ਅਸਲਾ ਸ਼ਾਖਾ ਦੇ ਮੁਖੀ ਚੀਮਾ ਨੇ ਪਰਚੇ ਨੂੰ ਝੂਠਾ ਸਾਬਤ ਕਰਨ ਸਬੰਧੀ ਹਾਈਕੋਰਟ ਦੀ ਲਈ ਸ਼ਰਨ

12/12/2020 11:31:05 AM

ਤਰਨਤਾਰਨ (ਰਮਨ): ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ 'ਚ ਮੌਜੂਦ ਅਸਲਾ ਸ਼ਾਖਾ ਦੇ ਮੁਖੀ ਖ਼ਿਲਾਫ਼ ਪੁਲਸ ਵਲੋਂ ਦਰਜ ਕੀਤੇ ਗਏ ਮੁਕੱਦਮੇ ਨੂੰ ਗਲਤ ਸਾਬਤ ਕਰਨ ਲਈ ਮਾਣਯੋਗ ਹਾਈਕੋਰਟ ਦੀ ਸ਼ਰਨ ਲਈ ਗਈ ਹੈ, ਜਿਸ ਦੌਰਾਨ ਅਦਾਲਤ ਵਲੋਂ ਜਾਰੀ ਕੀਤੇ ਗਏ ਨੋਟਿਸ ਦਾ ਜਵਾਬ ਪੁਲਸ ਵਲੋਂ ਤਿਆਰ ਕਰਦੇ ਹੋਏ 16 ਦਸੰਬਰ ਨੂੰ ਸਬੂਤਾਂ ਸਮੇਤ ਪੇਸ਼ ਕੀਤਾ ਜਾਵੇਗਾ। ਕਰੋੜਾਂ ਰੁਪਏ ਦੀ ਜਾਇਦਾਦ ਇਕੱਠੀ ਕਰਨ ਵਾਲੇ ਚੀਮਾ ਵਲੋਂ ਜਿੱਥੇ ਸਿਆਸੀ ਨੇਤਾਵਾਂ ਤੱਕ ਪਹੁੰਚ ਕਰਨ ਦੇ ਬਾਵਜੂਦ ਕੋਈ ਰਾਹਤ ਨਹੀਂ ਮਿਲੀ, ਉੱਥੇ ਪੁਲਸ ਵਲੋਂ ਗ੍ਰਿਫ਼ਤਾਰੀ ਸਬੰਧੀ ਜ਼ਿਲ੍ਹੇ ਦੇ ਤਿੰਨ ਗੰਨ ਹਾਊਸ ਮਾਲਕਾਂ ਨੂੰ ਨਾਜ਼ਮਦ ਕਰਦੇ ਹੋਏ ਛਾਪੇਮਾਰੀ ਜਾਰੀ ਰੱਖੀ ਗਈ ਹੈ। 

ਇਹ ਵੀ ਪੜ੍ਹੋ : ਵਿਆਹ ਵਾਲੇ ਘਰ 'ਚ ਪਏ ਕੀਰਨੇ: ਭੈਣ ਦੇ ਵਿਆਹ ਮੌਕੇ ਭੰਗੜੇ ਪਾਉਂਦੇ ਨੌਜਵਾਨ ਦੀ ਮੌਤ, ਲੁਟੇਰੇ ਵੀ ਚੁੱਕ ਗਏ ਫ਼ਾਇਦਾ

ਜਾਣਕਾਰੀ ਅਨੁਸਾਰ ਅਸਲਾ ਸ਼ਾਖਾ ਦੇ ਮੌਜੂਦਾ ਇੰਚਾਰਜ ਕਰਵਿੰਦਰ ਸਿੰਘ ਚੀਮਾ ਅਤੇ ਮਨਜਿੰਦਰ ਸਿੰਘ ਮਨੀ ਵਾਸੀ ਪੰਡੋਰੀ ਗੋਲਾ ਖ਼ਿਲਾਫ਼ ਪੁਲਸ ਨੇ ਕਰੀਬ 250 ਜਾਅਲੀ ਅਸਲਾ ਲਾਇਸੈਂਸ ਬਣਾਉਂਦੇ ਹੋਏ ਕਥਿਤ ਤੌਰ 'ਤੇ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਦੇ ਮਾਲਕ ਬਨਣ ਸਬੰਧੀ 23 ਨਵੰਬਰ ਨੂੰ ਥਾਣੇ 'ਚ ਮਾਮਲਾ ਦਰਜ ਕੀਤਾ ਸੀ। ਜਿਸ ਤੋਂ ਤੁਰੰਤ ਬਾਅਦ ਚੀਮਾ ਆਪਣੇ ਸਰਕਾਰੀ ਦਫ਼ਤਰ ਤੋਂ ਅੰਡਰ ਗਰਾਊਂਡ ਹੋ ਗਿਆ ਅਤੇ ਸਿਆਸੀ ਨੇਤਾਵਾਂ ਦੀ ਸ਼ਰਨ 'ਚ ਜਾ ਪੁੱਜਾ। ਮਾਮਲਾ ਗੰਭੀਰ ਹੁੰਦਾ ਵੇਖ ਮੌਜੂਦਾ ਅਤੇ ਸਾਬਕਾ ਸਿਆਸੀ ਨੇਤਾਵਾਂ ਨੇ ਇਸ ਕੇਸ 'ਚ ਕੋਈ ਵੀ ਮਦਦ ਕਰਨੀ ਠੀਕ ਨਹੀਂ ਸਮਝੀ। ਇਸ ਤੋਂ ਬਾਅਦ ਕਰਵਿੰਦਰ ਸਿੰਘ ਚੀਮਾ ਵਲੋਂ ਪੁਲਸ ਖ਼ਿਲਾਫ਼ ਝੂਠਾ ਰੰਜਿਸ਼ ਤਹਿਤ ਪਰਚਾ ਦਰਜ ਕਰਨ ਸਬੰਧੀ ਇਕ ਅਰਜੀ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ 'ਚ ਦਾਖ਼ਲ ਕੀਤੀ ਗਈ ਹੈ। ਇਸ ਸਬੰਧੀ ਅਦਾਲਤ ਵਲੋਂ ਐੱਸ.ਐੱਸ.ਪੀ. ਨੂੰ ਨੋਟਿਸ ਜਾਰੀ ਕਰਦੇ ਹੋਏ 16 ਦਸੰਬਰ ਨੂੰ ਜਵਾਬ ਮੰਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਨੇ ਕੋਵਿਡ ਟੀਕਾਕਰਨ ਦੀ ਸ਼ੁਰੂਆਤ ਲਈ ਖਿੱਚੀਆਂ ਤਿਆਰੀਆਂ , ਜਾਣੋ ਕੀ ਹੈ ਰਣਨੀਤੀ

ਜ਼ਿਲ੍ਹਾ ਬਨਣ ਤੋਂ ਬਾਅਦ ਇਸ ਕਈ ਅਸਲਾ ਲਾਇਸੈਂਸ ਜੋ ਪਹਿਲਾਂ ਮੈਨੁਅਲ ਤਿਆਰ ਕੀਤੇ ਜਾਂਦੇ ਸਨ, ਸਬੰਧੀ ਕਰਵਿੰਦਰ ਸਿੰਘ ਚੀਮਾ ਖ਼ਿਲਾਫ਼ ਪੁਲਸ ਅਤੇ ਵਿਜੀਲੈਂਸ ਵਿਭਾਗ ਵਲੋਂ 2016 ਦੌਰਾਨ ਮਾਮਲੇ ਦਰਜ ਕੀਤੇ ਗਏ ਸਨ। ਉਸ ਵੇਲੇ ਪੁਰਾਣੇ ਡੀ.ਸੀ. ਦਫ਼ਤਰ ਵਿਖੇ ਅਸਲਾ ਸ਼ਾਖਾ ਦਾ ਜ਼ਿਆਦਾਤਰ ਰਿਕਾਰਡ ਜਿਸ 'ਚ ਕਈ ਤਰ੍ਹਾਂ ਦੀਆਂ ਕੁੰਡੀਆਂ ਸਨ ਇਕ ਹਾਦਸੇ ਦੌਰਾਨ ਸੜ ਕੇ ਸਵਾਹ ਹੋ ਗਿਆ ਦੀ ਜੋ ਬਹੁਤ ਚਰਚਾ 'ਚ ਰਿਹਾ। ਆਪਣੇ ਖ਼ਿਲਾਫ਼ ਦਰਜ ਮੁਕੱਦਮਿਆਂ ਨੂੰ ਗਲਤ ਕਰਾਰ ਦੇਣ ਸਬੰਧੀ ਚੀਮਾ ਵਲੋਂ ਉਸ ਵੇਲੇ ਇਕ ਕੈਬਨਿਟ ਮੰਤਰੀ ਦੀ ਸਿਫ਼ਾਰਸ਼ ਨਾਲ ਦੁਬਾਰਾਂ ਜਾਂਚ ਲਈ ਇਨਕੁਆਰੀ ਮਾਰਕ ਕਰਵਾ ਲਈ ਗਈ ਸੀ। ਇਹ ਇਨਕੁਆਰੀ ਪੰਜਾਬ ਦੇ ਏ.ਆਈ.ਜੀ. ਕ੍ਰਾਈਮ ਵਲੋਂ ਕਰਵਾਉਣ ਉਪਰੰਤ ਏ. ਡੀ. ਜੀ. ਪੀ. ਪੰਜਾਬ ਸਾਹਮਣੇ ਰੱਖੀ ਗਈ, ਜਿਸ ਨੂੰ ਪ੍ਰੋਟੋਕੋਲ ਅਨੁਸਾਰ ਨਾ ਮਨਜ਼ੂਰ ਕਰ ਦਿੱਤਾ ਗਿਆ ਸੀ। ਪੁਰਾਣੀ ਇਨਕੁਆਰੀ ਰਿਪੋਰਟ ਨੂੰ ਆਧਾਰ ਬਣਾ ਹੁਣ ਚੀਮਾ ਵਲੋਂ ਮਾਣਯੋਗ ਹਾਈ ਕੋਰਟ 'ਚ ਅਰਜ਼ੀ ਦਾਖ਼ਲ ਕੀਤੀ ਗਈ ਹੈ ਕਿ ਪੁਲਸ ਵਲੋਂ ਇਹ ਨਵਾਂ ਦਰਜ ਕੀਤਾ ਗਿਆ ਪਰਚਾ ਗਲਤ ਹੈ ਅਤੇ ਉਸ ਨੂੰ ਬਦਨਾਮ ਕਰਨ ਦੀ ਸਾਜਿਸ਼ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ 'ਚ ਜਨਵਰੀ ਮਹੀਨੇ ਕੋਰੋਨਾ ਵੈਕਸੀਨ ਆਉਣ ਦੀ ਉਮੀਦ, ਕੋਰੋਨਾ ਯੋਧਿਆਂ ਨੂੰ ਮਿਲੇਗੀ ਪਹਿਲਾਂ

ਜ਼ਿਲ੍ਹੇ 'ਚ ਤਿਆਰ ਕੀਤੇ ਗਏ 250 ਦੇ ਕਰੀਬ ਜਾਅਲੀ (ਨਵੀਂ ਤਕਨੀਕ ਹੋਲੋਗ੍ਰਾਮ ਵਾਲੇ) ਅਸਲਾ ਲਾਇਸੈਂਸਾਂ ਨੂੰ ਬਨਾਉਣ ਬਦਲੇ ਜਿੱਥੇ 50 ਹਜ਼ਾਰ ਤੋਂ 2 ਲੱਖ ਤੱਕ ਰੁਪਏ ਵਸੂਲ ਕੀਤੇ ਜਾਣ ਦੀ ਖ਼ਬਰ ਫੈਲੀ ਹੋਈ ਹੈ ਉੱਥੇ ਪੁਲਸ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਪਾਸੋਂ ਪੁਰਾਣਾ ਸਾਰਾ ਰਿਕਾਰਡ ਹਾਸਲ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਪੁਲਸ ਵਲੋਂ ਗੰਨ ਹਾਊਸ ਦੀ ਬਾਰੀਕੀ ਨਾਲ ਜਾਂਚ ਕਰਦੇ ਹੋਏ ਤਿੰਨ ਗੰਨ ਹਾਊਸਾਂ ਅਤੇ ਜਾਅਲੀ ਅਸਲਾ ਲਾਇਸੈਂਸ ਧਾਰਕਾਂ ਨੂੰ ਨਾਮਜ਼ਦ ਕਰਦੇ ਹੋਏ ਕੇਸ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਜਿਸ ਦੌਰਾਨ ਜਿਆਦਾਤਰ ਗੰਨ ਹਾਊਸ ਮਾਲਕ ਫਰਾਰ ਨਜ਼ਰ ਆ ਰਹੇ ਹਨ। ਅਸਲਾ ਸ਼ਾਖਾ ਅਤੇ ਡਿਪਟੀ ਕਮਿਸ਼ਨਰ ਦਫਤਰ ਦਾ ਜਿਆਦਾਤਰ ਸਟਾਫ (ਮਹਿਲਾ ਸਮੇਤ) ਜੋ ਸ਼ੱਕ ਦੇ ਘੇਰੇ 'ਚ ਆ ਰਿਹਾ ਹੈ ਫਰਾਰ ਹੋ ਗਿਆ ਹੈ ਅਤੇ ਅਸਲਾ ਸ਼ਾਖਾ ਦਾ ਚਾਰਜ ਲੈਣ ਲਈ ਹੋਰ ਦਫਤਰਾਂ 'ਚ ਮੌਜੂਦ ਕਰਮਚਾਰੀਆਂ ਨੂੰ ਕਿਹਾ ਜਾ ਰਿਹਾ ਹੈ ਪਰ ਕੋਈ ਚਾਰਜ ਲੈਣ ਲਈ ਤਿਆਰ ਨਹੀਂ ਹੋ ਰਿਹਾ।

ਇਹ ਵੀ ਪੜ੍ਹੋ : ਬਰਨਾਲਾ 'ਚ ਵੱਡੀ ਵਾਰਦਾਤ : ਨੌਜਵਾਨ ਦੇ ਟੋਟੇ-ਟੋਟੇ ਕਰ ਗਟਰ 'ਚ ਸੁੱਟੀ ਲਾਸ਼

ਪੁਲਸ ਵਲੋਂ ਇਕੱਠੇ ਕੀਤੇ ਗਏ ਹਨ ਪੁਖਤਾ ਸਬੂਤ
ਐੱਸ.ਐੱਸ.ਪੀ ਧਰੁਮਨ ਐੱਚ ਨਿੰਬਾਲੇ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਅਸਲਾ ਸ਼ਾਖਾ ਦੇ ਪੁਰਾਣੇ ਮਾਮਲੇ 'ਚ ਚੀਮਾ ਵਲੋਂ ਕਰਵਾਈ ਗਈ ਜਾਂਚ ਏ.ਡੀ.ਜੀ.ਪੀ ਵਲੋਂ ਕਰਵਾਈ ਜਾਣੀ ਚਾਹੀਦੀ ਸੀ ਜੋ ਕਿ ਨਹੀਂ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਕਰਵਿੰਦਰ ਸਿੰਘ ਚੀਮਾ ਖਿਲਾਫ ਪੁਲਸ ਨੇ ਹੋਰ ਬਹੁਤ ਸਾਰੇ ਪੁੱਖਤਾ ਸਬੂਤ ਇਕੱਠੇ ਕਰ ਲਏ ਹਨ, ਜਿੰਨ੍ਹਾਂ ਨੂੰ ਮਾਣਯੋਗ ਅਦਾਲਤ ਸਾਹਮਣੇ ਪੇਸ਼ ਕਰਦੇ ਹੋਏ ਦਰਜ ਕੀਤੇ ਪਰਚੇ ਨੂੰ ਸਹੀ ਕਰਾਰ ਮਿਲਣ ਦੀ ਆਸ ਹੈ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹਨ।

ਇਹ ਵੀ ਪੜ੍ਹੋ : ਚੰਗੇ ਭਵਿੱਖ ਖ਼ਾਤਰ ਕੈਨੇਡਾ ਪੜ੍ਹਨ ਗਏ ਪੰਜਾਬੀ ਨੌਜਵਾਨ ਦੀ ਦਰਦਨਾਕ ਹਾਦਸੇ 'ਚ ਮੌਤ


Baljeet Kaur

Content Editor

Related News