ਨੈਸ਼ਨਲ ਹਾਈਵੇ ਅਥਾਰਟੀ ਨੇ ਨਿਯਮਾਂ ਨੂੰ ਛਿੱਕੇ ਟੰਗ ਭਰਤੀ ਕਰ ਲਈ ਮਹਿਲਾ ਸੇਵਾਦਾਰ

08/01/2023 1:18:13 PM

ਤਰਨਤਾਰਨ (ਰਮਨ)- ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਹੋ ਰਹੇ ਦਿੱਲੀ ਐਕਸਪ੍ਰੈੱਸ ਹਾਈਵੇ ਜ਼ਿਲ੍ਹਾ ਤਰਨਤਾਰਨ ਦੇ ਵੱਖ-ਵੱਖ ਪਿੰਡਾਂ ਵਿਚੋਂ ਹੋ ਅੰਮ੍ਰਿਤਸਰ ਰਸਤੇ ਅੱਗੇ ਵਧੇਗਾ, ਜਿਸ ਬਾਬਤ ਜਿੱਥੇ ਜ਼ਿਲ੍ਹੇ ਦੇ ਪਿੰਡ ਪੱਖੋਕੇ ਅਤੇ ਹੋਰ ਪਿੰਡਾਂ ਦੇ ਜ਼ਿਆਦਾਤਰ ਕਿਸਾਨਾਂ ਵਲੋਂ ਅਧੀਨ ਆਉਣ ਵਾਲੀ ਜ਼ਮੀਨ ਦੀ ਮੁਆਵਜ਼ਾ ਰਾਸ਼ੀ ਲੈਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਉੱਥੇ ਸਬੰਧਿਤ ਇਲਾਕੇ ਵਿਚ ਨੈਸ਼ਨਲ ਹਾਈਵੇ ਅਥਾਰਟੀ ਵਲੋਂ ਬਿਨਾਂ ਕੋਈ ਮਨਜ਼ੂਰੀ ਲਏ ਅਤੇ ਨਿਯਮਾਂ ਨੂੰ ਛਿੱਕੇ ਟੰਗਦੇ ਹੋਏ ਇਕ ਸੇਵਾਦਾਰ ਮਹਿਲਾ ਕਰਮਚਾਰੀ ਨੂੰ ਬੀਤੇ 6 ਮਹੀਨਿਆਂ ਤੋਂ ਭਰਤੀ ਕਰ ਲਿਆ ਗਿਆ ਹੈ। 

ਇਹ ਵੀ ਪੜ੍ਹੋ- ਗੈਂਗਸਟਰ ਰਾਣਾ ਕੰਦੋਵਾਲੀਆ ਦੇ ਭਰਾ ਨੂੰ ਅਗਵਾ ਕਰਨ ਦੀ ਕੋਸ਼ਿਸ਼, ਘਰ ਬਾਹਰ ਖੜ੍ਹੀ ਲਗਜ਼ਰੀ ਗੱਡੀ ਭੰਨੀ

ਜ਼ਿਕਰਯੋਗ ਹੈ ਕਿ ਇਸ ਕੀਤੀ ਗਈ ਭਰਤੀ ਦੌਰਾਨ ਸਮਾਜ ਸੇਵੀ ਕਾਮਰੇਡ ਹਰਜਿੰਦਰ ਸਿੰਘ ਵਲੋਂ ਡੀ.ਜੀ.ਪੀ ਪੰਜਾਬ ਵਿਜੀਲੈਂਸ ਵਿਭਾਗ ਅਤੇ ਮੁੱਖ ਮੰਤਰੀ ਪੰਜਾਬ ਨੂੰ ਸ਼ਿਕਾਇਤ ਭੇਜ ਮਾਮਲੇ ਦੀ ਜਾਂਚ ਕਰਵਾਉਣ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਦਿੱਲੀ ਐਕਸਪ੍ਰੈੱਸ ਹਾਈਵੇ ਜਿਸ ਨੂੰ ਤਿਆਰ ਕਰਨ ਲਈ ਵੱਖ-ਵੱਖ ਕਿਸਾਨਾਂ ਦੀ ਜ਼ਮੀਨ ਨੂੰ ਨਿਯਮਾਂ ਦੇ ਅਨੁਸਾਰ ਖ਼ਰੀਦਿਆ ਜਾ ਰਿਹਾ ਹੈ ਪਰ ਜ਼ਿਲ੍ਹਾ ਤਰਨਤਾਰਨ ਅਧੀਨ ਆਉਂਦੇ ਪਿੰਡ ਪੱਖੋਕੇ ਤੋਂ ਇਲਾਵਾ ਕੁਝ ਹੋਰ ਪਿੰਡਾਂ ਦੇ ਕਿਸਾਨਾਂ ਵਲੋਂ ਸਰਕਾਰ ਵਲੋਂ ਦਿੱਤੀ ਜਾ ਰਹੀ ਰਾਸ਼ੀ ਨੂੰ ਨਾ ਮਨਜ਼ੂਰ ਕਰਦੇ ਹੋਏ ਆਪਣੀ ਜ਼ਮੀਨ ਨਾ ਦੇਣ ਸਬੰਧੀ ਵਿਚਾਰ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ- ਬਟਾਲਾ 'ਚ ਦਿਲ ਦਹਿਲਾਉਣ ਵਾਲੀ ਘਟਨਾ, ਸੁਪਰਡੈਂਟ ਵੱਲੋਂ 12 ਸਾਲਾ ਵਿਦਿਆਰਥਣ ਨਾਲ ਜਬਰ-ਜ਼ਿਨਾਹ

ਉੱਧਰ ਇਸ ਐਕਸਪ੍ਰੈੱਸ ਹਾਈਵੇ ਦੀ ਉਸਾਰੀ ਹੋਣ ਤੋਂ ਪਹਿਲਾਂ ਹੀ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਵਲੋਂ ਸਰਕਾਰ ਵਲੋਂ ਤੈਅ ਕੀਤੇ ਗਏ ਨਿਯਮਾਂ ਨੂੰ ਇਕ ਪਾਸੇ ਰੱਖਦੇ ਹੋਏ ਬੀਤੇ 6 ਮਹੀਨੇ ਪਹਿਲਾਂ ਹੀ ਇਕ ਮਹਿਲਾ ਨੂੰ ਸੇਵਾਦਾਰ ਵਜੋਂ ਭਰਤੀ ਕਰ ਲਿਆ ਗਿਆ ਹੈ। ਹੈਰਾਨੀ ਦੀ ਗੱਲ ਹੈ ਕਿ ਇਸ ਸੇਵਾਦਾਰ ਨੂੰ ਭਰਤੀ ਕਰਨ ਦੇ ਨਾਲ-ਨਾਲ ਵਿਭਾਗ ਵਲੋਂ ਇਕ ਪਟਵਾਰੀ ਅਤੇ ਇਕ ਕੰਪਿਊਟਰ ਅਪਰੇਟਰ ਨੂੰ ਭਰਤੀ ਕੀਤਾ ਜਾਣਾ ਸੀ, ਜਿਨ੍ਹਾਂ ਦੀ ਸੇਵਾ ਲਈ ਸੇਵਾਦਾਰ ਭਰਤੀ ਕੀਤੇ ਜਾਣਾ ਸੀ ਪਰ ਹਾਈਵੇ ਅਥਾਰਟੀ ਵਲੋਂ ਬਿਨਾਂ ਕੋਈ ਨਿਯਮਾਂ ਦੇ ਸੇਵਾਦਾਰ ਨੂੰ ਪਹਿਲਾਂ ਹੀ ਭਰਤੀ ਕਰ ਲਿਆ ਗਿਆ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਭਰਤੀ ਕੀਤੀ ਗਈ ਮਹਿਲਾ ਕਰਮਚਾਰੀ ਦੀ ਕਿਸੇ ਉੱਚੇ ਅਧਿਕਾਰੀ ਵਲੋਂ ਸਿਫ਼ਾਰਿਸ਼ ਕੀਤੀ ਗਈ ਸੀ, ਜਿਸ ਲਈ ਹਾਈਵੇ ਅਥਾਰਟੀ ਨੇ ਨਾ ਤਾਂ ਕਿਸੇ ਅਖ਼ਬਾਰ ਵਿਚ ਕੋਈ ਇਸ਼ਤਿਹਾਰ ਦਿੱਤਾ ਅਤੇ ਨਾ ਹੀ ਕਿਸੇ ਵੱਡੇ ਅਧਿਕਾਰੀ ਵਲੋਂ ਮਤਾ ਪਾਸ ਕਰਵਾਉਂਦੇ ਹੋਏ ਨਿਯਮ ਲਾਗੂ ਕੀਤੇ। ਮਹਿਲਾ ਕਰਮਚਾਰੀ ਵਲੋਂ ਬੀਤੇ 6 ਮਹੀਨਿਆਂ ਤੋਂ ਪ੍ਰਤੀ ਮਹੀਨਾ ਤਨਖ਼ਾਹ ਵੀ ਡਕਾਰੀ ਜਾ ਚੁੱਕੀ ਹੈ। ਗੱਲਬਾਤ ਕਰਦੇ ਹੋਏ ਕਾਮਰੇਡ ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਸਾਰੇ ਮਾਮਲੇ ਸਬੰਧੀ ਸ਼ਿਕਾਇਤ ਡੀ.ਜੀ.ਪੀ ਪੰਜਾਬ ਵਿਜੀਲੈਂਸ ਅਤੇ ਮੁੱਖ ਮੰਤਰੀ ਪੰਜਾਬ ਨੂੰ ਭੇਜੀ ਜਾ ਰਹੀ ਹੈ।

ਇਹ ਵੀ ਪੜ੍ਹੋ- ਪਤਨੀ ਨੇ ਨਸ਼ੇ 'ਤੇ ਲਾਇਆ ਪਤੀ, ਦੋਵੇਂ ਪੀ ਗਏ 1 ਕਰੋੜ ਦੀ ਹੈਰੋਇਨ, ਕੰਗਾਲ ਹੋਣ 'ਤੇ ਆਈ ਹੋਸ਼ ਤਾਂ...

ਇਸ ਸਬੰਧੀ ਜਦੋਂ ਨੈਸ਼ਨਲ ਹਾਈਵੇ ਅਥਾਰਟੀ ਦੇ ਐੱਸ. ਡੀ. ਓ. ਵਿਸ਼ਾਲ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਇਕ ਮਹਿਲਾ ਕਰਮਚਾਰੀ ਨੂੰ ਬਤੌਰ ਸੇਵਾਦਾਰ ਵਿਭਾਗ ਵਲੋਂ ਤਨਖ਼ਾਹ ਜਾਰੀ ਕੀਤੀ ਜਾ ਰਹੀ ਹੈ ਪਰ ਇਸ ਕਰਮਚਾਰੀ ਨੂੰ ਕਿਹੜੇ ਨਿਯਮਾਂ ਉੱਪਰ ਭਰਤੀ ਕੀਤਾ ਗਿਆ ਹੈ ਸਬੰਧੀ ਜ਼ਿਆਦਾ ਜਾਣਕਾਰੀ ਉਨ੍ਹਾਂ ਪਾਸ ਨਹੀਂ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਬਲਦੀਪ ਕੌਰ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ ਪਰ ਉਹ ਇਸ ਭਰਤੀ ਕੀਤੀ ਗਈ ਮਹਿਲਾ ਕਰਮਚਾਰੀ ਸਬੰਧੀ ਨੈਸ਼ਨਲ ਹਾਈਵੇ ਅਥਾਰਟੀ ਪਾਸੋਂ ਰਿਪੋਰਟ ਮੰਗਦੇ ਹੋਏ ਮਾਮਲੇ ਦੀ ਜਾਂਚ ਸ਼ੁਰੂ ਕਰਵਾਉਣਗੇ।

ਇਹ ਵੀ ਪੜ੍ਹੋ- ਭਾਰਤੀ ਖ਼ੇਤਰ 'ਚ ਪਾਕਿਸਤਾਨੀ ਡਰੋਨ ਦੀ ਦਸਤਕ, ਤਲਾਸ਼ੀ ਅਭਿਆਨ ਦੌਰਾਨ ਬਰਾਮਦ ਹੋਈ 4 ਕਿਲੋ ਹੈਰੋਇਨ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

Shivani Bassan

This news is Content Editor Shivani Bassan