ਉੱਚੀ ਅਵਾਜ਼ ''ਚ ਡੈੱਕ ਚਲਾਉਣ ਤੋਂ ਮਨ੍ਹਾ ਕਰਨ ''ਤੇ ਪੁਲਸ ਪਾਰਟੀ ਨਾਲ ਖਿੱਚ ਧੂਹ, ਕੇਸ ਦਰਜ

12/01/2020 2:54:03 PM

ਤਰਨਤਾਰਨ (ਰਾਜੂ, ਬਲਵਿੰਦਰ ਕੌਰ): ਅੰਮ੍ਰਿਤਸਰ-ਫਿਰੋਜ਼ਪੁਰ ਮਾਰਗ 'ਤੇ ਸਥਿਤ ਅੱਡਾ ਦਬੁਰਜੀ ਵਿਖੇ ਟਰੈਕਟਰ 'ਤੇ ਸਵਾਰ ਵਿਅਕਤੀਆਂ ਨੂੰ ਉੱਚੀ ਅਵਾਜ਼ 'ਚ ਡੈੱਕ ਲਗਾਉਣ ਤੋਂ ਮਨ੍ਹਾ ਕਰਨ 'ਤੇ ਤੈਸ਼ 'ਚ ਆਏ ਟਰੈਕਟਰ ਸਵਾਰਾਂ ਵਲੋਂ ਪੁਲਸ ਪਾਰਟੀ ਨੂੰ ਗਾਲਾਂ ਕੱਢਣ ਅਤੇ ਵਰਦੀ ਤੋਂ ਫੜ੍ਹ ਕੇ ਮੁਲਾਜ਼ਮ ਦੀ ਖਿੱਚ ਧੂਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਿਟੀ ਤਰਨਤਾਰਨ ਪੁਲਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਰਾਤ ਤੋਂ ਲਾਗੂ ਹੋਵੇਗਾ ਨਾਈਟ ਕਰਫ਼ਿਊ, ਜਾਣੋ ਜਾਰੀ ਹੋਏ ਹੋਰ ਦਿਸ਼ਾ-ਨਿਰਦੇਸ਼ਾਂ ਬਾਰੇ

ਇਸ ਸਬੰਧੀ ਚੌਕੀ ਦਬੁਰਜੀ ਦੇ ਇੰਚਾਰਜ ਏ. ਐੱਸ. ਆਈ. ਗੱਜਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਅੱਡਾ ਦਬੁਰਜੀ ਵਿਖੇ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਉਨ੍ਹਾਂ ਇਕ ਸਵਰਾਜ ਟਰੈਕਟਰ ਸਵਾਰ ਦੋ ਨੌਜਵਾਨਾਂ ਨੂੰ ਰੋਕਿਆ ਜਿੰਨਾਂ ਨੇ ਬੜੀ ਉੱਚੀ ਅਵਾਜ਼ 'ਚ ਡੈੱਕ ਲਗਾਏ ਹੋਏ ਸਨ। ਜਦੋਂ ਉਨ੍ਹਾਂ ਨੂੰ ਡੈੱਕ ਬੰਦ ਕਰਨ ਲਈ ਕਿਹਾ ਤਾਂ ਉਕਤ ਵਿਅਕਤੀ ਤੈਸ਼ 'ਚ ਆ ਗਏ ਅਤੇ ਮੁਲਾਜ਼ਮਾਂ ਨੂੰ ਗਾਲ੍ਹਾਂ ਕੱਢਣ ਲੱਗ ਪਏ। ਇਸੇ ਦੌਰਾਨ ਉਕਤ ਵਿਅਕਤੀਆਂ ਨੇ ਸਿਪਾਹੀ ਗੁਰਪ੍ਰੀਤ ਸਿੰਘ ਨੂੰ ਵਰਦੀ ਤੋਂ ਫੜ੍ਹ ਲਿਆ ਅਤੇ ਉਸ ਦੀ ਖਿੱਚ-ਧੂਹ ਕਰਨ ਲੱਗ ਪਏ ਅਤੇ ਭੀੜ ਦਾ ਫ਼ਾਇਦਾ ਉਠਾ ਕੇ ਭੱਜ ਗਏ। ਚੌਕੀ ਇੰਚਾਰਜ਼ ਨੇ ਦੱਸਿਆ ਕਿ ਟਰੈਕਟਰ ਸਵਾਰ ਉਕਤ ਮਨਜਿੰਦਰ ਸਿੰਘ ਉਰਫ਼ ਫ਼ੌਜੀ ਪੁੱਤਰ ਸੁਖਦੇਵ ਸਿੰਘ ਵਾਸੀ ਦਬੁਰਜੀ ਅਤੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮੁਕੱਦਮਾ ਨੰਬਰ 297 ਧਾਰਾ 353/186 ਆਈ. ਪੀ. ਸੀ. ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਦਿਲ ਦਹਿਲਾਉਣ ਵਾਲੀ ਵਾਰਦਾਤ, ਗੈਂਗਸਟਰਾਂ ਨੇ ਨੌਜਵਾਨ ਦਾ ਕਤਲ ਕਰ ਪਾਇਆ ਭੰਗੜਾ


Baljeet Kaur

Content Editor

Related News