ਸੀ.ਆਈ.ਏ. ਸਟਾਫ ਨੇ ਹੈਰੋਇਨ ਸਮੇਤ ਇਕ ਨੌਜਵਾਨ ਕੀਤਾ ਗ੍ਰਿਫ਼ਤਾਰ

10/27/2020 1:27:04 AM

ਤਰਨਤਾਰਨ, (ਰਾਜੂ,ਬਲਵਿੰਦਰ ਕੌਰ)- ਜ਼ਿਲ੍ਹਾ ਪੁਲਸ ਮੁਖੀ ਧਰੂਮਨ ਐੱਚ ਨਿੰਬਾਲੇ ਵਲੋਂ ਨਸ਼ਿਆਂ ਖਿਲਾਫ ਵਿੱਢੀ ਹੋਈ ਮੁਹਿੰਮ ਤਹਿਤ ਸੀ.ਆਈ.ਏ. ਸਟਾਫ ਤਰਨਤਾਰਨ ਨੇ ਹੈਰੋਇਨ ਸਮੇਤ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਜਦ ਕਿ ਹੈਰੋਇਨ ਵੇਚਣ ਵਾਲਾ ਇਕ ਹੋਰ ਮੁਲਜ਼ਮ ਪੁਲਸ ਨੇ ਇਸ ਕੇਸ ਵਿਚ ਨਾਮਜ਼ਦ ਕੀਤਾ ਹੈ ਜਿਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ। ਇਸ ਸਬੰਧੀ ਸਬ ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਤਰਨਤਾਰਨ ਤੋਂ ਸ਼ਾਹਬਾਜ਼ਪੁਰ ਨੂੰ ਜਾ ਰਹੇ ਸੀ ਜਦੋਂ ਪਿੰਡ ਮਾਣੋਚਾਹਲ ਤੋਂ ਕਾਫੀ ਅੱਗੇ ਲੰਘੇ ਤਾਂ ਇਕ ਆਈ 20 ਕਾਰ ਸਵਾਰ ਮੋਨਾ ਨੌਜਵਾਨ ਆਉਂਦਾ ਵੇਖਿਆ ਜਿਸ ਨੇ ਪੁਲਸ ਪਾਰਟੀ ਨੂੰ ਵੇਖ ਕੇ ਗੱਡੀ ਭਜਾ ਲਈ ਅਤੇ ਸ਼ੱਕ ਪੈਣ ’ਤੇ ਜਦ ਉਕਤ ਨੌਜਵਾਨ ਦਾ ਪੁਲਸ ਪਾਰਟੀ ਨੇ ਪਿੱਛਾ ਸ਼ੁਰੂ ਕੀਤਾ ਤਾਂ ਕਾਹਲੀ ਕਾਹਲੀ ਵਿਚ ਉਕਤ ਨੌਜਵਾਨ ਦੀ ਗੱਡੀ ਸੰਤੁਲਨ ਵਿਗਡ਼ ਜਾਣ ਕਰਕੇ ਖੇਤਾਂ ਵਿਚ ਉਤਰ ਗਈ। ਜਿਸ ’ਤੇ ਉਨ੍ਹਾਂ ਉਕਤ ਕਾਰ ਸਵਾਰ ਨੂੰ ਕਾਬੂ ਕਰ ਲਿਆ ਜਿਸ ਨੇ ਆਪਣਾ ਨਾਮ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਮਨਜੀਤ ਸਿੰਘ ਵਾਸੀ ਮਾਣੋਚਾਹਲ ਕਲਾਂ ਦੱਸਿਆ ਅਤੇ ਤਲਾਸ਼ੀ ਲੈਣ ’ਤੇ ਉਸ ਕੋਲੋਂ 15 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁੱਛਗਿੱਛ ਦੌਰਾਨ ਉਕਤ ਨੌਜਵਾਨ ਨੇ ਦੱਸਿਆ ਕਿ ਇਹ ਹੈਰੋਇਨ ਉਸ ਨੇ ਨਿਰਮਲ ਸਿੰਘ ਵਾਸੀ ਪਲਾਸੌਰ ਤੋਂ ਖ੍ਰੀਦੀ ਹੈ। ਸਬ ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਉਰਫ ਹੈਪੀ ਅਤੇ ਨਿਰਮਲ ਸਿੰਘ ਵਾਸੀ ਪਲਾਸੌਰ ਦੇ ਖਿਲਾਫ ਥਾਣਾ ਸਦਰ ਤਰਨਤਾਰਨ ’ਚ ਮੁਕੱਦਮਾ ਨੰਬਰ 299 ਧਾਰਾ 21ਬੀ/25/29/61/85 ਐੱਨ.ਡੀ.ਪੀ.ਐੱਸ. ਐਕਟ ਅਧੀਨ ਕੇਸ ਦਰਜ ਕਰਕੇ ਫਰਾਰ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


Bharat Thapa

Content Editor

Related News