ਤਰਨਤਾਰਨ : ਨਸ਼ਾ ਸਪਲਾਈ ਕਰਨ ਵਾਲਾ ਇਕ ਹੋਰ ਮੁੱਖ ਸਿਪਾਹੀ ਮੁਅੱਤਲ

11/22/2019 1:08:36 AM

ਤਰਨ ਤਾਰਨ,(ਰਮਨ): ਜ਼ਿਲੇ 'ਚ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਤਹਿਤ ਅੱਜ ਇਕ ਹੋਰ ਮੁੱਖ ਸਿਪਾਹੀ ਉਪਰ ਗਾਜ ਡਿੱਗੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਨੂੰ ਪੁਲਸ ਨੇ 100 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਦੇ ਹੋਏ ਬਰਖਾਸਤ ਕਰਦੇ ਹੋਏ ਅਗਲੇਰੀ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਜਾਣਕਾਰੀ ਮੁਤਾਬਕ ਸਥਾਨਕ ਪੁਲਿਸ ਲਾਈਨ ਅਧੀਨ ਆਉਂਦੇ ਪੇਸ਼ੀ ਸੈਲ 'ਚ ਤਾਇਨਾਤ ਮੁੱਖ ਸਿਪਾਹੀ ਜਸਬੀਰ ਸਿੰਘ ਨੂੰ ਅੱਜ ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਵੱਲੋ 100 ਗ੍ਰਾਮ ਹੈਰੋਇਨ ਸਮੇਤ ਅੱਜ ਕੈਦੀਆਂ ਨੂੰ ਪੇਸ਼ੀ ਕਰਨ ਦੌਰਾਨ ਕਾਬੂ ਕਰ ਲਿਆ ਗਿਆ ਹੈ। ਜਿਸ ਦੇ ਖਿਲਾਫ ਥਾਣਾ ਸਦਰ ਦੀ ਪੁਲਸ ਵਲੋ ਮਾਮਲਾ ਦਰਜ ਕਰਦੇ ਹੋਏ ਅਗਲੇਰੀ ਬਰਖਾਸਤ ਕੀਤੇ ਜਾਣ ਦੀ ਵਿਭਾਗੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ। ਜਸਬੀਰ ਸਿੰਘ ਕਾਫੀ ਲੰਮੇ ਸਮੇ ਤੋ ਇਸ ਪੇਸ਼ੀ ਸੈੱਲ ਵਿਚ ਤਾਇਨਾਤ ਸੀ ਅਤੇ ਉਹ ਕੈਦੀਆਂ ਨੂੰ ਰੋਜਾਨਾ ਅੰਮ੍ਰਿਤਸਰ ਜੇਲ ਤੋ ਲਿਆਉਣ ਅਤੇ ਛੱਡਣ ਦੀ ਡਿਉਟੀ ਕਰਦਾ ਸੀ। ਸੂਤਰਾਂ ਤੋ ਇਹ ਵੀ ਪਤਾ ਲੱਗਾ ਹੈ ਕਿ ਇਸ ਮੁੱਖ ਸਿਪਾਹੀ ਜੇਲ ਵਿਚ ਬੰਦ ਕੈਦੀਆਂ ਨੂੰ ਹੈਰੋਇਨ ਸਪਲਾਈ ਕਰਨ ਦਾ ਧੰਦਾ ਕਰਦਾ ਸੀ ਅਤੇ ਇਸ ਧੰਦੇ ਤੋ ਕਾਫੀ ਮੋਟੀ ਕਮਾਈ ਹੋ ਰਹੀ ਸੀ। ਐਸ.ਐਸ.ਪੀ ਨੂੰ ਇਸ ਸਬੰਧੀ ਮਿਲੀ ਸੂਚਨਾਂ ਦੇ ਅਧਾਰ ਤੇ ਅੱਜ ਇਕ ਟ੍ਰੈਪ ਲਗਾਇਆ ਗਿਆ ਸੀ ਜਿਸ ਨੂੰ ਗੁਪਤ ਰਖਿਆ ਗਿਆ ਸੀ। ਅੱਜ ਮੁੱਖ ਸਿਪਾਹੀ ਜਸਬੀਰ ਸਿੰਘ ਨੂੰ ਥਾਣਾ ਸਦਰ ਦੀ ਪੁਲਿਸ ਵੱਲੋ ਗ੍ਰਿਫਤਾਰ ਕਰਦੇ ਹੋਏ ਮਾਮਲਾ ਦਰਜ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ  ਐਸ.ਐਸ.ਪੀ ਧਰੁੱਵ ਦਹੀਆ ਵੱਲੋ ਬੀਤੇ ਕੁੱਝ ਦਿਨ ਪਹਿਲਾਂ ਇਕ ਥਾਣੇਦਾਰ ਅਤੇ ਇਕ ਮੁੱਖ ਸਿਪਾਹੀ ਨੂੰ ਹੈਰੋਇਨ ਪੀਣ ਦੇ ਮਾਮਲੇ ਵਿਚ ਬਰਖਾਸਤ ਕੀਤਾ ਜਾ ਚੁੱਕਾ ਹੈ।

ਪੁਲਸ ਘਰ 'ਚ ਵੀ ਮਾਰ ਰਹੀ ਹੈ ਝਾਤੀ
ਐਸ.ਪੀ (ਆਈ) ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਉਹਨਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀ ਹੈ ਪਰ ਪੁਲਸ ਲੋਕਾਂ ਉਪਰ ਨਸ਼ੇ ਦੇ ਖਾਤਮੇ ਸਬੰਧੀ ਜਿਥੇ ਤਿੱਖੀ ਨਜਰ ਰੱਖ ਰਹੀ ਹੈ ਉਥੇ ਆਪਣੇ ਘਰ ਵਿਚ ਵੀ ਪਹਿਲ ਦੇ ਅਧਾਰ ਤੇ ਝਾਤੀ ਮਾਰ ਰਹੀ ਹੈ।ਉਨਾਂ ਦੱਸਿਆ ਕਿ ਇਸੇ ਲੜੀ ਦੇ ਤਹਿਤ ਇਕ ਥਾਣੇਦਾਰ ਅਤੇ ਇਕ ਮੁਖ ਸਿਪਾਹੀ ਨੂੰ ਐਸ.ਐਸ.ਪੀ ਧਰੁੱਵ ਦਹੀਆ ਵੱਲੋ ਬਰਖਾਸਤ ਕੀਤਾ ਜਾ ਚੁੱਕਾ ਹੈ ਅਤੇ ਜੇ ਕੋਈ ਅਜਿਹਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਕੋਈ ਢਿੱਲ ਨਹੀ ਵਰਤੀ ਜਾਵੇਗੀ।