ਤਰਨਤਾਰਨ ''ਚ ਗ੍ਰੰਥੀ ਦੀ ਬੇਰਹਿਮੀ ਨਾਲ ਕੁੱਟਮਾਰ

09/03/2020 10:52:58 AM

ਤਰਨਤਾਰਨ (ਰਾਜੂ) : ਥਾਣਾ ਸਦਰ ਤਰਨਤਾਰਨ ਪੁਲਸ ਨੇ ਗੁਰਦੁਆਰਾ ਸਾਹਿਬ 'ਚ ਦਾਖ਼ਲ ਹੋ ਕੇ ਗ੍ਰੰਥੀ ਸਿੰਘ ਦੀ ਕੁੱਟਮਾਰ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੋਸ਼ ਹੇਠ 4 ਲੋਕਾਂ ਵਿਰੁੱਧ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਸਿਮਰਤ ਸਿੰਘ ਪੁੱਤਰ ਜੈ ਰਾਮ ਸਿੰਘ ਵਾਸੀ ਰੈਸ਼ੀਆਣਾ ਨੇ ਦੱਸਿਆ ਕਿ ਉਹ ਗੁਰਦੁਆਰਾ ਸਾਹਿਬ 'ਚ ਪਿਛਲੇ 2 ਸਾਲ ਤੋਂ ਗ੍ਰੰਥੀ ਦੀ ਸੇਵਾ ਨਿÎਭਾਅ ਰਿਹਾ ਹੈ। ਬੀਤੇ ਦਿਨ ਉਹ ਗੁਰਦੁਆਰਾ ਸਾਹਿਬ ਵਿਚ ਮੌਜੂਦ ਸੀ ਤਾਂ ਪਿੰਡ ਦੇ ਹੀ ਗੁਰਬਾਜ ਸਿੰਘ, ਕੁਲਦੀਪ ਸਿੰਘ, ਪ੍ਰਭਜੀਤ ਸਿੰਘ ਅਤੇ ਲਖਵਿੰਦਰ ਸਿੰਘ ਨਾਮਕ ਵਿਅਕਤੀ ਗੁਰਦੁਆਰਾ ਸਾਹਿਬ ਵਿਚ ਆਏ ਅਤੇ ਕਿਹਾ ਕਿ ਇਸ ਨੂੰ ਸਾਡੇ ਪਰਿਵਾਰ ਬਾਰੇ ਕੋਰੋਨਾ ਦੀ ਅਫਵਾਹ ਫੈਲਾਉਣ ਦਾ ਮਜ਼ਾ ਚਖਾ ਦਿਓ। ਜਿਸ 'ਤੇ ਉਕਤ ਵਿਅਕਤੀਆਂ ਨੇ ਉਸ ਦੀ ਕੁੱਟ ਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਨੇ ਅੰਮ੍ਰਿਤਸਰ 'ਚ ਫ਼ਿਰ ਢਾਹਿਆ ਕਹਿਰ: ਮੈਡੀਕਲ ਅਫ਼ਸਰ ਸਮੇਤ 93 ਪਾਜ਼ੇਟਿਵ, 5 ਮੌਤਾਂ

ਇਸ ਸਬੰਧੀ ਏ.ਐੱਸ.ਆਈ. ਮੁਖਤਾਰ ਸਿੰਘ ਨੇ ਦੱਸਿਆ ਕਿ ਗੁਰਬਾਜ ਸਿੰਘ ਪੁੱਤਰ ਜੇਠਾ ਸਿੰਘ, ਕੁਲਦੀਪ ਸਿੰਘ ਪੁੱਤਰ ਜੇਠਾ ਸਿੰਘ, ਪ੍ਰਭਜੀਤ ਸਿੰਘ ਪੁੱਤਰ ਗੁਰਬਾਜ ਸਿੰਘ ਅਤੇ ਲਖਵਿੰਦਰ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਰੈਸ਼ੀਆਣਾ ਖਿਲਾਫ ਮੁਕੱਦਮਾ ਨੰਬਰ 279 ਧਾਰਾ 295/323/506 ਆਈ.ਪੀ.ਸੀ. ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਪੁਲਸ ਇੰਸਪੈਕਟਰ ਦੀ ਕਰਤੂਤ: ਸਾਬਕਾ ਸੂਬੇਦਾਰ ਦੇ ਘਰ ਦੇ ਬਾਹਰ ਕੈਮਰੇ ਅੱਗੇ ਖੜ੍ਹ ਕਰਦਾ ਹੈ ਗੰਦਾ ਕੰਮ, ਵੇਖੋ ਵੀਡੀਓ


Baljeet Kaur

Content Editor

Related News