ਤਰਨਤਾਰਨ: 676 ਗ੍ਰਾਮ ਹੈਰਇਨ ਸਣੇ 5 ਮੁਲਜ਼ਮ ਕਾਬੂ

02/18/2020 3:54:59 PM

ਤਰਨਤਾਰਨ (ਰਮਨ): ਜ਼ਿਲਾ ਤਰਨਤਾਰਨ ਦੀ ਸੀ.ਆਈ. ਏ. ਸਟਾਫ ਪੁਲਸ ਵਲੋਂ ਪੰਜ ਮੁਲਜ਼ਮਾਂ ਨੂੰ ਕੁੱਲ 676 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਐੱਸ.ਪੀ.ਡੀ. ਜਗਜੀਤ ਸਿੰਘ ਵਾਲੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਪੰਜਾਂ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਪਾਸੋਂ ਇੱਕ ਵਰਨਾ ਕਾਰ ਅਤੇ ਬੁਲੇਟ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ।


Shyna

Content Editor

Related News