ਸਿਰਫ ਡਿਊਟੀ ਨਹੀਂ ਪੰਜਾਬ ਨੂੰ ਬਚਾਉਣ ਲਈ ਕੰਮ ਕਰਨ ਅਧਿਕਾਰੀ : ਡਿੰਪਾ

07/01/2019 5:50:04 PM

ਤਰਨਤਾਰਨ/ਚੋਹਲਾ ਸਾਹਿਬ (ਰਾਕੇਸ਼ ਨਈਅਰ) : ਹਲਕਾ ਖਡੂਰ ਸਾਹਿਬ ਦੇ ਐੱਮ.ਪੀ. ਜਸਬੀਰ ਸਿੰਘ ਗਿੱਲ (ਡਿੰਪਾ) ਨੇ ਜ਼ਿਲੇ ਦੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ ਸੰਕਟ ਦੇ ਦੌਰ 'ਚੋਂ ਲੰਘ ਰਿਹਾ ਹੈ। ਕੁਦਰਤੀ ਸਰੋਤ ਵਾਤਾਵਰਣ ਦਾ ਪਲੀਤ ਹੋਣਾ, ਪਾਣੀ ਦੇ ਹੇਠਾਂ ਜਾਣਾ ਤੇ ਨਸ਼ੇ ਵਰਗੀ ਬੀਮਾਰੀ ਪੰਜਾਬ ਨੂੰ ਖਾ ਰਹੀ ਹੈ ਅਤੇ ਜੇਕਰ ਅਸੀਂ ਸਾਰੇ ਮਿਲ ਕੇ ਇੰਨ੍ਹਾਂ ਮੁਸ਼ਕਲਾਂ ਵਿਰੁੱਧ ਨਾ ਖੜ੍ਹੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਮੁਆਫ ਨਹੀਂ ਕਰਨਗੀਆਂ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਕੇਵਲ ਆਪਣੀ ਖਾਨਾਪੂਰਤੀ ਲਈ ਨਹੀਂ ਬਲਕਿ ਪੰਜਾਬ ਨੂੰ ਬਚਾਉਣ ਲਈ ਕੰਮ ਕਰਨੇ ਚਾਹੀਦੇ ਹਨ। ਡਿੰਪਾ ਨੇ ਕਿਹਾ ਕਿ ਇਸ ਵੇਲੇ ਪੰਜਾਬ ਨੂੰ ਹੱਸਦਾ-ਵੱਸਦਾ ਰੱਖਣਾ ਅਹਿਮ ਮੁੱਦਾ ਹੈ, ਜਿਸ ਪ੍ਰਤੀ ਗੰਭੀਰ ਹੋ ਕੇ ਕੰਮ ਕਰਨ ਦੀ ਲੋੜ ਹੈ।


Baljeet Kaur

Content Editor

Related News