ਗਰਮੀ ਦੇ ਕਹਿਰ ਕਾਰਨ ਗੁਰਦਾਸਪੁਰ ਦੇ ਬਾਜ਼ਾਰਾਂ ’ਚ ਖ਼ਤਮ ਹੋਈ ਲੋਕਾਂ ਦੀ ਰੌਣਕ, ਦੁਕਾਨਦਾਰ ਹੋਏ ਬੇਹਾਲ

05/12/2022 6:39:16 PM

ਗੁਰਦਾਸਪੁਰ (ਹੇਮੰਤ) - ਗਰਮੀ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ, ਜਿਸ ਕਾਰਨ ਸ਼ਹਿਰ ਦੇ ਬਾਜ਼ਾਰਾਂ ’ਚੋਂ ਲੋਕਾਂ ਦੀ ਰੌਣਕ ਖ਼ਤਮ ਹੋ ਰਹੀ ਹੈ। ਲੋਕ ਗਰਮੀ ਤੋਂ ਬੱਚਣ ਲਈ ਠੰਡੇ ਤਰਲ ਪਦਾਰਥਾਂ ਦਾ ਵੱਧ ਤੋਂ ਵੱਧ ਪ੍ਰਯੋਗ ਕਰ ਰਹੇ ਹਨ। ਅੱਜ ਦੁਪਹਿਰ ਦੇ ਸਮੇਂ ਜਦੋਂ ਸ਼ਹਿਰ ਦੇ ਮੁੱਖ ਬਾਜ਼ਾਰ, ਅਮਾਮਵਾੜਾ ਚੌਂਕ, ਬਾਟਾ ਚੌਂਕ ਆਦਿ ਦਾ ਚੱਕਰ ਲਗਾਇਆ ਗਿਆ ਤਾਂ ਦੇਖਿਆ ਕਿ ਦੁਕਾਨਦਾਰ ਆਪਣੀ ਦੁਕਾਨਾਂ ਦੇ ਅੰਦਰ ਪੱਖੇ ਹੇਠਾਂ ਬੈਠੇ ਸਨ। ਬਾਜ਼ਾਰ ਵਿੱਚ ਰੌਣਕ ਬਿਲਕੁੱਲ ਖ਼ਤਮ ਸੀ। ਜ਼ਰੂਰੀ ਕੰਮ ਵਾਲੇ ਵਿਅਕਤੀ ਹੀ ਬਾਜ਼ਾਰ ਵਿੱਚ ਘੁੰਮਦੇ ਦਿਖਾਈ ਦਿੱਤੇ। 

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਵਾਰਦਾਤ: ਜਾਇਦਾਦ ਨੂੰ ਲੈ ਕੇ ਫੁੱਫੜ ਨੇ ਭਤੀਜੀ ’ਤੇ ਚਲਾਈਆਂ ਗੋਲੀਆਂ

ਗਰਮੀ ਕਾਰਨ ਸਬਜ਼ੀ, ਫਲ ਆਦਿ ਦੀ ਰੇਹੜੀ ਲਗਾਉਣ ਵਾਲੇ ਲੋਕ ਵੀ ਖ਼ਾਸੇ ਪ੍ਰੇਸ਼ਾਨ ਹਨ, ਕਿਉਂਕਿ 1 ਵਜੇ ਤੋਂ ਬਾਅਦ ਬਾਜ਼ਾਰ ਵਿੱਚ ਕੋਈ ਗਾਹਕ ਨਾ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਧੁੱਪੇ ਖੜ੍ਹੇ ਰਹਿਨਾ ਪੈ ਰਿਹਾ ਹੈ। ਸਰਕਾਰ ਵੱਲੋਂ ਸਕੂਲਾਂ ਦਾ ਸਮਾਂ ਚਾਹੇ 12.30 ਵਜੇ ਤੱਕ ਕਰ ਦਿੱਤਾ ਗਿਆ ਹੈ ਪਰ ਗਰਮੀ ਦੇ ਚਲਦੇ ਸਕੂਲੀ ਵਾਹਨਾਂ ਵਿੱਚ ਜਾਣ ਵਾਲੇ ਬੱਚਿਆਂ ਨੂੰ ਭਾਰੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਦੇ ਮਾਹਿਰਾਂ ਅਨੁਸਾਰ ਇਸ ਵਾਰ ਗਰਮੀ ਪਿੱਛਲੇ ਸਾਲ ਦੀ ਗਰਮੀ ਤੋਂ ਜ਼ਿਆਦਾ ਪੈ ਰਹੀ ਹੈ। ਮਈ ਮਹੀਨੇ ਵਿੱਚ ਗਰਮੀ ਦਾ ਤਾਪਮਾਨ ਕਾਫ਼ੀ ਵੱਧ ਗਿਆ ਹੈ।

ਪੜ੍ਹੋ ਇਹ ਵੀ ਖ਼ਬਰ: ਮੋਹਾਲੀ ਰਾਕੇਟ ਹਮਲਾ: ਖੁਫ਼ੀਆ ਏਜੰਸੀ ਵੱਲੋਂ ਹੋਰ ਸ਼ੱਕੀਆਂ ਦੀਆਂ ਲਿਸਟਾਂ ਤਿਆਰ, ਹਿਰਾਸਤ 'ਚ ਲਏ ਸਨ 4 ਵਿਅਕਤੀ

ਜਾਣਕਾਰੀ ਅਨੁਸਾਰ ਗੁਰਦਾਸਪੁਰ ਦਾ ਵੱਧ ਤੋਂ ਵੱਧ ਤਾਪਮਾਨ 43 ਡਿਗਰੀ ਅਤੇ ਘੱਟ ਤੋਂ ਘੱਟ 28 ਡਿਗਰੀ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਗੁਰਦਾਸਪੁਰ ਅਤੇ ਨੇੜਲੇ ਖੇਤਰਾਂ ਦਾ ਮੌਸਮ ਦਾ ਮਿਜਾਜ ਗਰਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਇਸ ਸਬੰਧੀ ਜਦੋਂ ਬਾਜ਼ਾਰ ਵਿੱਚ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਸਵੇਰੇ 8 ਵਜੇ ਆਪਣੀ ਦੁਕਾਨ ਖੋਲ੍ਹ ਲੈਂਦੇ ਹਨ ਤਾਂਕਿ ਗਰਮੀ ਦੇ ਕਹਿਰ ਤੋਂ ਬਚਿਆ ਜਾ ਸਕੇ। ਗਾਹਕ ਵੀ ਸਵੇਰ ਸਮੇਂ ਹੀ ਆ ਰਹੇ ਹਨ ਅਤੇ ਦੁਪਹਿਰ 12 ਵਜੇ ਤੋਂ ਬਾਅਦ ਬਾਜ਼ਾਰ ਵਿੱਚ ਗਾਹਕਾਂ ਦਾ ਆਉਣਾ ਜਾਣਾ ਕਾਫ਼ੀ ਘੱਟ ਹੋ ਗਿਆ ਹੈ। ਗਰਮੀ ਕਾਰਨ ਉਨ੍ਹਾਂ ਨੂੰ ਭਾਰੀ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗਰਮੀ ਵਿੱਚ ਸ਼ਹਿਰ ਦੇ ਵੱਖ-ਵੱਖ ਚੌਂਕਾਂ ਵਿੱਚ ਠੰਡੇ ਪਾਣੀ ਦੀਆਂ ਰੇਹੜੀਆਂ ਉੱਤੇ ਲੋਕਾਂ ਦੀ ਬੀੜ ਵੇਖਣ ਨੂੰ ਮਿਲ ਰਹੀ ਹੈ। 

ਪੜ੍ਹੋ ਇਹ ਵੀ ਖ਼ਬਰ: ਨਸ਼ੇ ਦੀ ਓਵਰਡੋਜ਼ ਕਾਰਨ ਉੱਜੜੀ ਇਕ ਹੋਰ ਮਾਂ ਦੀ ਗੋਦ, ਧਾਹਾਂ ਮਾਰ-ਮਾਰ ਰੋਇਆ ਪਰਿਵਾਰ


rajwinder kaur

Content Editor

Related News