ਕਾਰ ਸਵਾਰ ''ਤੇ ਹਮਲਾ ਕਰਕੇ ਕਾਰ, ਮੋਬਾਇਲ ਅਤੇ ਨਕਦੀ ਖੋਹਣ ਦੇ ਦੋਸ਼ ਹੇਠ 10 ਨਾਮਜ਼ਦ

10/27/2020 1:07:31 PM

ਤਰਨਤਾਰਨ (ਰਾਜੂ): ਥਾਣਾ ਸਦਰ ਪੱਟੀ ਦੀ ਪੁਲਸ ਨੇ ਕਾਰ ਸਵਾਰ ਵਿਅਕਤੀ 'ਤੇ ਜਾਨੋਂ ਮਾਰਨ ਦੀ ਨੀਯਤ ਨਾਲ ਹਮਲਾ ਕਰਕੇ ਕਾਰ, ਮੋਬਾਇਲ ਅਤੇ ਨਕਦੀ ਖੋਹ ਕੇ ਲੈ ਜਾਣ ਦੇ ਦੋਸ਼ ਹੇਠ 10 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਹਰਭਾਗ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਭੰਗਾਲਾ ਨੇ ਦੱਸਿਆ ਕਿ ਉਸ ਦਾ ਪਿਤਾ ਕਰਨੈਲ ਸਿੰਘ ਆਪਣੇ ਛੋਟੇ ਲੜਕੇ ਨੂੰ ਲਿਆਉਣ ਲਈ ਹਰੀਕੇ ਨੂੰ ਜਾ ਰਿਹਾ ਸੀ ਜਦ ਉਹ ਪਿੰਡ ਤੂਤ ਨਜ਼ਦੀਕ ਪਹੁੰਚਿਆ ਤਾਂ ਰਸਤੇ 'ਚ ਲਵਪ੍ਰੀਤ ਸਿੰਘ, ਸਤਨਾਮ ਸਿੰਘ ਵਾਸੀ ਰਸੂਲਪੁਰ ਆਦਿ ਖੜ੍ਹੇ ਸਨ, ਜਿੰਨਾਂ ਨੇ ਉਸ ਦੇ ਪਿਤਾ ਨੂੰ ਰੋਕ ਲਿਆ ਅਤੇ ਤੂੰ-ਤੂੰ ਮੈਂ-ਮੈਂ ਕਰਨ ਲੱਗ ਪਏ। 

ਇਹ ਵੀ ਪੜ੍ਹੋ : ਖੇਤੀਬਾੜੀ ਪੁਰਸਕਾਰ ਹਾਸਲ ਕਰਨ ਵਾਲੀ ਕਿਸਾਨ ਬੀਬੀ ਨੇ ਦੱਸਿਆ ਆਖ਼ਰ ਕਿਉਂ ਕਿਸਾਨ ਕਰ ਰਹੇ ਨੇ ਖ਼ੁਦਕੁਸ਼ੀਆਂ

ਇਸੇ ਦੌਰਾਨ ਉਕਤ ਵਿਅਕਤੀਆਂ ਨੇ ਫ਼ੋਨ ਕਰਕੇ ਹੋਰ ਨੌਜਵਾਨ ਬੁਲਾ ਲਏ ਜਿੰਨਾਂ ਨੇ ਉਸ ਦੇ ਪਿਤਾ 'ਤੇ ਜਾਨੋਂ ਮਾਰਨ ਦੀ ਨੀਯਤ ਨਾਲ ਹਮਲਾ ਕਰਕੇ ਸੱਟਾਂ ਮਾਰੀਆਂ ਅਤੇ ਕਾਰ ਅਤੇ 18-20 ਹਜ਼ਾਰ ਦੀ ਨਕਦੀ ਖੋਹ ਕੇ ਭੱਜ ਗਏ। ਇਸ ਦੀ ਸ਼ਿਕਾਇਤ ਉਨ੍ਹਾਂ ਤੁਰੰਤ ਪੁਲਸ ਨੂੰ ਕਰ ਦਿੱਤੀ। ਇਸ ਸਬੰਧੀ ਏ.ਐੱਸ.ਆਈ. ਗੁਰਪਾਲ ਸਿੰਘ ਨੇ ਦੱਸਿਆ ਕਿ ਮੁਦਈ ਦੇ ਬਿਆਨਾਂ 'ਤੇ ਲਵਪ੍ਰੀਤ ਸਿੰਘ, ਸਤਨਾਮ ਸਿੰਘ ਵਾਸੀ ਰਸੂਲਪੁਰ, ਮਨਦੀਪ ਸਿੰਘ, ਧਰਮਿੰਦਰ ਸਿੰਘ, ਬਚਿੱਤਰ ਸਿੰਘ, ਗੁਰਬੀਰ ਸਿੰਘ, ਗੁਰਸੇਵਕ ਸਿੰਘ, ਮਨਦੀਪ ਸਿੰਘ, ਗੁਰਜੰਟ ਸਿੰਘ ਅਤੇ ਮਨਜੀਤ ਸਿੰਘ ਖ਼ਿਲਾਫ਼ ਮੁਕੱਦਮਾ ਨੰਬਰ 230 ਧਾਰਾ 307/379ਬੀ/324/323/506/148/149 ਆਈ.ਪੀ.ਸੀ., 25/27/54/59 ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਸੈਕਸ ਚੇਂਜ ਕਰਵਾਉਣ ਤੋਂ ਬਾਅਦ ਹੁਣ ਭਰਾ ਬਣੀਆਂ ਇਹ 2 'ਭੈਣਾਂ'


Baljeet Kaur

Content Editor

Related News