ਪਾਕਿਸਤਾਨ ’ਚ ਇਸ ਸਾਲ ਪੋਲੀਓ ਦਾ ਚੌਥਾ ਮਾਮਲਾ ਆਇਆ ਸਾਹਮਣੇ

10/23/2023 10:49:52 AM

ਗੁਰਦਾਸਪੁਰ (ਵਿਨੋਦ)– ਇਸ ਸਾਲ ਪਾਕਿਸਤਾਨ 'ਚ ਪੋਲਿਓ ਦਾ ਚੌਥਾ ਮਾਮਲਾ ਸਾਹਮਣੇ ਆਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਾਕਿਸਤਾਨ ਦੇ ਸਿਹਤ ਮੰਤਰਾਲਾ ਨੇ ਕਿਹਾ ਹੈ ਕਿ ਕਰਾਚੀ ’ਚ 24 ਮਹੀਨਿਆਂ ਦੇ ਬੱਚੇ ਨੂੰ ਪੋਲੀਓ ਹੋਣ ਦੀ ਪੁਸ਼ਟੀ ਹੋਈ ਹੈ ਅਤੇ ਇਸ ਸਾਲ ਪਾਕਿਸਤਾਨ ’ਚ ਇਹ ਪੋਲੀਓ ਦਾ ਚੌਥਾ ਮਾਮਲਾ ਹੈ।

ਇਹ ਵੀ ਪੜ੍ਹੋ- ਬੀ. ਐੱਸ. ਐੱਫ. ਨੇ ਪਾਕਿਸਤਾਨੀ ਨਾਗਰਿਕ ਕੀਤਾ ਪਾਕਿ ਰੇਂਜਰਾਂ ਦੇ ਹਵਾਲੇ

ਸਰਹੱਦ ਪਾਰ ਸੂਤਰਾਂ ਅਨੁਸਾਰ ਪਾਕਿਸਤਾਨ ਦੇ ਕਾਰਜਕਾਰੀ ਸਿਹਤ ਮੰਤਰੀ ਡਾ. ਨਦੀਮ ਜਾਨ ਨੇ ਸਰਕਾਰ ਵਲੋਂ ਪੋਲੀਓ ਦੇ ਖਾਤਮੇ ਲਈ ਐਮਰਜੈਂਸੀ ਉਪਾਅ ਕਰਨ ਦਾ ਵਾਅਦਾ ਕੀਤਾ ਸੀ। ਇਸੇ ਵਿਚਾਲੇ ਪਾਕਿਸਤਾਨ ਦੇ ਸ਼ਹਿਰਾਂ ਕਰਾਚੀ, ਰਾਵਲਪਿੰਡੀ, ਚਮਨ ਅਤੇ ਪਿਸ਼ਾਵਰ ’ਚ 4 ਕੇਸਾਂ ’ਚ ਇਸ ਵਾਇਰਸ ਦੀ ਪੁਸ਼ਟੀ ਹੋਈ ਹੈ।

ਇਹ ਵੀ ਪੜ੍ਹੋ-  ਬਠਿੰਡਾ 'ਚ ਵੱਡੀ ਵਾਰਦਾਤ, ਮੇਲੇ ਗਏ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Shivani Bassan

This news is Content Editor Shivani Bassan