ਵਿਦਿਆਰਥੀਆਂ ਦੇ ਇਮਤਿਹਾਨ ਸਿਰ ’ਤੇ ਹੋਣ ਕਾਰਨ ਲਾਉਡ ਸਪੀਕਰ ਬਣੇ ਪ੍ਰੇਸ਼ਾਨੀ ਦਾ ਕਾਰਨ

01/11/2021 4:51:46 PM

ਤਰਨਤਾਰਨ (ਰਮਨ): ਵਿਦਿਆਰਥੀਆਂ ਦੀਆਂ ਜਿਆਦਾਤਰ ਜਮਾਤਾਂ ਦੇ ਪੱਕੇ ਇਮਤਿਹਾਨ ਸਿਰ ’ਤੇ ਆ ਖਡ਼ੇ ਹਨ, ਜਿਸ ਕਾਰਨ ਬੱਚੇ ਆਪਣੀ ਪਡ਼੍ਹਾਈ ਦੇ ਸਿਲੇਬਸ ਨੂੰ ਪੂਰਾ ਮੁਕੰਮਲ ਕਰਨ ਲਈ ਦਿਨ ਰਾਤ ਇਕ ਕਰਨ ’ਚ ਲੱਗੇ ਹੋਏ ਹਨ ਪ੍ਰੰਤੂ ਸ਼ਹਿਰ ’ਚ ਉੱਚੀ ਆਵਾਜ਼ ਵਾਲੇ ਲਾਉਡ ਸਪੀਕਰਾਂ ਨਾਲ ਕੀਤੀ ਜਾਣ ਵਾਲੀ ਅਨਾਉਸਮੈਂਟ ਕਾਰਨ ਜਿੱਥੇ ਵਿਦਿਆਰਥੀਆਂ ਦੀ ਪਡ਼੍ਹਾਈ ’ਤੇ ਮਾੜਾ ਅਸਰ ਪੈ ਰਿਹਾ ਹੈ ਉੱਥੇ ਵੱਖ-ਵੱਖ ਬਿਮਾਰੀਆਂ ਦੇ ਸ਼ਿਕਾਰ ਮਰੀਜ਼ਾਂ ਨੂੰ ਵੀ ਭਾਰੀ ਪ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ : ਦਿੱਲੀ ਧਰਨੇ ਤੋਂ ਆਈ ਦੁਖਦਾਈ ਖ਼ਬਰ, ਟਿਕਰੀ ਬਾਰਡਰ ’ਤੇ ਇਕ ਹੋਰ ਕਿਸਾਨ ਨੇ ਤੋੜਿਆ ਦਮ

ਜਾਣਕਾਰੀ ਅਨੁਸਾਰ ਸ਼ਹਿਰ ਅੰਦਰ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ’ਚ ਪਿਛਲੇ ਕਈ ਮਹੀਨਿਆਂ ਤੋਂ ਸਬਜ਼ੀ ਵਿਕਰੇਤਾ, ਫਲ ਵਿਕਰੇਤਾ, ਰੇਹਡ਼ੀ ਵਾਲਿਆਂ ਅਤੇ ਸ਼ੋਅ ਰੂਮ ਦੀ ਮਸ਼ਹੂਰੀ ਕਰਨ ਵਾਲਿਆਂ ਵਲੋਂ ਉੱਚੀ ਆਵਾਜ਼ ’ਚ ਲਾਉਡ ਸਪੀਕਰਾਂ ਦੀ ਮਦਦ ਨਾਲ ਰੌਲਾ ਰੱਪਾ ਪਾਇਆ ਜਾ ਰਿਹਾ ਹੈ, ਜੋ ਆਮ ਜਨਤਾ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਰਹੇ ਹਨ। ਵਿਦਿਆਰਥੀਆਂ ਦੀ ਪਡ਼੍ਹਾਈ ਦੇ ਪੱਕੇ ਇਮਤਿਹਾਨਾਂ ਦਾ ਸਮਾਂ ਨਜ਼ਦੀਕ ਆਉਂਦਾ ਜਾ ਰਿਹਾ ਹੈ, ਜਿਸ ਕਾਰਨ ਉਨ੍ਹਾਂ ਲਈ ਪਡ਼੍ਹਾਈ ਕਰਨੀ ਕਾਫੀ ਮੁਸ਼ਕਿਲ ਹੋ ਗਈ ਹੈ। ਇਸ ਸਬਧੀ ਕੁਝ ਦੁਕਾਨਦਾਰਾਂ ਵਲੋਂ ਆਪਣੀਆਂ ਰੇਹਡ਼ੀਆਂ ਅਤੇ ਫਡ਼ੀਆਂ ਉੱਪਰ ਬਿਨਾਂ ਮਨਜ਼ੂਰੀ ਲਾਏ ਲਾਉਡ ਸਪੀਕਰਾਂ ਕਾਰਨ ਆਵਾਜ਼ ਪ੍ਰਦੂਸ਼ਣ ਪੈਦਾ ਕੀਤਾ ਜਾ ਰਿਹਾ ਹੈ। ਜਿਸ ਕਾਰਨ ਸਰਕਾਰੀ ਹਸਪਤਾਲ ਅਤੇ ਹੋਰ ਪ੍ਰਾਈਵੇਟ ਹਸਪਤਾਲਾਂ ਦਾ ਨਜ਼ਦੀਕ ਹੋਣ ਕਾਰਨ ਦਾਖਲ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਰਿੰਦਰਪਾਲ ਸ਼ਿੰਦਾ, ਮਹਿੰਦਰਪਾਲ ਸਿੰਘ, ਸਰਬਜੀਤ ਸਿੰਘ, ਅਨਿਲ ਕੁਮਾਰ, ਲੱਖਣ ਅਤੇ ਹੀਰੋ ਨੇ ਡਿਪਟੀ ਕਮਿਸ਼ਨਰ ਪਾਸੋਂ ਮੰਗ ਕੀਤੀ ਹੈ ਕਿ ਇਨ੍ਹਾਂ ਲਾਉਡ ਸਪੀਕਰਾਂ ਨੂੰ ਤੁਰੰਤ ਬੰਦ ਕੀਤਾ ਜਾਵੇ।

ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਨੂੰ ਲੈ ਕੇ ਹਰਸਿਮਰਤ ਬਾਦਲ ਨੇ ਕੇਂਦਰ ਸਰਕਾਰ ’ਤੇ ਕੱਢਿਆ ਗੁੱਸਾ

ਕੰਨਾਂ ਨੂੰ ਪੁੱਜ ਸਕਦਾ ਨੁਕਸਾਨ
ਸਿਵਲ ਸਰਜਨ ਅਤੇ ਈ.ਐੱਨ.ਟੀ ਸਪੈਸ਼ਲਿਸਟ ਡਾ. ਰੋਹਿਤ ਮਹਿਤਾ ਨੇ ਦੱਸਿਆ ਕਿ ਤੇਜ਼ ਆਵਾਜ਼ ਕਾਰਨ ਫੈਲ ਰਹੇ ਆਵਾਜ਼ ਪ੍ਰਦੂਸ਼ਣ ਕਾਰਨ ਕਿਸੇ ਵਿਅਕਤੀ ਦੇ ਕੰਨ ਦਾ ਪਡ਼ਦਾ ਫੱਟਣ ਨਾਲ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਰੌਲੇ ਰੱਪੇ ਦਾ ਅਸਰ ਦਿਮਾਗ ’ਤੇ ਵੀ ਪੈ ਸਕਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਡੀ.ਐੱਮ. ਰਜਨੀਸ਼ ਅਰੋੜਾ ਨੇ ਦੱਸਿਆ ਕਿ ਸ਼ਹਿਰ ’ਚ ਬਿਨਾਂ ਮਨਜ਼ੂਰੀ ਅਨਾਉਸਮੈਂਟ ਕਰਨ ਵਾਲਿਆਂ ਖ਼ਿਲਾਫ਼ ਸਖ਼ਤੀ ਨਾਲ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਵਾਜ਼ ਪ੍ਰਦੂਸ਼ਣ ਫੈਲਾਉਣ ਵਾਲਿਆਂ ਨੂੰ ਤਾਡ਼ਨਾ ਕੀਤੀ ਜਾਂਦੀ ਹੈ ਕਿ ਉਹ ਨਿਯਮਾਂ ਦੀ ਉਲੰਘਣਾ ਨਾ ਕਰਨ।


Baljeet Kaur

Content Editor

Related News