ਤਰਨਤਾਰਨ ਜ਼ਿਲ੍ਹੇ ''ਚ ਹੁਣ ਤਕ 410 ਵਿਅਕਤੀ ਹੋਏ ਕੋਰੋਨਾ ਮੁਕਤ

08/19/2020 3:06:46 AM

ਤਰਨਤਾਰਨ,(ਰਮਨ)- ਕੋਵਿਡ-19 ਦੇ ਮੱਦੇਨਜ਼ਰ ਸਿਵਲ ਹਸਪਤਾਲ ਤਰਨਤਾਰਨ ਦੇ ਆਈਸੋਲੇਸ਼ਨ ਵਾਰਡ ਅਤੇ ਕੋਵਿਡ ਕੇਅਰ ਸੈਂਟਰ ’ਚ ਦਾਖ਼ਲ ਮੰਗਲਵਾਰ 7 ਹੋਰ ਵਿਅਕਤੀਆਂ ਨੂੰ ਕੋਰੋਨਾ ਮੁਕਤ ਹੋਣ ’ਤੇ ਘਰ ਰਵਾਨਾ ਕੀਤਾ ਗਿਆ। ਜ਼ਿਲੇ ’ਚ ਹਣ ਤਕ 410 ਵਿਅਕਤੀ ਕੋਰੋਨਾ ਮੁਕਤ ਹੋ ਚੁੱਕੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦਿੱਤੀ।

ਉਨ੍ਹਾਂ ਦੱਸਿਆ ਕਿ ਹੁਣ ਜ਼ਿਲੇ ’ਚ ਕੋਵਿਡ-19 ਦੇ ਕੁੱਲ 166 ਐਕਟਿਵ ਕੇਸ ਮੌਜੂਦ ਹਨ, ਜਿਨ੍ਹਾਂ ’ਚੋਂ 30 ਮਰੀਜ਼ ਸਿਵਲ ਹਸਪਤਾਲ ਤਰਨਤਾਰਨ ਦੀ ਆਈਸੋਲੇਸ਼ਨ ਵਾਰਡ ’ਚ ਜ਼ੇਰੇ ਇਲਾਜ ਹਨ ਅਤੇ 53 ਨੂੰ ਹੋਮ ਆਈਸੋਲੇਟ ਕੀਤਾ ਗਿਆ ਹੈ, ਜੋ ਕਿ ਸਿਹਤ ਪੱਖੋਂ ਬਿਲਕੁਲ ਠੀਕ ਹਨ। ਇਸ ਤੋਂ ਇਲਾਵਾ 26 ਵਿਅਕਤੀਆਂ ਨੂੰ ਮਾਈ ਭਾਗੋ ਨਰਸਿੰਗ ਕਾਲਜ ਵਿਖੇ ਬਣੇ ਕੋਵਿਡ ਕੇਅਰ ਸੈਂਟਰ ਵਿਚ ਰੱਖਿਆ ਗਿਆ ਹੈ ਅਤੇ 39 ਮਰੀਜ਼ਾਂ ਦਾ ਹੋਰ ਜ਼ਿਲਿਆਂ ਵਿਚ ਇਲਾਜ ਚੱਲ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ’ਚ ਕੋਵਿਡ-19 ਦੇ ਹੁਣ ਤਕ 21, 652 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ ’ਚੋਂ 20,307 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਦੀ ਜਾਂਚ ਲਈ ਭੇਜੇ 762 ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ। ਮੰਗਲਵਾਰ ਸਮੂਹ ਕੁਲੈਕਸ਼ਨ ਸੈਂਟਰਾਂ ’ਚੋਂ ਕੋਵਿਡ-19 ਦੀ ਜਾਂਚ ਲਈ 379 ਹੋਰ ਸੈਂਪਲ ਲਏ ਗਏ ਹਨ।


Bharat Thapa

Content Editor

Related News