ਪੈਟਰੋਲ ਪੰਪ ਤੋਂ 7 ਹਜ਼ਾਰ ਰੁਪਏ ਦਾ ਤੇਲ ਪਵਾ ਕੇ ਕਾਰ ਚਾਲਕ ਫਰਾਰ

06/15/2019 12:25:47 AM

ਪੱਟੀ, (ਜ.ਬ)- ਪੱਟੀ ਨੇਡ਼ੇ ਪਿੰਡ ਭੱਗੂਪੁਰ ਵਿਖੇ ਗੁਰੂ ਹਰਗੋਬਿੰਦ ਫਿਲਿੰਗ ਸਟੇਸ਼ਨ ਤੋਂ ਦੋ ਵਿਅਕਤੀ ਤੇਲ ਪਵਾ ਕੇ ਫਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਸਾਬਕਾ ਸਰਪੰਚ ਹਰਦਿਆਲ ਸਿੰਘ ਨੇ ਦੱਸਿਆ ਕਿ ਦੋ ਨੌਜਵਾਨ ਪੈਟਰੋਲ ਪੰਪ ਤੋਂ ਤੇਲ ਪਵਾਉਣ ਲਈ ਆਏ, ਜਿਨ੍ਹਾਂ ਕੋਲ ਬ੍ਰੀਜ਼ਾ ਗੱਡੀ ਜਿਸ ਦੀ ਕੋਈ ਨੰਬਰ ਪਲੇਟ ਨਹੀਂ ਸੀ। ਪੈਟਰੋਲ ਪੰਪ ਦੇ ਵਰਕਰ ਹਰਪਾਲ ਸਿੰਘ ਨੇ ਗੱਡੀ ’ਚ ਰੱਖੇ 2 ਕੇਨਾਂ ’ਚੋਂ ਇਕ ’ਚ ਤੇਲ ਭਰਨਾ ਸ਼ੁਰੂ ਕਰ ਦਿੱਤਾ ਅਤੇ ਇਕ ਕੇਨ ਭਰ ਕੇ ਉਸ ਨੇ ਦੂਸਰੇ ਵਰਕਰ ਅਵਤਾਰ ਰਾਣਾ ਜੋ ਕਿ ਹੈਂਡੀਕੈਪਡ ਸੀ ਨੂੰ ਤੇਲ ਭਰਨ ਲਈ ਕਿਹਾ। ਜਦੋਂ ਦੋਨੋਂ ਕੇਨ ਤੇਲ ਨਾਲ ਭਰੇ ਗਏ ਤਾਂ 400 ਦਾ ਤੇਲ ਗੱਡੀ ’ਚ ਪਾਉਣ ਨੂੰ ਕਿਹਾ। ਜਦੋਂ ਗੱਡੀ ਵਿਚ ਤੇਲ ਭਰ ਕੇ ਪੈਸੇ ਮੰਗੇ ਗਏ ਤਾਂ ਗੱਡੀ ਚਾਲਕ ਨੇ ਗੱਡੀ ਭਜਾ ਲਈ। ਅਵਤਾਰ ਰਾਣਾ ਨੇ ਗੱਡੀ ਨਾਲ ਲਟਕ ਕੇ ਗੱਡੀ ਚਾਲਕਾਂ ਨੂੰ ਰੋਕਣਾ ਚਾਹਿਆ ਪਰ ਉਹ ਫਰਾਰ ਹੋ ਗਏ। ਹਰਦਿਆਲ ਸਿੰਘ ਨੇ ਦੱਸਿਆ ਕਿ 6600 ਰੁਪਏ ਦੇ ਦੋ ਕੈਨ, 400 ਰੁਪਏ ਦਾ ਤੇਲ ਗੱਡੀ ਵਿਚ ਭਰਿਆ ਗਿਆ, ਜਿਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


Bharat Thapa

Content Editor

Related News