ਕਾਮਰੇਡ ਬਲਵਿੰਦਰ ਸਿੰਘ ਦੇ ਕਾਤਲਾਂ ਨੂੰ ਅੱਜ ਹਿਰਾਸਤ ’ਚ ਲਵੇਗੀ ਤਰਨਤਾਰਨ ਪੁਲਸ, ਅਦਾਲਤ ਨੇ ਦਿੱਤੀ ਮਨਜ਼ੂਰੀ

01/07/2021 10:09:16 AM

ਤਰਨਤਾਰਨ (ਰਮਨ): ਕਸਬਾ ਭਿੱਖੀਵਿੰਡ ਨਿਵਾਸੀ ਕਾਮਰੇਡ ਬਲਵਿੰਦਰ ਸਿੰਘ ਦਾ ਕਤਲ ਕਰਨ ਵਾਲੇ ਸ਼ੂਟਰਾਂ ਨੂੰ ਦਿੱਲੀ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਤਰਨਤਾਰਨ ਲਿਆਉਣ ਦੀ ਅਰਜ਼ੀ ਨੂੰ ਮੈਟਰੋ ਪੋਲੇਟਿਨ ਅਦਾਲਤ ਨੇ ਪੁਲਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਦੋਵਾਂ ਦੇ ਕੋਰੋਨਾ ਟੈਸਟ ਆਦਿ ਕਾਰਵਾਈ ਨੂੰ ਮੁਕੰਮਲ ਹੋਣ ਉਪਰੰਤ 8 ਜਨਵਰੀ ਨੂੰ ਪੱਟੀ ਅਦਾਲਤ ’ਚ ਪੇਸ਼ ਕਰਦੇ ਹੋਏ ਪੁਲਸ ਵੱਧ ਤੋਂ ਵੱਧ ਦਿਨਾਂ ਦਾ ਰਿਮਾਂਡ ਹਾਸਲ ਕਰਨ ਸਬੰਧੀ ਅਰਜ਼ੀ ਦਾਇਰ ਕਰੇਗੀ। ਪੁਲਸ ਵਲੋਂ ਇਸ ਰਿਮਾਂਡ ਦੌਰਾਨ ਹੱਤਿਆ ’ਚ ਵਰਤੇ ਗਏ ਪਿਸਤੌਲ ਅਤੇ ਹੋਰ ਸਾਮਾਨ ਨੂੰ ਬਰਾਮਦ ਕਰਨਾ ਮੁੱਖ ਮੱਕਸਦ ਹੋਵੇਗਾ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ: ਮਨੋਰੰਜਨ ਲਈ ਵਾਟਰਪਰੂਫ ਟੈਂਟ ਵਿਚ ਫਿਲਮਾਂ ਵਿਖਾਉਣ ਦਾ ਵੀ ਬੰਦੋਬਸਤ

ਇਥੇ ਦੱਸ ਦੇਈਏ ਕਿ  16 ਅਕਤੂਬਰ ਨੂੰ ਚੜ੍ਹਦੀ ਸਵੇਰ ਸ਼ੌਰਿਆ ਚੱਕਰ ਵਿਜੇਤਾ ਕਾਮਰੇਡ ਬਲਵਿੰਦਰ ਸਿੰਘ ਵਾਸੀ ਭਿੱਖੀਵਿੰਡ ਦਾ ਉਨ੍ਹਾਂ ਦੇ ਘਰ ’ਚ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਕਾਂਡ ਨੂੰ ਗੁਰਜੀਤ ਸਿੰਘ ਉਰਫ ਭਾਅ ਅਤੇ ਸੁਖਦੀਪ ਸਿੰਘ ਉਰਫ ਭੂਰਾ ਦੋਵੇਂ ਜ਼ਿਲ੍ਹਾ ਗੁਰਦਾਸਪੁਰ ਨੇ ਅੰਜਾਮ ਦਿੱਤਾ ਸੀ। ਕਾਮਰੇਡ ਬਲਵਿੰਦਰ ਸਿੰਘ ਦੀ ਕਤਲ ਕਰਨ ਤੋਂ ਬਾਅਦ ਦਵੋਂ ਸ਼ੂਟਰ ਲੁਧਿਆਣੇ ਵੱਲ ਭੱਜ ਗਏ ਸਨ। ਜਦੋਂਕਿ ਵਾਰਦਾਤ ਤੋਂ ਬਾਅਦ ਪੁਲਸ ਨੇ ਹਾਈ ਅਲਰਟ ਜਾਰੀ ਕਰਦਿਆਂ ਮੁਲਜ਼ਮਾਂ ਦੀ ਪੈੜ ਨੱਪਣੀ ਸ਼ੁਰੂ ਕੀਤੀ ਤਾਂ ਇਸ ਕੇਸ ਨਾਲ ਜੁੜੇ 14 ਵਿਅਕਤੀਆਂ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ। ਪੁਲਸ ਨੇ ਦਾਅਵਾ ਕੀਤਾ ਸੀ ਕਿ ਇਹ ਕਤਲ ਗੈਂਗਸਟਰ ਸੁੱਖ ਭਿਖਾਰੀਵਾਲਾ ਨੇ ਕਰਵਾਇਆ ਸੀ, ਜਿਸ ਨੂੰ ਹੁਣ ਦੁਬਈ ਤੋਂ ਗਿ੍ਰਫ਼ਤਾਰ ਕੀਤਾ ਜਾ ਚੁੱਕਾ ਹੈ। 

ਇਹ ਵੀ ਪੜ੍ਹੋ : ਦਿਲਜੀਤ ਦੁਸਾਂਝ ਨੂੰ ਟੈਗ ਕਰ ਨਵਜੋਤ ਸਿੱਧੂ ਨੇ ਕੀਤਾ ਟਵੀਟ, ਕਿਹਾ ‘ਜੁੱਗ-ਜੁੱਗ ਜੀਓ’


Baljeet Kaur

Content Editor

Related News