ਤਰਨਤਾਰਨ ਜ਼ਿਲ੍ਹੇ ’ਚ ਐਤਵਾਰ 16 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ

09/28/2020 2:47:56 AM

ਤਰਨਤਾਰਨ, (ਰਮਨ)- ਸਿਹਤ ਵਿਭਾਗ ਵਲੋਂ ਜ਼ਿਲੇ ਭਰ ਤੋਂ ਬੀਤੇ ਸ਼ੁੱਕਰਵਾਰ ਨੂੰ ਲਏ ਗਏ ਕੋਰੋਨਾ ਦੇ 322 ਸੈਂਪਲਾਂ ਦੀ ਐਤਵਾਰ ਆਈ ਰਿਪੋਰਟ ਦੌਰਾਨ 16 ਵਿਅਕਤੀ ਪਾਜ਼ੇਟਿਵ ਪਾਏ ਗਏ ਹਨ। ਜ਼ਿਲੇ ਅੰਦਰ 1181 ਵਿਅਕਤੀ ਕੋਰੋਨਾ ਮੁਕਤ ਹੋ ਘਰ ਰਵਾਨਾ ਹੋ ਚੁੱਕੇ ਹਨ। ਹੁਣ ਤੱਕ ਆਰ. ਟੀ. ਪੀ. ਸੀ. ਆਰ., ਰੈਪਿਡ ਐਂਟੀਜਨ ਅਤੇ ਟਰੂਨੈੱਟ ਵਿਧੀ ਰਾਹੀਂ 40,082 ਵਿਅਕਤੀਆਂ ਦੀ ਕੋਰੋਨਾ ਜਾਂਚ ਕੀਤੀ ਜਾ ਚੁੱਕੀ ਹੈ ਜਿੰਨ੍ਹਾਂ ’ਚੋਂ 37,998 ਨੈਗੇਟਿਵ, 1561 ਪਾਜ਼ੇਟਿਵ ਅਤੇ 580 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ ਜਦਕਿ 59 ਦੀ ਮੌਤ ਹੋ ਚੁੱਕੀ ਹੈ।

ਸਿਵਲ ਸਰਜਨ ਡਾ. ਅਨੂਪ ਕੁਮਾਰ ਨੇ ਦੱਸਿਆ ਕਿ ਜ਼ਿਲੇ ’ਚ ਕੋਵਿਡ-19 ਦੇ 320 ਕੇਸ ਐਕਟਿਵ ਹਨ। ਜਿੰਨ੍ਹਾਂ ਵਿਚੋਂ 7 ਵਿਅਕਤੀ ਆਈਸੋਲੇਸ਼ਨ ਵਾਰਡ ਤਰਨਤਾਰਨ ਵਿਖੇ ਦਾਖਲ ਹਨ ਅਤੇ 231 ਵਿਅਕਤੀਆਂ ਨੂੰ ਘਰਾਂ ’ਚ ਇਕਾਂਤਵਾਸ ਕੀਤਾ ਗਿਆ ਹੈ। ਇਸ ਦੌਰਾਨ 5 ਵਿਅਕਤੀ ਗੁਰੂ ਨਾਨਕ ਦੇਵ ਸੁਪਰਸਪੈਸ਼ਲਿਟੀ ਹਸਪਤਾਲ ਵਿਖੇ ਦਾਖਲ ਹਨ, 7 ਵਿਅਕਤੀ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿਖੇ ਆਪਣਾ ਇਲਾਜ ਕਰਵਾ ਰਹੇ ਹਨ, 44 ਵਿਅਕਤੀ ਹੋਰਨਾਂ ਜ਼ਿਲਿਆਂ ’ਚ ਇਲਾਜ ਅਧੀਨ ਹਨ। ਉਨ੍ਹਾਂ ਦੱਸਿਆ ਕਿ ਐਤਵਾਰ ਨੂੰ ਜ਼ਿਲੇ ਭਰ ’ਚੋਂ 16 ਵਿਅਕਤੀ ਪਾਜ਼ੇਟਿਵ ਪਾਏ ਗਏ ਹਨ, ਜਿੰਨਾਂ ਦਾ ਇਲਾਜ ਸਬੰਧੀ ਸਿਹਤ ਵਿਭਾਗ ਆਪਣੀ ਡਿਊਟੀ ਨਿਭਾਅ ਰਿਹਾ ਹੈ। ਉਨ੍ਹਾਂ ਅਪੀਲ ਕੀਤੀ ਕਿ ਲੋਕ ਜਿਆਦਾ ਤੋਂ ਜ਼ਿਆਦਾ ਸ਼ੱਕ ਦੇ ਅਧਾਰ ’ਤੇ ਆਪਣਾ ਟੈਸਟ ਸਰਕਾਰੀ ਹਸਪਤਾਲਾਂ ਤੋਂ ਕਰਵਾਉਣ।


Bharat Thapa

Content Editor

Related News