ਵੱਡੇ ਹਾਦਸੇ ਨੂੰ ਸੱਦਾ ਦੇ ਰਿਹਾ ਲਾਹੌਰ ਨਹਿਰ ਬ੍ਰਾਂਚ ਦਾ ਖਸਤਾ ਹਾਲਤ ਪੁਲ, ਪ੍ਰਸ਼ਾਸਨ ਸੁੱਤਾ ਗੂੜ੍ਹੀ ਨੀਂਦ

05/14/2021 12:43:38 PM

ਚੇਤਨਪੁਰਾ (ਨਿਰਵੈਲ)-ਫਤਿਹਗੜ੍ਹ ਚੂੜੀਆਂ ਰੋਡ ਤੋਂ ਸੰਗਤਪੁਰਾ ਤੇ ਮੱਝੂਪੁਰਾ ਵਿਚਕਾਰ ਲਾਹੌਰ ਨਹਿਰ ਬ੍ਰਾਂਚ ’ਤੇ ਬਣਿਆ ਪੁਲ, ਜਿਸ ’ਤੇ 5-7 ਸਾਲ ਪਹਿਲਾਂ ਅਜਿਹੀ ਕੋਈ ਰਾਤ ਹੋਵੇਗੀ, ਜਦੋਂ ਹਾਦਸਾ ਨਾ ਵਾਪਰਦਾ ਹੋਵੇ। ਇਹ ਪੁਲ ਕਾਫ਼ੀ ਟੇਢਾ ਅਤੇ ਕੋਈ ਸਾਈਨ ਬੋਰਡ, ਰਿਫ਼ਲੈਕਟਰ, ਪੁਲ ਦੀਆਂ ਸਾਈਡਾਂ ਕਵਰ ਨਾ ਹੋਣ ਕਰ ਕੇ ਤੇਜ਼ ਰਫ਼ਤਾਰ ਆਉਂਦੀਆਂ ਗੱਡੀਆਂ ਸਿੱਧੀਆਂ ਹੀ ਨਹਿਰ ਵਿਚ ਡਿੱਗ ਜਾਂਦੀਆਂ ਸਨ ਤੇ ਗੱਡੀਆਂ ਵਿਚ ਸਵਾਰ ਸਾਰੇ ਦੇ ਸਾਰੇ ਵਿਅਕਤੀਆਂ ਦੀ ਮੌਤ ਹੋ ਜਾਣ ਦੀਆਂ ਵੀ ਖ਼ਬਰਾਂ ਸਨ। ਇਸ ਇਲਾਕੇ ਦੇ ਲੋਕਾਂ ਵੱਲੋਂ ਇਸ ਪੁਲ ’ਤੇ ਧਰਨੇ ਲਗਾ ਕੇ ਮੀਡੀਆ ਦੇ ਸਹਿਯੋਗ ਨਾਲ ਪ੍ਰਸ਼ਾਸਨ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਫਿਰ ਪ੍ਰਸ਼ਾਸਨ ਵੱਲੋਂ ਸਾਰੀਆਂ ਸਹੂਲਤਾਂ ਇਸ ਪੁਲ ’ਤੇ ਦੇਣ ਕਰ ਕੇ ਕਾਫ਼ੀ ਸਮੇਂ ਤੋਂ ਕੋਈ ਹਾਦਸਾ ਨਹੀਂ ਵਾਪਰਿਆ। ਪਰ ਹੁਣ 5-7 ਸਾਲ ਬੀਤ ਜਾਣ ਕਰ ਕੇ ਇਸ ਪੁਲ ਦੀ ਹਾਲਤ ਫਿਰ ਤਰਸਯੋਗ ਹੋ ਗਈ ਹੈ। ਕਹਿਣ ਦਾ ਭਾਵ ਕਿ ਇਸ ਪੁਲ ਨੇ ਹੁਣ ਫਿਰ ਖੂਨੀ ਰੂਪ ਧਾਰਨ ਕਰ ਲਿਆ ਹੈ।

ਇਸ ਪੁਲ ਉੱਪਰ ਕੋਈ ਰਿਫ਼ਲੈਕਟਰ, ਹੋਰਡਿੰਗ ਬੋਰਡ ਦਾ ਸਾਈਨ ਦਿਖਾਈ ਨਹੀਂ ਦਿੰਦਾ, ਪੁਲ ਦਾ ਕੰਢਾ ਵੀ ਟੁੱਟਾ ਹੋਇਆ ਹੈ, ਪੁਲ ’ਤੇ ਹੌਲੀ ਚੱਲਣ ਲਈ ਦਿੱਤੇ ਗਏ ਨਿਸ਼ਾਨਾਂ ’ਤੇ ਪੇਂਟ ਨਾ ਕਰਨ ਕਰਕੇ ਦਿਖਾਈ ਨਹੀਂ ਦਿੰਦੇ, ਸਾਈਡਾਂ ’ਤੇ ਸੇਫ਼ਟੀ ਵਾਸਤੇ ਸੁਪੋਰਟ ਵਾਸਤੇ ਲੱਗੀਆਂ ਗਾਰਡਰਾਂ ਵੀ ਚੋਰ ਚੋਰੀ ਕਰ ਕੇ ਲੈ ਗਏ ਹਨ। ਇਸ ਸਬੰਧੀ ਖ਼ਬਰ ਵੀ ਲਗਾਈ ਗਈ ਸੀ ਪਰ ਪ੍ਰਸ਼ਾਸਨ ਦੀ ਨੀਂਦ ਨਹੀਂ ਖੁੱਲ੍ਹੀ। ਇਸ ਸਬੰਧੀ ਹਰਿੰਦਰ ਸਿੰਘ ਭੁੱਲਰ ਨਿਜ਼ਾਮਪੁਰਾ, ਸਰਪੰਚ ਸੱਤਪਾਲ ਸਿੰਘ ਮੱਝੂਪੁਰਾ, ਦਿਲਬਾਗ ਸਿੰਘ ਖ਼ਤਰਾਏ ਕਲਾਂ, ਕੁਲਦੀਪ ਸਿੰਘ ਸੰਗਤਪੁਰਾ, ਡਾ. ਬਲਵਿੰਦਰ ਸਿੰਘ ਮੱਝੂਪੁਰਾ, ਮਨਜੀਤ ਸਿੰਘ ਪੁਤਲੀ ਆਦਿ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੰਗ ਕੀਤੀ ਕਿ ਸਾਈਨ ਬੋਰਡ, ਰਿਫ਼ਲੈਕਟਰ, ਹੋਰਡਿੰਗ ਬੋਰਡ, ਗਾਰਡਰਾਂ ਅਤੇ ਟੁੱਟੀ ਸਾਈਡ ਤੁਰੰਤ ਬਣਾਈ ਜਾਵੇ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।   


Manoj

Content Editor

Related News