ਸੁਖਬੀਰ ਬਾਦਲ ਦੀ ਪ੍ਰਧਾਨਗੀ ''ਤੇ ਤ੍ਰਿਪਤ ਰਾਜਿੰਦਰ ਬਾਜਵਾ ਨੇ ਚੁੱਕੇ ਸਵਾਲ

11/04/2018 5:15:21 PM

ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : ਬਗਾਵਤ ਦਾ ਝੰਡਾ ਚੁੱਕਣ ਵਾਲੇ ਟਕਸਾਲੀ ਆਗੂ ਸੇਵਾ ਸਿੰਘ ਸੇਖਵਾਂ ਨੂੰ ਅਕਾਲੀ ਦਲ ਨੇ ਬਾਹਰ ਦਾ ਰਾਸਤਾ ਦਿਖਾ ਦਿਤਾ ਹੈ। ਅਕਾਲੀ ਦਲ 'ਚ ਚਲ ਰਹੇ ਸੰਕਟ 'ਤੇ ਵਿਰੋਧੀ ਧਿਰ ਵੀ ਖੂਬ ਸਿਆਸੀ ਰੋਟੀਆਂ ਸੇਕ ਰਹੀ ਹੈ। ਸੇਖਵਾਂ ਦੇ ਅਸਤੀਫਾ ਦੇਣ 'ਤੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਦੇਰ ਨਾਲ ਸਹੀ ਪਰ ਸੇਖਵਾਂ ਸੱਚ ਬੋਲੇ। ਇਸ ਉਪਰੰਤ ਸੁਖਬੀਰ ਬਾਦਲ 'ਤੇ ਵਰਦਿਆਂ ਉਨਾਂ ਕਿਹਾ ਕਿ ਜਦੋਂ ਤਕ ਸੁਖਬੀਰ ਬਾਦਲ ਪਾਰਟੀ ਦੇ ਪ੍ਰਧਾਨ ਹਨ ਉਦੋਂ ਤੱਕ ਅਕਾਲੀ ਦਲ ਉਪਰ ਉੱਠ ਨਹੀਂ ਸਕਦਾ।  

ਤੁਹਾਨੂੰ ਦੱਸ ਦੇਈਏ ਕਿ ਅਕਾਲੀ ਦਲ ਦੇ ਤਿੰਨ ਟਕਸਾਲੀ ਆਗੂ ਸੁਖਦੇਵ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ ਤੇ ਹੁਣ ਸੇਵਾ ਸਿੰਘ ਸੇਖਵਾਂ ਪਾਰਟੀ ਨੂੰ ਅਲਵਿਦਾ ਕਹਿ ਚੁੱਕੇ ਹਨ। ਉਥੇ ਹੀ ਸਿਆਸੀ ਸੰਕਟ ਦਾ ਸ਼ਿਕਾਰ ਹੋਈ ਅਕਾਲੀ ਦਲ ਨੇ ਵੀ ਬਗਾਵਤੀ ਅੱਗ ਨੂੰ ਬੁਝਾਉਣ ਲਈ ਬਾਗੀ ਨੇਤਾਵਾਂ ਨੂੰ ਕੱਢਣ ਦਾ ਅਮਲ ਸ਼ੁਰੂ ਕਰ ਦਿੱਤਾ ਹੈ।