ਸ਼ਾਹਪੁਰ ਦੇ ਨੌਜਵਾਨ ਦੀ ਸ਼ੱਕੀ ਹਾਲਤ ''ਚ ਮੌਤ, ਲਾਸ਼ ਬਰਾਮਦ

06/27/2020 6:42:44 PM

ਬਾਬਾ ਬਕਾਲਾ ਸਾਹਿਬ,(ਰਾਕੇਸ਼)- ਇਥੋਂ ਨਜ਼ਦੀਕੀ ਪਿੰਡ ਧਿਆਨਪੁਰ ਵਿਖੇ ਪੁਲਿਸ ਨੂੰ ਇਕ ਨੌਜਵਾਨ ਦੀ ਭੇਦਭਰੀ ਹਾਲਤ 'ਚ ਹੋਈ ਮੌਤ ਤੋਂ ਬਾਅਦ ਉਸ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਪਿੰਡ ਸ਼ਾਹਪੁਰ ਦਾ ਰਹਿਣ ਵਾਲਾ ਰਵੀਸ਼ੇਰ ਸਿੰਘ 
ਪੁੱਤਰ ਹੀਰਾ ਸਿੰਘ ਜੋ ਬੀਤੇ ਕੱਲ੍ਹ ਸਵੇਰੇ 10 ਵਜੇ ਆਪਣੇ ਘਰੋਂ ਨਿਕਲਿਆ ਪਰ ਦੇਰ ਰਾਤ ਤੱਕ ਉਸ ਦੇ ਘਰ ਨਾ ਪਹੁੰਚਣ 'ਤੇ ਪਰਿਵਾਰਕ ਮੈਂਬਰਾ ਵੱਲੋਂ ਉਸ ਦੀ ਭਾਲ ਸ਼ੁਰੂ ਕੀਤੀ ਗਈ,  
ਜਿਸ ਦੌਰਾਨ ਰਵੀਸ਼ੇਰ ਸਿੰਘ ਦੀ ਲਾਸ਼ ਅੱਜ ਬਾਬਾ ਬਕਾਲਾ ਸਾਹਿਬ ਦੇ ਨੇੜਲੇ ਪਿੰਡ ਧਿਆਨਪੁਰ ਜਾਂਦਿਆਂ ਸੜਕ ਕਿਨਾਰੇ ਪਾਈ ਗਈ ਅਤੇ ਉਸ ਦਾ ਮੋਟਰਸਾਇਕਲ ਵੀ ਮੌਕੇ ਤੋਂ ਬਰਾਮਦ ਕੀਤਾ ਗਿਆ। ਮ੍ਰਿਤਕ ਦੇ ਪਰਿਵਾਰਕ ਮੈਂਬਰਾ ਨੇ ਇਸ ਨੂੰ ਕਤਲ ਦੱਸਦਿਆਂ ਤਰੁੰਤ ਕਾਰਵਾਈ ਦੀ ਮੰਗ ਕੀਤੀ ਹੈ। ਥਾਣਾ ਖਿਲਚੀਆਂ ਦੀ ਪੁਲਿਸ ਨੇ ਜ਼ੇਰੇ ਦਫਾ 174 ਦੀ ਕਾਰਵਾਈ ਕਰਦਿਆਂ ਲਾਸ਼ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਪੋਸਟਮਾਰਟਮ ਲਈ ਭੇਜ ਦਿਤਾ ਹੈ।

Deepak Kumar

This news is Content Editor Deepak Kumar