ਦਿਨ ਦਿਹਾਡ਼ੇ ਔਰਤ ਤੋਂ ਪਰਸ ਖੋਹ ਕੇ ਮੁਲਜ਼ਮ ਫਰਾਰ

11/13/2018 6:32:05 AM

ਅੰਮ੍ਰਿਤਸਰ,   (ਅਨਿਲ)-  ਸ਼ਾਮ ਕਰੀਬ 5.30 ਵਜੇ ਮਾਲ ਰੋਡ ਦੇ ਕਰੀਬ ਬ੍ਰਿਜ ਮਹਿਰਾ ਚੌਕ ਤੋਂ 2 ਅਣਪਛਾਤੇ ਲੁਟੇਰਿਆਂ ਅਮਰ ਕੋਟ ਕ੍ਰਿਸ਼ਨਾ ਨਗਰ ਜੌਡ਼ਾ ਫਾਟਕ ਦੀ ਰਹਿਣ ਵਾਲੀ ਸਰੋਜ ਭੰਡਾਰੀ ਤੋਂ ਪਰਸ ਖੋਹ ਕੇ ਫਰਾਰ ਹੋ ਗਏ।  ਪਦਮ ਭੰਡਾਰੀ ਨੇ ਦੱਸਿਆ ਕਿ ਉਹ ਆਪਣੀ ਲਡ਼ਕੀ ਦੇ ਵਿਆਹ ਦਾ ਸਾਮਾਨ ਲਾਰੰਸ ਰੋਡ ਸਥਿਤ ਇਕ ਦੁਕਾਨ ਤੋਂ ਖਰੀਦ ਕੇ  ਆਪਣੀਆਂ ਬੇਟੀਆਂ  ਨਾਲ ਵਾਪਸ ਆ ਰਹੀ ਸੀ, ਜਿਵੇਂ ਹੀ ਉਹ ਮਾਲ ਰੋਡ ਦੇ ਨੇਡ਼ੇ ਬ੍ਰਿਜ ਮਹਿਰਾ ਚੌਕ ’ਤੇ ਈ-ਰਿਕਸ਼ਾ ’ਤੇ ਬੈਠ ਕੇ ਵਾਪਸ ਆ ਰਹੀ ਸੀ ਤਾਂ ਚੌਕ ਵਿਚ ਬਟਾਲਾ ਰੋਡ ਤੋਂ ਇਕ ਬੱਸ ਆਉਣ ਦੇ ਕਾਰਨ ਈ-ਰਿਕਸ਼ਾ ਰੁਕ ਗਿਆ ਅਤੇ ਲੁਟੇਰਿਆਂ ਨੇ ਸ਼ਰੇਆਮ ਕੁੱਝ ਹੀ ਸੈਕਿੰਡਾਂ ਵਿਚ ਉਨ੍ਹਾਂ ਦਾ ਪਰਸ ਜ਼ਬਰਦਸਤੀ ਖਹ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਏ ਜੋ ਕਿ ਐਕਟਿਵਾ ’ਤੇ ਸਵਾਰ ਸਨ, ਪਰਸ ਵਿਚ ਕਰੀਬ 23/24 ਹਜ਼ਾਰ ਦੀ ਰਾਸ਼ੀ ਅਤੇ ਵੋਟਰ ਕਾਰਡ ਸੀ।  ਸ਼ਿਵਾਲਾ ਚੌਕੀ ਦੇ ਇੰਚਾਰਜ ਸੁਖਪਾਲ ਨੇ ਦੱਸਿਆ ਕਿ ਮੌਕੇ ਤੋਂ ਆਲੇ-ਦੁਆਲੇ ਦੀ ਫੁਟੇਜ ਖੰਗਾਲ ਰਹੇ ਹਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।