ਸਰਹੱਦੀ ਪਿੰਡ ਦੇ ਬਜ਼ੁਰਗਾਂ ਨੇ ਲੱਭਿਆ ਇਕੱਲਤਾ ਦਾ ਹੱਲ, ਪ੍ਰਾਪਤ ਕਰ ਰਹੇ ਗੁਰੂ ਘਰ ਦੀਆਂ ਖ਼ੁਸ਼ੀਆਂ

12/05/2022 12:42:49 PM

ਅੰਮ੍ਰਿਤਸਰ- ਵੰਡ ਦਾ ਦਰਦ ਝੱਲ ਚੁੱਕੇ ਕੱਕੜ ਪਿੰਡ 'ਚ ਕਰੀਬ 3500 ਲੋਕ ਰਹਿੰਦੇ ਹਨ। ਚੌਲਾਂ ਅਤੇ ਗੰਨੇ ਦੇ ਖੇਤਾਂ ਨਾਲ ਘਿਰੇ ਇਸ ਪਿੰਡ ਨੇ ਕੁਝ ਸਮਾਂ ਪਹਿਲਾਂ ਬਜ਼ੁਰਗਾਂ ਦੀ ਇਕੱਲਤਾ ਦੂਰ ਕਰਨ ਲਈ ਗੁਰਦੁਆਰੇ ਦਾ ਪ੍ਰਯੋਗ ਕੀਤਾ ਸੀ। ਪਿੰਡ ਦੇ ਇਸ ਗੁਰਦੁਆਰੇ ਦੇ ਵਿਆਹ, ਜਨਮ ਅਤੇ ਅੰਤਿਮ ਸੰਸਕਾਰ ਤੋਂ ਲੈ ਕੇ ਬਹੁਤ ਸਾਰੇ ਸਮਾਗਮਾਂ ਵਿਚ ਅਹਿਮ ਭੂਮਿਕਾ ਹੈ। ਨਵਾਂ ਟਰੈਕਟਰ ਜਾਂ ਕਾਰ ਖਰੀਦਣ ਦੀ ਕੋਸ਼ਿਸ਼ ਕਰਨ ਵਾਲੇ ਸਥਾਨਕ ਨਿਵਾਸੀਆਂ ਲਈ ਇਹ ਪਹਿਲਾ ਸਟਾਪ ਹੈ। ਕੁਝ ਸਾਲ ਪਹਿਲਾਂ ਗੁਰਦੁਆਰਾ ਸਾਹਿਬ ਦੇ ਗ੍ਰੰਥੀਆਂ ਨੇ ਲੋਕਾਂ ਨੂੰ ਕਿਹਾ ਕਿ ਉਹ ਵੱਧ ਤੋਂ ਵੱਧ ਸਮਾਂ ਗੁਰਦੁਆਰਾ ਸਾਹਿਬ ਬਿਤਾਉਣਾ ਸ਼ੁਰੂ ਕਰਨ ਤਾਂ ਜੋ ਉਨ੍ਹਾਂ ਨੂੰ ਵਾਹਿਗੁਰੂ ਨਾਲ ਜੁੜ ਕੇ ਘਰ ਦੇ ਇਕੱਲੇਪਣ ਨਾਲ ਘੱਟ ਨਜਿੱਠਣਾ ਪਵੇ। ਇਸ ਲਈ ਉਨ੍ਹਾਂ ਆਮ ਦਿਨਾਂ 'ਚ ਵੱਧ ਤੋਂ ਵੱਧ ਹਾਜ਼ਰੀ ਦਰਜ ਕਰਵਾਉਣ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ- ਰਜਿਸਟ੍ਰੇਸ਼ਨ ਦੇ ਨਿਯਮਾਂ ਨੇ ਮੁਸੀਬਤ ’ਚ ਪਾਏ ਈ-ਰਿਕਸ਼ਿਆਂ ਦੇ ਚਾਲਕ, ਟਰਾਂਸਪੋਰਟ ਵਿਭਾਗ ਨੇ ਜਾਰੀ ਕੀਤੇ ਨਵੇਂ ਹੁਕਮ

ਕਈ ਬਜ਼ੁਰਗ ਇਸ ਤਰ੍ਹਾਂ ਹੀ ਕਰਨ ਲੱਗ ਪਏ ਹਨ। ਫਿਰ ਗੁਰਦੁਆਰੇ 'ਚ ਲੋਕਾਂ ਨੇ ਆਪਣੇ ਖ਼ਰਚੇ 'ਤੇ ਫੁੱਲਾਂ ਦੀਆਂ ਟਾਈਲਾਂ ਲਗਵਾਈਆਂ। ਇਸ ਦੇ ਨਾਲ ਗੁਰਦੁਆਰਾ ਸਾਹਿਬ 'ਚ ਕਾਰਪੇਟ ਅਤੇ ਏਅਰ ਕੰਡੀਸ਼ਨਿੰਗ ਲਗਾਏ ਗਏ ਸਨ। ਲੋਕਾਂ ਨੇ ਫ਼ੈਸਲਾ ਕੀਤਾ ਕਿ ਲੰਗਰ ਹਮੇਸ਼ਾ ਸ਼ਾਨਦਾਰ ਹੋਣਾ ਚਾਹੀਦਾ ਹੈ ਤਾਂ ਜੋ ਇੱਥੋਂ ਕੋਈ ਭੁੱਖਾ ਨਾ ਰਹੇ। ਜਲਦੀ ਹੀ ਸਥਾਨਕ ਲੋਕ ਬਾਕਾਇਦਾ ਗੁਰਦੁਆਰੇ 'ਚ ਆਉਣ ਲੱਗੇ। ਉਨ੍ਹਾਂ 'ਚੋਂ ਬਹੁਤ ਸਾਰੇ 60, 70 ਅਤੇ 80 ਦੇ ਦਹਾਕੇ 'ਚ ਲੋਕ ਸਨ ਜੋ ਕਿਸੇ ਦੇ ਸਾਥ ਲਈ ਤਰਸਦੇ ਸਨ। ਇੱਥੇ ਗੁਰਦੁਆਰੇ 'ਚ ਉਨ੍ਹਾਂ ਨੇ ਆਪਣੀ ਇਕੱਲਤਾ ਦਾ ਹੱਲ ਲੱਭ ਲਿਆ। 

Shivani Bassan

This news is Content Editor Shivani Bassan