ਕੋਵਿਡ-19 : ਤਰਨਤਾਰਨ ਜ਼ਿਲ੍ਹੇ ''ਚ 2 ਹੋਰ ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ

07/15/2020 1:57:02 AM

ਤਰਨਤਾਰਨ, (ਰਮਨ)- ਜ਼ਿਲੇ ਅੰਦਰ ਬੀਤੇ ਕੱਲ ਦੋ ਵਿਅਕਤੀਆਂ ਦੀਆਂ ਕੋਰੋਨਾ ਰਿਪੋਰਟਾਂ ਪਾਜ਼ੇਟਿਵ ਆਉਣ ਉਪਰੰਤ ਉਨ੍ਹਾਂ ਨੂੰ ਆਈਸੋਲੇਸ਼ਨ ਵਾਰਡ ’ਚ ਦਾਖਲ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਸੋਮਵਾਰ ਜ਼ਿਲੇ ’ਚੋਂ ਭੇਜੇ ਗਏ 357 ਸੈਂਪਲਾਂ ਦੌਰਾਨ 2 ਦੀਆਂ ਰਿਪੋਰਟਾਂ ਪਾਜ਼ੇਟਿਵ ਅਤੇ 355 ਦੀਆਂ ਨੈਗੇਟਿਵ ਆਈਆਂ ਹਨ।

ਐੱਸ. ਐੱਮ. ਓ. ਰੋਹਿਤ ਮਹਿਤਾ ਨੇ ਦੱਸਿਆ ਕਿ ਪੱਟੀ ਦੇ ਨਿਵਾਸੀ 35 ਸਾਲਾ ਵਿਅਕਤੀ ਅਤੇ ਪਿੰਡ ਮੂਸੇ ਦੇ ਨਿਵਾਸੀ 53 ਸਾਲਾ ਵਿਅਕਤੀ ਦੀਆਂ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ, ਜਿਨ੍ਹਾਂ ਨੂੰ ਆਈਸੋਲੇਸ਼ਨ ਵਾਰਡ ’ਚ ਦਾਖਲ ਕਰ ਕੇ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਆਈਸੋਲੇਸ਼ਨ ਵਾਰਡ ’ਚ ਦਾਖਲ ਮੁਹੱਲਾ ਟਾਂਕ ਕਛੱਤਰੀ ਦੇ ਨੌਜਵਾਨ ਨੂੰ ਉਸ ਦੇ ਘਰ ‘ਇਕਾਂਤਵਾਸ’ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਵਿਚ ਰੋਜ਼ਾਨਾ ਕੋਰੋਨਾ ਸਬੰਧੀ ਸੈਂਪਲ ਲਏ ਜਾ ਰਹੇ ਹਨ।

Bharat Thapa

This news is Content Editor Bharat Thapa