ਛੁੱਟੀ ਵਾਲੇ ਦਿਨ ਗ਼ੈਰ-ਕਾਨੂੰਨੀ ਕਾਲੋਨੀ ’ਤੇ ਚੱਲੀ ਨਿਗਮ ਦੀ ਡਿੱਚ

11/24/2018 6:27:28 AM

ਅੰਮ੍ਰਿਤਸਰ, (ਰਮਨ)- ਨਗਰ ਨਿਗਮ ਕਮਿਸ਼ਨਰ ਸੋਨਾਲੀ ਗਿਰੀ ਦੇ ਹੁਕਮਾਂ ਅਨੁਸਾਰ ਐੱਮ. ਟੀ. ਪੀ. ਵਿਭਾਗ ਨੇ ਗ਼ੈਰ-ਕਾਨੂੰਨੀ ਕਾਲੋਨੀ ’ਤੇ ਕਾਰਵਾਈ ਕੀਤੀ। ਅੱਜ ਛੁੱਟੀ ਵਾਲੇ ਦਿਨ ਏ. ਟੀ. ਪੀ. ਪਰਮਿੰਦਰ ਸਿੰਘ, ਰਾਜਦੀਪ ਕੌਰ, ਬਿਲਡਿੰਗ ਇੰਸਪੈਕਟਰ ਪਰਮਜੀਤ ਸਿੰਘ, ਮਲਕੀਅਤ ਸਿੰਘ, ਨਵਦੀਪ ਕੁਮਾਰ ਪੁਲਸ ਫੋਰਸ ਸਮੇਤ ਝਬਾਲ ਰੋਡ ਸਥਿਤ ਆਨੰਦ ਵਿਹਾਰ ਗ਼ੈਰ-ਕਾਨੂੰਨੀ ਕਾਲੋਨੀ ’ਤੇ ਕਾਰਵਾਈ ਕਰਨ ਪੁੱਜੇ। ਟੀਮ ਵੱਲੋਂ ਕੁਝ ਦਿਨ ਪਹਿਲਾਂ ਹੀ ਇਸ ਕਾਲੋਨੀ ’ਤੇ ਕਾਰਵਾਈ ਕੀਤੀ ਗਈ ਸੀ ਪਰ ਕਾਲੋਨੀ ਵਿਚ ਫਿਰ ਤੋਂ ਸਡ਼ਕਾਂ ਨੂੰ ਬਣਾਉਣਾ ਸ਼ੁਰੂ ਕਰ ਦਿੱਤਾ ਗਿਆ ਸੀ, ਜਿਸ ਕਾਰਨ ਸ਼ਿਕਾਇਤ ਦੇ ਆਧਾਰ ’ਤੇ ਨਿਗਮ ਟੀਮ ਨੇ ਸਡ਼ਕਾਂ ’ਤੇ ਫਿਰ ਡਿੱਚ ਮਸ਼ੀਨ ਚਲਾ ਦਿੱਤੀ। ਏ. ਟੀ. ਪੀ. ਨੇ ਚਿਤਾਵਨੀ ਦਿੰਦਿਅਾਂ ਕਿਹਾ ਕਿ ਜੇਕਰ ਦੁਬਾਰਾ ਉਸਾਰੀ ਕੀਤੀ ਤਾਂ ਉਹ ਕਾਲੋਨੀ ਦੇ ਕਾਲੋਨਾਈਜ਼ਰ ਖਿਲਾਫ ਕੇਸ ਦਰਜ ਕਰਵਾਉਣਗੇ।