ਤਰਨਤਾਰਨ ਵਿਖੇ ਸਥਿਤ ਇਤਿਹਾਸਕ ਦਰਸ਼ਨੀ ਡਿਓੜੀ ਨੂੰ ਮੁੜ ਉਸਾਰਨ ਦੀ ਤਿਆਰੀ ਸ਼ੁਰੂ

05/23/2022 3:03:06 PM

ਤਰਨਤਾਰਨ (ਰਮਨ) - ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਵਸਾਈ ਨਗਰੀ ਤਰਨਤਾਰਨ ਵਿਖੇ ਸਥਿਤ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਦਵਾਰ (ਇਤਿਹਾਸਕ ਦਰਸ਼ਨੀ ਡਿਓੜੀ) ਕਰੀਬ 200 ਸਾਲ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕੰਵਰ ਨੌਨਿਹਾਲ ਸਿੰਘ ਵੱਲੋਂ ਬਣਵਾਈ ਗਈ ਸੀ। ਇਸ ਇਤਿਹਾਸਕ ਦਰਸ਼ਨੀ ਡਿਓੜੀ ਨੂੰ ਕਾਰ ਸੇਵਾ ਵਾਲੇ ਬਾਬੇ ਦੇ ਸੇਵਕਾਂ ਵੱਲੋਂ ਮੁੜ ਉਸਾਰੀ ਲਈ 31 ਮਾਰਚ 2019 ਦੀ ਰਾਤ ਨੂੰ ਢਾਹੁਣਾ ਸ਼ੁਰੂ ਕਰ ਦਿੱਤਾ ਗਿਆ ਸੀ। ਵੱਖ-ਵੱਖ ਸਿੱਖ ਜਥੇਬੰਦੀਆਂ ਅਤੇ ਹੋਰਾਂ ਵੱਲੋਂ ਇਸ ਦਾ ਵਿਰੋਧ ਕੀਤੇ ਜਾਣ ਤੋਂ ਬਾਅਦ ਇਸ ਦੀ ਮੁੜ ਉਸਾਰੀ ਦਾ ਕੰਮ ਰੋਕ ਦਿੱਤਾ ਗਿਆ ਸੀ।

ਪੜ੍ਹੋ ਇਹ ਵੀ ਖ਼ਬਰ: ਭਿੱਖੀਵਿੰਡ ’ਚ ਸੁਨਿਆਰੇ ਨੂੰ ਅਗਵਾ ਕਰ ਬੇਰਹਿਮੀ ਨਾਲ ਕੀਤਾ ਕਤਲ, ਪਿੰਡ ਰੈਸ਼ੀਆਣਾ ਨੇੜਿਓ ਬਰਾਮਦ ਹੋਈ ਲਾਸ਼

3 ਸਾਲ ਬੀਤ ਜਾਣ ਦੇ ਬਾਵਜੂਦ ਇਸ ਇਤਿਹਾਸਿਕ ਡਿਓੜੀ ਦੀ ਉਸਾਰੀ ਕਾਨੂੰਨੀ ਕਾਰਨਾਂ ਕਰਕੇ ਨਹੀਂ ਕੀਤੀ ਜਾ ਸਕੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਏ ਗਏ ਫ਼ੈਸਲੇ ਦੌਰਾਨ ਇਸ ਇਤਿਹਾਸਿਕ ਡਿਓੜੀ ਦੇ ਨੁਕਸਾਨੇ ਹਿੱਸੇ ਨੂੰ ਮੁੜ ਉਸਾਰਨ ਦੀ ਤਿਆਰੀ ਸ਼ੁਰੂ ਕਰ ਲਈ ਗਈ ਹੈ, ਜਿਸ ਬਾਬਤ ਐੱਸ.ਜੀ.ਪੀ.ਸੀ. ਵੱਲੋਂ ਇਸ ਦੇ ਟੈਂਡਰ ਮੰਗ ਲਏ ਗਏ ਹਨ। ਧਰਵਿੰਦਰ ਸਿੰਘ ਮਾਣੋਚਾਹਲ ਮੈਨੇਜਰ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਨੇ ਦੱਸਿਆ ਕਿ 25 ਮਈ ਨੂੰ ਸਿੱਖ ਇਤਿਹਾਸਕਾਰਾਂ ਅਤੇ ਹੋਰ ਵਿਭਾਗ ਦੇ ਮੁਖੀਆਂ ਨਾਲ ਵਿਸ਼ੇਸ਼ ਮੀਟਿੰਗ ਕਰਦੇ ਹੋਏ ਇਸ ਕੰਮ ਨੂੰ ਨੇਪਰੇ ਚਾੜ੍ਹੇ ਜਾਣ ਸੰਬੰਧੀ ਸ਼ੁਰੁਆਤ ਕੀਤੀ ਜਾਵੇਗੀ।

ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ ਵਿਖੇ ਪ੍ਰੇਮੀ ਜੋੜੇ ਨੇ ਕੀਤੀ ਖ਼ੁਦਕੁਸ਼ੀ, ਨੌਜਵਾਨ ਦਾ ਡੇਢ ਮਹੀਨਾ ਪਹਿਲਾਂ ਹੋਇਆ ਸੀ ਵਿਆਹ

ਜ਼ਿਕਰਯੋਗ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਦਵਾਰ ਉਪਰ ਮੌਜੂਦ ਇਤਿਹਾਸਕ ਦਰਸ਼ਨੀ ਡਿਓੜੀ ਨੂੰ ਜਲਦ ਉਸਾਰੇ ਜਾਣ ਸਬੰਧੀ ਸ਼ਹਿਰ ਵਾਸੀਆਂ ਵੱਲੋਂ ਮੰਗ ਕੀਤੀ ਜਾ ਰਹੀ ਸੀ। ਇਸ ਸਬੰਧ ’ਚ ਲਏ ਗਏ ਫ਼ੈਸਲੇ ਨੂੰ ਵੇਖਦੇ ਹੋਏ ਸਿੱਖ ਸੰਗਤਾਂ ਵਿਚ ਕਾਫ਼ੀ ਖੁਸ਼ੀ ਪਾਈ ਜਾ ਰਹੀ ਹੈ।


rajwinder kaur

Content Editor

Related News