ਚੋਰੀ ਦੀ ਰੇਤਾ ਲਿਜਾ ਰਿਹਾ ਵਿਅਕਤੀ ਟਰੈਕਟਰ ਟਰਾਲੀ ਸਣੇ ਗ੍ਰਿਫ਼ਤਾਰ

07/24/2020 4:32:28 PM

ਤਰਨਤਾਰਨ (ਰਾਜੂ) : ਥਾਣਾ ਸਦਰ ਪੱਟੀ ਪੁਲਸ ਨੇ ਚੋਰੀ ਦੀ ਰੇਤਾ ਨਾਲ ਭਰੇ ਟਰੈਕਟਰ ਟਰਾਲੀ ਸਣੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਏ. ਐੱਸ. ਆਈ. ਗੁਰਮੁੱਖ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਣੇ ਚੌਕ ਚੂਸਲੇਵੜ ਮੋੜ 'ਤੇ ਗਸ਼ਤ ਕਰ ਰਹੇ ਸਨ। ਇਸੇ ਦੌਰਾਨ ਖੇਮਕਰਨ ਵਾਲੀ ਸਾਈਡ ਤੋਂ ਆਏ ਟਰੈਕਟਰ ਟਰਾਲੇ ਸਵਾਰ ਨੂੰ ਰੋਕਿਆ ਅਤੇ ਟਰਾਲੇ 'ਚ ਲੱਦੀ ਹੋਈ ਰੇਤਾ ਦੀ ਰਸੀਦ ਜਾਂ ਖਰੀਦ ਬਿੱਲ ਵਿਖਾਉਣ ਲਈ ਕਿਹਾ ਪਰ ਉਕਤ ਵਿਅਕਤੀ ਕੋਈ ਬਿੱਲ ਪੇਸ਼ ਨਹੀਂ ਕਰ ਸਕਿਆ। ਪੁੱਛਗਿੱਛ ਦੌਰਾਨ ਉਸ ਦੀ ਪਛਾਣ ਰਣਜੀਤ ਸਿੰਘ ਪੁੱਤਰ ਬਗੀਚਾ ਸਿੰਘ ਵਾਸੀ ਠੱਠਾ ਵਜੋਂ ਹੋਈ। ਜਿਸ ਦੇ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋਂ : ਰੰਜਿਸ਼ ਦੇ ਚੱਲਦਿਆਂ 2 ਭਰਾਵਾਂ 'ਤੇ ਹਮਲਾ, ਜ਼ਖਮੀ

Baljeet Kaur

This news is Content Editor Baljeet Kaur