ਤਰਨਤਾਰਨ ਜ਼ਿਲ੍ਹੇ ''ਚ ਕੋਰੋਨਾ ਦੇ 25 ਹੋਰ ਨਵੇਂ ਮਾਮਲੇ ਆਏ ਸਾਹਮਣੇ

09/20/2020 11:34:05 PM

 

ਤਰਨਤਾਰਨ, (ਰਮਨ ਚਾਵਲਾ)- ਕੋਰੋਨਾ ਬਿਮਾਰੀ ਨੇ ਐਤਵਾਰ ਵਾਲੇ ਦਿਨ ਜਿੱਥੇ ਜ਼ਿਲ੍ਹੇ ’ਚ ਗਰਭਵਤੀ ਔਰਤ, ਬੀ. ਐੱਸ. ਐੱਫ. ਜਵਾਨ ਅਤੇ ਫਰੰਟ ਲਾਈਨ ਵਰਕਰ ਸਣੇ 25 ਵਿਅਕਤੀਆਂ ਨੂੰ ਆਪਣਾ ਸ਼ਿਕਾਰ ਬਣਾਇਆ ਉੱਥੇ ਇਕ ਔਰਤ ਦੀ ਕੋਰੋਨਾ ਕਾਰਨ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ਅੰਦਰ ਹੁਣ ਤੱਕ ਲਏ ਗਏ ਸੈਂਪਲਾਂ ਦੌਰਾਨ 35,161 ਨੈਗੇਟਿਵ, 1400 ਪਾਜ਼ੇਟਿਵ ਅਤੇ 370 ਦੀਆਂ ਰਿਪੋਰਟਾਂ ਆਉਣੀਆਂ ਹਾਲੇ ਬਾਕੀ ਹਨ ਜਦਕਿ ਕੋਰੋਨਾ ਕਾਰਨ ਹੁਣ ਤੱਕ 51 ਵਿਕਤੀਆਂ ਦੀ ਮੌਤ ਹੋ ਚੁੱਕੀ ਹੈ।

ਜਾਣਕਾਰੀ ਅਨੁਸਾਰ ਸ਼ਨੀਵਾਰ ਨੂੰ ਜ਼ਿਲੇ ਭਰ ’ਚੋਂ ਇਕੱਤਰ ਕੀਤੇ ਗਏ 284 ਸੈਂਪਲਾਂ ਨੂੰ ਅੰਮ੍ਰਿਤਸਰ ਸਥਿਤ ਲੈਬਾਟਰੀ ਜਾਂਚ ਲਈ ਭੇਜੇ ਗਏ ਸਨ, ਜਿਸ ਤਹਿਤ ਐਤਵਾਰ ਨੂੰ ਉਕਤ ਸੈਂਪਲਾਂ ’ਚੋਂ 25 ਵਿਅਕਤੀਆਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ ਜਿੰਨ੍ਹਾਂ ਦੀ ਉਮਰ 16 ਸਾਲ ਤੋਂ ਲੈ 85 ਸਾਲ ਤੱਕ ਦੀ ਹੈ। ਇਸ ਦੇ ਨਾਲ ਹੀ ਕੰਸ ਕੌਰ (48) ਪਤਨੀ ਗੁਰਨਾਮ ਸਿੰਘ ਵਾਸੀ ਪਿੰਡ ਸੂਬਾ ਸਿੰਘ ਦੀ ਕੋਰੋਨਾ ਬਿਮਾਰੀ ਕਾਰਨ ਐਤਵਾਰ ਸਵੇਰੇ 4.15 ਵਜੇ ਮੌਤ ਹੌ ਗਈ। ਜਿਸ ਦਾ ਅੰਤਿਮ ਸੰਸਕਾਰ ਕੋਵਿਡ-19 ਦੇ ਨਿਯਮਾਂ ਤਹਿਤ ਪਰਿਵਾਰ ਵਲੋਂ ਕਰ ਦਿੱਤਾ ਗਿਆ।

ਇਸ ਸਬੰਧੀ ਡੀ. ਸੀ. ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲੇ ਦੇ ਸਿਹਤ ਕੇਂਦਰਾਂ ’ਚ ਜਿੱਥੇ ਰੈਪਿੱਡ ਟੈਸਟ ਮੁਫਤ ਕੀਤੇ ਜਾ ਰਹੇ ਹਨ, ਉੱਥੇ ਆਟ. ਟੀ. ਪੀ. ਸੀ. ਟੈਸਟ ਵੀ ਵੱਡੀ ਗਿਣਤੀ ’ਚ ਕੀਤੇ ਜਾ ਰਹੇ ਹਨ। ਉਨ੍ਹਾਂ ਅਪੀਲ ਕੀਤੀ ਕਿ ਲੋਕ ਸ਼ੱਕ ਪੈਣ ’ਤੇ ਆਪਣਾ ਕੋਰੋਨਾ ਟੈਸਟ ਜ਼ਰੂਰ ਕਰਵਾਉਣ ਤਾਂ ਜੋ ਬਿਮਾਰੀ ਦੀ ਪਛਾਣ ਹੋਣ ਤੇ ਉਸ ਦਾ ਠੀਕ ਸਮੇਂ ’ਤੇ ਇਲਾਜ਼ ਕੀਤਾ ਜਾ ਸਕੇ। ਉਨ੍ਹਾਂ ਅਪੀਲ ਕੀਤੀ ਕਿ ਲੋਕ ਕੋਰੋਨਾ ਸਬੰਧੀ ਪ੍ਰਸ਼ਾਸਨ ਵਲੋਂ ਜਾਰੀ ਨਿਯਮਾਂ ਦੀ ਪਹਿਲ ਦੇ ਅਧਾਰ ’ਤੇ ਪਾਲਣਾ ਕਰਨ।

Bharat Thapa

This news is Content Editor Bharat Thapa