ਸੋਸ਼ਲ ਮੀਡੀਆ ''ਤੇ ਜਨਾਨੀ ਸਬੰਧੀ ਗੰਦੀ ਸ਼ਬਦਾਵਲੀ ਵਰਤਣ ''ਤੇ ਇਕ ਨਾਮਜ਼ਦ

10/02/2020 11:03:41 AM

ਤਰਨਤਾਰਨ (ਰਾਜੂ): ਥਾਣਾ ਸਿਟੀ ਪੱਟੀ ਪੁਲਸ ਨੇ ਸੋਸ਼ਲ ਮੀਡੀਆ 'ਤੇ ਜਨਾਨੀ ਬਾਰੇ ਗੰਦੀ ਸ਼ਬਦਾਵਲੀ ਵਾਇਰਲ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਪਿੰਡ ਠੱਠਾ ਨਿਵਾਸੀ ਮਹਿਲਾ ਨੇ ਦੱਸਿਆ ਕਿ ਉਸ ਦਾ ਪਤੀ ਆਈ.ਟੀ.ਬੀ.ਪੀ. 'ਚ ਨੌਕਰੀ ਕਰਦਾ ਹੈ। ਬੀਤੀ 20 ਸਤੰਬਰ ਨੂੰ ਉਸ ਦੇ ਪਤੀ ਨੇ ''ਠੱਠੇ ਵਾਲੇ ਭਾਊ'' ਵਟ੍ਹਸਐਪ ਗਰੁੱਪ ਵਿਚ ਇਕ ਮੈਸੇਜ਼ ਵੇਖਿਆ, ਜਿਸ 'ਚ ਉਸ ਦੇ ਪ੍ਰਤੀ ਗੰਦੀ ਸ਼ਬਦਾਵਲੀ ਵਰਤੀ ਗਈ ਅਤੇ ਜਿਸ ਨਾਲ ਉਸ ਦੇ ਮਾਨ ਸਨਮਾਨ ਨੂੰ ਠੇਸ ਪਹੁੰਚੀ। ਸਾਡੇ ਵਲੋਂ ਪਤਾ ਕਰਨ 'ਤੇ ਉਕਤ ਮੈਸੇਜ਼ ਪਾਉਣ ਵਾਲੇ ਦੀ ਪਛਾਣ ਬਲਵਿੰਦਰ ਸਿੰਘ ਉਰਫ ਸੋਨੂੰ ਪੁੱਤਰ ਸਰਜਾ ਸਿੰਘ ਵਾਸੀ ਠੱਠਾ ਵਜੋਂ ਹੋਈ। ਜਿਸ ਦੇ ਖ਼ਿਲਾਫ਼ ਉਨਾਂ ਤੁਰੰਤ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ। 

ਇਹ ਵੀ ਪੜ੍ਹੋ : ਹਰੀਸ਼ ਰਾਵਤ ਦੇ ਸਿੱਧੂ ਵੱਲ ਝੁਕਾਅ ਸਬੰਧੀ ਕੈਪਟਨ ਖੇਮੇ 'ਚ ਹਲਚਲ!

ਇਸ ਸਬੰਧੀ ਇੰਸਪੈਕਟਰ ਅਜੇ ਕੁਮਾਰ ਨੇ ਦੱਸਿਆ ਕਿ ਮੁਦਈਆ ਦੀ ਸ਼ਿਕਾਇਤ 'ਤੇ ਬਲਵਿੰਦਰ ਸਿੰਘ ਉਰਫ ਸੋਨੂੰ ਪੁੱਤਰ ਸਰਜ਼ਾ ਸਿੰਘ ਵਾਸੀ ਠੱਠਾ ਖਿਲਾਫ ਮੁਕੱਦਮਾ ਨੰਬਰ 216 ਧਾਰਾ 354ਏ/294 ਆਈ.ਪੀ.ਸੀ. 67ਏ- ਆਈ.ਟੀ. ਐਕਟ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ :ਪੰਜਾਬ 'ਚ ਐਤਵਾਰ ਦੇ ਕਰਫਿਊ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ


Baljeet Kaur

Content Editor

Related News