ਤਰਨਤਾਰਨ ਪੁਲਸ ਨੇ 5 ਤਸਕਰਾਂ ਦੀ 11 ਕਰੋੜ 62 ਲੱਖ 14 ਹਜ਼ਾਰ 925 ਰੁਪਏ ਦੀ ਜਾਇਦਾਦ ਕੀਤੀ ਜ਼ਬਤ

06/11/2020 10:34:40 AM

ਤਰਨਤਾਰਨ (ਬਲਵਿੰਦਰ ਕੌਰ,ਰਾਜੂ) : ਜ਼ਿਲਾ ਤਰਨਤਾਰਨ ਦੇ ਪੁਲਸ ਮੁਖੀ ਧਰੁਵ ਦਹੀਆ ਵਲੋਂ ਨਸ਼ਿਆਂ ਦੇ ਸੌਦਾਗਰਾਂ ਨੂੰ ਨੱਥ ਪਾਉਣ ਲਈ ਵਿੱਢੀ ਹੋਈ ਮੁਹਿੰਮ ਤਹਿਤ ਜ਼ਿਲਾ ਪੁਲਸ ਵਲੋਂ ਨਸ਼ਾ ਸਮਗਲਰਾਂ ਦੀਆਂ ਜਾਇਦਾਦਾਂ ਜ਼ਬਤ ਕਰਨ ਦੀ ਕੜੀ ਤਹਿਤ ਅੱਜ ਜ਼ਿਲਾ ਤਰਨਤਾਰਨ ਪੁਲਸ ਨੇ 5 ਨਸ਼ਾ ਸਮਗਲਰਾਂ ਦੀ 11 ਕਰੋੜ 62 ਲੱਖ 14 ਹਜ਼ਾਰ 925 ਰੁਪਏ ਦੀ ਜਾਇਦਾਦ ਜ਼ਬਤ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਐੱਸ.ਐੱਸ.ਪੀ. ਧਰੁਵ ਦਹੀਆ ਨੇ ਦੱਸਿਆ ਕਿ ਬਲਵਿੰਦਰ ਸਿੰਘ ਉਰਫ ਬਿੱਲਾ ਪੁੱਤਰ ਅਮਰੀਕ ਸਿੰਘ ਵਾਸੀ ਹਵੇਲੀਆਂ ਖਿਲਾਫ ਥਾਣਾ ਸਦਰ ਅੰਮ੍ਰਿਤਸਰ ਵਿਚ ਮੁਕੱਦਮਾ ਨੰਬਰ 174/13 ਜ਼ੁਰਮ 21/61/85 ਐੱਨ.ਡੀ.ਪੀ.ਐੱਸ. ਐਕਟ ਤਹਿਤ ਕੇਸ ਦਰਜ ਹੈ। ਜਿਸ ਦੀ ਕੁੱਲ 8 ਕਰੋੜ 14 ਲੱਖ 25 ਹਜ਼ਾਰ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। 

ਇਹ ਵੀ ਪੜ੍ਹੋਂ : ਸ੍ਰੀ ਹਰਿਮੰਦਰ ਸਾਹਿਬ 'ਚ ਰੌਣਕਾਂ ਲੱਗਣੀਆਂ ਸ਼ੁਰੂ, ਵੱਡੀ ਗਿਣਤੀ 'ਚ ਪੁੱਜ ਰਹੀਆਂ ਨੇ ਸੰਗਤਾਂ

ਇਸੇ ਤਰ੍ਹਾਂ ਕਿੰਦਰਬੀਰ ਸਿੰਘ ਉਰਫ ਸੰਨੀ ਪੁੱਤਰ ਪਲਵਿੰਦਰ ਸਿੰਘ ਵਾਸੀ ਡਿਆਲ ਰਾਜਪੂਤਾਂ ਦੀ 1 ਕਰੋੜ 98 ਲੱਖ 35 ਹਜ਼ਾਰ ਦੀ ਜਾਇਦਾਦ, ਕੁਲਦੀਪ ਸਿੰਘ ਪੁੱਤਰ ਮੇਹਰ ਸਿੰਘ ਵਾਸੀ ਚੰਨਾ ਸਿਰਜਾ ਮਿਰਜਾ ਥਾਣਾ ਵਲਟੋਹਾ ਦੀ 1 ਕਰੋੜ 7 ਲੱਖ 27 ਹਜ਼ਾਰ 500 ਰੁਪਏ ਦੀ ਜਾਇਦਾਦ, ਅਵਤਾਰ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਨੌਸ਼ਹਿਰਾ ਢਾਲਾ ਦੀ 27 ਲੱਖ 4 ਹਜ਼ਾਰ 500 ਰੁਪਏ ਅਤੇ ਰਛਪਾਲ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਭੁੱਚਰ ਦੀ 15 ਲੱਖ 22 ਹਜ਼ਾਰ 925 ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਐੱਸ.ਐੱਸ.ਪੀ. ਧਰੁਵ ਦਹੀਆ ਨੇ ਦੱਸਿਆ ਕਿ ਇਹ ਸਾਰੇ ਨਾਮੀ ਤਸਕਰ ਹਨ ਅਤੇ ਇਨ੍ਹਾਂ ਵਿਰੁੱਧ ਵੱਖ-ਵੱਖ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਤਰਨਤਾਰਨ ਪੁਲਸ ਵਲੋਂ ਹੁਣ ਤੱਕ 63 ਤਸਕਰਾਂ ਦੀ ਕੁੱਲ 70 ਕਰੋੜ 86 ਲੱਖ 35 ਹਜ਼ਾਰ 653 ਰੁਪਏ ਦੀ ਜਾਇਦਾਦ ਜ਼ਬਤ ਕੀਤੀ ਜਾ ਚੁੱਕੀ ਹੈ ਅਤੇ ਨਸ਼ਾ ਵੇਚਣ ਵਾਲਿਆਂ ਖਿਲਾਫ ਪੁਲਸ ਦੀ ਇਹ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ।

ਇਹ ਵੀ ਪੜ੍ਹੋਂ : 'ਸਿਰੜ' ਅਤੇ 'ਸਿਦਕ' ਦੀ ਵਿਲੱਖਣ ਮਿਸਾਲ ਹੈ ਪੰਜਾਬ ਦੀ ਇਹ ਧੀ


Baljeet Kaur

Content Editor

Related News