀ. ਰਣਜੀਤ ਸਿੰਘ ਢਿੱਲੋਂ ਅਤੇ ਐੱਸ.ਐੱਸ.ਪੀ. ਗੁਰਮੀਤ ਸਿੰਘ ਵੀਰਵਾਰ ਬੈਂਕ ਪਹੁੰਚੇ ਜਿਨ੍ਹਾਂ ਵਲੋਂ ਲੁੱਟ ਸਬੰਧੀ ਸਟਾਫ਼ ਪਾਸੋਂ ਵੀ ਜਾਣਕਾਰੀ ਹਾਸਲ ਕੀਤੀ ਗਈ।

ਇਹ ਵੀ ਪੜ੍ਹੋ- ਪੰਜਾਬ ਦੇ ਗੱਭਰੂ ਦੀਆਂ ਨਿਊਜ਼ੀਲੈਂਡ ਤੱਕ ਗੱਲਾਂ, ਹਾਸਲ ਕੀਤੀ ਵੱਡੀ ਪ੍ਰਾਪਤੀ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Shivani Bassan

This news is Content Editor Shivani Bassan