ਤਰਨਤਾਰਨ ਵਿਖੇ ਸਿਹਤ ਮੰਤਰੀ ਨੇ ਕੀਤਾ ਜੱਚਾ ਬੱਚਾ ਵਾਰਡ ਦਾ ਉਦਘਾਟਨ

07/13/2020 4:47:29 PM

ਤਰਨਤਾਰਨ (ਰਮਨ) : ਜ਼ਿਲ੍ਹਾ ਪੱਧਰੀ ਹਸਪਤਾਲ ਵਿਖੇ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਵਲੋਂ 6 ਕਰੋੜ ਦੀ ਲਾਗਤ ਨਾਲ ਤਿਆਰ ਜੱਚਾ ਬੱਚਾ ਵਾਰਡ ਦਾ ਉਦਘਾਟਨ ਕੀਤਾ ਗਿਆ ਹੈ। ਇਸ ਇਮਾਰਤ ਨੂੰ ਬਣਾਉਣ ਦਾ ਐਲਾਨ 2018 ਦੌਰਾਨ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤਾ ਗਿਆ ਸੀ। ਇਸ ਦੇ ਉਦਘਾਟਨ ਮੌਕੇ ਹਲਕਾ ਤਰਨਤਾਰਨ ਦੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ, ਹਲਕਾ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਤੋਂ ਇਲਾਵਾ ਬਾਬਾ ਬਕਾਲਾ ਦੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਸਿਵਲ ਸਰਜਨ ਡਾਕਟਰ ਅਨੂਪ ਕੁਮਾਰ ਐੱਸ.ਐੱਸ.ਪੀ. ਧੁਰਵ ਦਹੀਆ , ਡੀ.ਸੀ. ਕੁਲਵੰਤ ਸਿੰਘ, ਡੀ.ਐੱਸ.ਪੀ. ਸੁੱਚਾ ਸਿੰਘ ਬੱਲ, ਐੱਸ.ਐੱਮ.ਓ ਰੋਹਿਤ ਮਹਿਤਾ ਤੋਂ ਇਲਾਵਾ ਜ਼ਿਲ੍ਹੇ ਦੇ ਉੱਚ ਅਧਿਕਾਰੀ ਮੌਜੂਦ ਹਨ।

ਇਹ ਵੀ ਪੜ੍ਹੋਂ: ਗਮ 'ਚ ਬਦਲੀਆਂ ਖ਼ੁਸ਼ੀਆਂ: ਨਵਜੰਮੇ ਪੋਤੇ ਨੂੰ ਦੇਖਣ ਜਾ ਰਹੇ ਦਾਦਾ-ਦਾਦੀ ਨੂੰ ਤੇਜ਼ ਰਫ਼ਤਾਰ ਟਰੱਕ ਨੇ ਕੁਚਲਿਆ


Baljeet Kaur

Content Editor

Related News